ਚੰਡੀਗੜ੍ਹ ‘ਚ ਬਰਾਮਦ IED ਫੌਜ ਨੇ ਕੀਤਾ ਨਕਾਮ, ਹੈਪੀ ਪਾਸੀਆਂ ਗੈਂਗ ਦੇ 2 ਮੈਂਬਰ ਕਾਬੂ
ਐਸਪੀ ਇੰਟੈਲੀਜੈਂਸ ਮਨਜੀਤ ਸ਼ਿਓਰਾਨ ਨੇ ਕਿਹਾ ਕਿ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੂੰ ਇਨਪੁੱਟ ਮਿਲਿਆ ਸੀ ਕਿ ਅੱਤਵਾਦੀ ਹੈਪੀ ਪਾਸੀਅਨ ਦਾ ਗਿਰੋਹ ਇੱਕ ਵੱਡਾ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਬਾਅਦ ਡੀਐਸਪੀ ਧੀਰਜ ਦੀ ਅਗਵਾਈ ਹੇਠ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਹਰਦੋਹ ਪੁਤਲੀ ਦੇ ਰਹਿਣ ਵਾਲੇ ਜੋਬਨਜੀਤ ਸਿੰਘ ਉਰਫ ਬਿੱਲਾ ਅਤੇ ਪਿੰਡ ਚਾਹਲਾ ਕਲਾਂ ਦੇ ਰਹਿਣ ਵਾਲੇ ਸੁਮਨਦੀਪ ਉਰਫ ਸਿੰਮਾ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਕੋਲੋਂ 2 ਪਿਸਤੌਲ, ਕਾਰਤੂਸ ਅਤੇ ਇੱਕ ਆਈਈਡੀ, ਰਿਮੋਟ ਕੰਟਰੋਲ ਬਰਾਮਦ ਕੀਤਾ ਗਿਆ ਹੈ।

Happy Pasian gang: ਆਪ੍ਰੇਸ਼ਨ ਸਿੰਦੂਰ ਤਹਿਤ ਕੀਤੇ ਗਏ ਹਵਾਈ ਹਮਲੇ ਕਾਰਨ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਦੌਰਾਨ, ਚੰਡੀਗੜ੍ਹ ਪੁਲਿਸ ਨੇ ਅੱਤਵਾਦੀ ਹੈਪੀ ਪਾਸੀਅਨ ਗੈਂਗ ਦੇ ਦੋ ਮੈਂਬਰਾਂ ਤੋਂ ਆਈਈਡੀ (ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ) ਬਰਾਮਦ ਕੀਤਾ, ਜਿਸ ਨੂੰ ਫੌਜ ਨੇ ਨਕਾਮ ਕਰ ਦਿੱਤਾ। ਦੋਵੇਂ ਮੁਲਜ਼ਮ ਇਸ ਆਈਈਡੀ (IED) ਨਾਲ ਧਮਾਕਾ ਕਰਨ ਦੀ ਤਿਆਰੀ ਕਰ ਰਹੇ ਸਨ।
ਇਸ ਫੌਜੀ ਕਾਰਵਾਈ ਦੌਰਾਨ, ਪੁਲਿਸ ਨੇ ਨਾ ਤਾਂ ਇਲਾਕੇ ਨੂੰ ਸੀਲ ਕੀਤਾ ਅਤੇ ਨਾ ਹੀ ਵਾਹਨਾਂ ਦੀ ਆਵਾਜਾਈ ਨੂੰ ਰੋਕਿਆ। ਇਸ ਬਾਰੇ ਚੰਡੀਗੜ੍ਹ ਦੇ ਐਸਪੀ ਇੰਟੈਲੀਜੈਂਸ/ਹੈੱਡਕੁਆਰਟਰ ਮਨਜੀਤ ਸ਼ਿਓਰਾਨ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਪੂਰੀ ਘਟਨਾ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ।
ਕ੍ਰਾਈਮ ਬ੍ਰਾਂਚ ਨੂੰ ਮਿਲਿਆ ਇਨਪੁਟ
ਐਸਪੀ ਇੰਟੈਲੀਜੈਂਸ ਮਨਜੀਤ ਸ਼ਿਓਰਾਨ ਨੇ ਕਿਹਾ ਕਿ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੂੰ ਇਨਪੁੱਟ ਮਿਲਿਆ ਸੀ ਕਿ ਅੱਤਵਾਦੀ ਹੈਪੀ ਪਾਸੀਅਨ ਦਾ ਗਿਰੋਹ ਇੱਕ ਵੱਡਾ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਬਾਅਦ ਡੀਐਸਪੀ ਧੀਰਜ ਦੀ ਅਗਵਾਈ ਹੇਠ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਹਰਦੋਹ ਪੁਤਲੀ ਦੇ ਰਹਿਣ ਵਾਲੇ ਜੋਬਨਜੀਤ ਸਿੰਘ ਉਰਫ ਬਿੱਲਾ ਅਤੇ ਪਿੰਡ ਚਾਹਲਾ ਕਲਾਂ ਦੇ ਰਹਿਣ ਵਾਲੇ ਸੁਮਨਦੀਪ ਉਰਫ ਸਿੰਮਾ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਕੋਲੋਂ 2 ਪਿਸਤੌਲ, ਕਾਰਤੂਸ ਅਤੇ ਇੱਕ ਆਈਈਡੀ, ਰਿਮੋਟ ਕੰਟਰੋਲ ਬਰਾਮਦ ਕੀਤਾ ਗਿਆ ਹੈ। ਇਹ ਆਈਈਡੀ ਸਰਗਰਮ ਸੀ, ਜਿਸਨੂੰ ਸੈਕਟਰ 39 ਜੀਰੀ ਮੰਡੀ ਦੇ ਨੇੜੇ ਸੁਰੱਖਿਆ ਨਾਲ ਰੱਖਿਆ ਗਿਆ ਸੀ।
IED ਨੂੰ ਕੀਤਾ ਨਕਾਮ
ਫੌਜ ਸ਼ਨੀਵਾਰ ਨੂੰ ਚੰਡੀ ਮੰਦਰ ਤੋਂ ਬੰਬ ਸਕੁਐਡ ਦੇ ਨਾਲ ਪਹੁੰਚੀ ਤਾਂ ਜੋ ਦੋਵਾਂ ਮੁਲਜ਼ਮਾਂ ਤੋਂ ਬਰਾਮਦ ਆਈਈਡੀ ਨੂੰ ਨਕਾਰਾ ਕੀਤਾ ਜਾ ਸਕੇ। ਇਸ ਦੌਰਾਨ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੀ ਟੀਮ ਵੀ ਮੌਜੂਦ ਸੀ। ਫੌਜ ਦੀ ਟੀਮ ਪੂਰੀ ਤਿਆਰੀ ਨਾਲ ਆਈ ਸੀ। ਉਸਨੇ ਬੁਲੇਟਪਰੂਫ ਜੈਕੇਟ ਵੀ ਪਾਈ ਹੋਈ ਸੀ। ਟੀਮ ਨੇ ਬਹੁਤ ਸਾਵਧਾਨੀ ਨਾਲ ਇਸ ਆਈਈਡੀ ਨੂੰ ਨਕਾਰਾ ਕਰ ਦਿੱਤਾ। ਐਸਪੀ ਇੰਟੈਲੀਜੈਂਸ ਮਨਜੀਤ ਸ਼ਿਓਰਾਨ ਨੇ ਕਿਹਾ ਕਿ ਹੁਣ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਆਈਈਡੀ ਕਿੱਥੋਂ ਲਿਆਏ ਸਨ ਅਤੇ ਇਸਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ।