ਬਟਾਲਾ ‘ਚ ਡਿਲਿਵਰੀ ਬੁਆਏ ਨਾਲ ਕੁੱਟਮਾਰ, ਪਿਸਤੌਲ ਦੀ ਨੌਕ ‘ਤੇ ਲੁੱਟ, ਘਟਨਾ ਸੀਸੀਟੀਵੀ ‘ਚ ਕੈਦ

Updated On: 

14 Jul 2023 08:34 AM

Gurdaspur Crime: ਬਟਾਲਾ ਵਿੱਚ ਇੱਕ ਬ੍ਰੈਡ ਕੰਪਨੀ ਵਿੱਚ ਕੰਮ ਕਰਦੇ ਡਿਲਿਵਰੀ ਬੁਆਏ ਨਾਲ ਕੁੱਟਮਾਰ ਤੋਂ ਬਾਅਦ ਲੁੱਟ ਦੀ ਵਾਰਦਾਤ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਬਟਾਲਾ ਚ ਡਿਲਿਵਰੀ ਬੁਆਏ ਨਾਲ ਕੁੱਟਮਾਰ, ਪਿਸਤੌਲ ਦੀ ਨੌਕ ਤੇ ਲੁੱਟ, ਘਟਨਾ ਸੀਸੀਟੀਵੀ ਚ ਕੈਦ
Follow Us On

ਗੁਰਦਾਸਪੁਰ ਨਿਊਜ਼। ਲੁੱਟ ਖੋ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਰ ਰੋਜ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ ਤਾਜ਼ੀ ਘਟਨਾ ਬਟਾਲਾ ਦੇ ਖਜੂਰੀ ਗੇਟ ਤੋਂ ਸਾਹਮਣੇ ਆਈ ਜਿਥੇ ਇੱਕ 20 ਸਾਲ ਦਾ ਨੌਜਵਾਨ ਰਮਨ ਜੋ ਕਿ ਧਰਮ ਪੁਰਾ ਕਲੋਨੀ ਵਿੱਖੇ ਰਹਿੰਦਾ ਹੈ ਅਤੇ ਬ੍ਰੈਡ ਕੰਪਨੀ ਵਿੱਚ ਡਿਲਿਵਰੀ ਬੁਆਏ (Delivery Boy) ਵਜੋਂ ਕੰਮ ਕਰਦਾ ਹੈ ਅਤੇ ਹਰ ਰੋਜ ਦੀ ਤਰ੍ਹਾਂ ਬ੍ਰੈਡ ਸਪਲਾਈ ਕਰਨ ਲਈ ਨਿਕਲਿਆ ਸੀ।

ਦੱਸ ਦਈਏ ਕਿ ਖਜੂਰੀ ਗੇਟ ਪੈਟਰੋਲ ਪੰਪ (Petrol Pump) ਦੇ ਪਿਛਲੀ ਗਲੀ ਵਿੱਚ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਕੁੱਟਮਾਰ ਕਰਦੇ ਹੋਏ ਆਪਣੇ ਮੋਟਰਸਾਈਕਲ ਉੱਪਰ ਬਿਠਾ ਕੇ ਸਾਰੇ ਸ਼ਹਿਰ ਵਿੱਚ ਘੁਮਾਇਆ ਅਤੇ ਕੁਝ ਦੂਰੀ ਤੇ ਜਾਕੇ ਲੜਕੇ ਨੇ ਮੋਟਰਸਾਈਕਲ ਤੋਂ ਛਲਾਂਗ ਲਗਾ ਕੇ ਆਪਣੀ ਜਾਣ ਬਚਾਈ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਵੱਲੋਂ ਸੀਸੀਟੀਵੀ ਦੇ ਅਧਾਰ ‘ਤੇ ਦੋਵਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ |

ਕਿਵੇਂ ਵਾਪਰੀ ਪੂਰੀ ਵਾਰਦਾਤ ?

ਜਾਣਕਾਰੀ ਦਿੰਦੇ ਪੀੜਿਤ ਰਮਨ ਨੇ ਦੱਸਿਆ ਕਿ ਉਹ ਬ੍ਰੈਡ ਕੰਪਨੀ ‘ਚ ਡਿਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ ਅਤੇ ਹਰ ਰੋਜ ਦੀ ਤਰ੍ਹਾਂ ਅੱਜ ਵੀ ਬ੍ਰੈਡ ਸਪਲਾਈ ਕਰਨ ਲਈ ਨਿਕਲਿਆ ਅਤੇ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨਾਂ ਨੇ ਖਜੂਰੀ ਗੇਟ ਪੈਟਰੋਲ ਪੰਪ ਕੋਲ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਜੇਬ ਵਿੱਚ ਜਿੰਨੇ ਪੈਸੇ ਸੀ ਅਤੇ ਮੋਬਾਇਲ ਖੋਕੇ ਫਰਾਰ ਹੋ ਗਏ।

ਉਸ ਨੇ ਕਿਹਾ ਕਿ ਮੈਂ ਇਨ੍ਹਾਂ ਦੋਵਾਂ ਨੌਜਵਾਨਾਂ ਨੂੰਪਹਿਲਾਂ ਕਦੇ ਨਹੀਂ ਵੇਖਿਆ। ਪੀੜਿਤ ਨੇ ਕਿਹਾ ਉਨ੍ਹਾਂ ਦੋਵਾਂ ਵੱਲੋਂ ਕੁੱਟਮਾਰ ਤੋਂ ਬਾਅਦ ਆਪਣੇ ਨਾਲ ਪਿਸਤੌਲ ਦਿਖਾਕੇ ਧੱਕੇ ਨਾਲ ਆਪਣੇ ਮੋਟਰਸਾਈਕਲਉੱਤੇ ਬਿਠਾ ਕੇ ਨਾਲ ਲੈ ਕੇ ਚਲੇ ਗਏ ਜਿਸ ਤੋਂ ਬਾਅਦ ਕੁਝ ਦੂਰੀ ਉੱਤੇ ਜਾ ਕੇ ਮੋਟਰਸਾਈਕਲ ਤੋਂ ਛਲਾਂਗ ਲਗਾ ਕੇ ਆਪਣੀ ਜਾਨ ਬਚਾਈ ਪਰ ਥੋੜ੍ਹੀ ਦੂਰ ਤੱਕ ਹਮਲਾਵਰ ਮੇਰਾ ਪਿੱਛਾ ਕਰਦੇ ਰਹੇ।

‘ਪਾਰਟੀ ਨੂੰ ਬਦਨਾਮ ਕਰ ਰਹੇ ਕੁਝ ਲੀਡਰ’

ਇਸ ਘਟਨਾ ਬਾਰੇ ਆਮ ਆਦਮੀ ਪਾਰਟੀ ਦੇ ਵਿਜੈ ਤ੍ਰੇਹਨ ਨੇ ਕਿਹਾ ਕੁਝ ਨਿਕੰਮੇ ਲੀਡਰ ਹਨ ਜੋ ਪਾਰਟੀ ਨੂੰ ਬਦਨਾਮ ਕਰਨ ਲਈ ਅਜਿਹੇ ਕਾਰਨਾਮੇ ਸ਼ਹਿਰ ਵਿੱਚ ਕਰਵਾ ਰਹੇ ਹਨ ਜਿਨ੍ਹਾਂ ਨੂੰ ਸਮਾਂ ਆਉਣ ‘ਤੇ ਬਖਸ਼ਿਆ ਨਹੀਂ ਜਾਵੇਗਾ।

ਪੁਲਿਸ ਨੇ ਮੀਡੀਆ ਤੋਂ ਬਣਾਈ ਦੂਰੀ

ਉਥੇ ਹੀ ਦੂਜੇ ਪਾਸੇ ਸ਼ਹਿਰ ਵਿੱਚ ਹਰ ਰੋਜ ਹੋ ਰਹੀਆਂ ਵਾਰਦਾਤ ਬਾਰੇ ਸ਼ਾਇਦ ਇਸੇ ਕਾਰਨ ਬਟਾਲਾ ਪੁਲਿਸ (Batala Police) ਆਪਣੀ ਜ਼ਿੰਮੇਦਾਰੀ ਤੋਂ ਅੱਖਾਂ ਚੁਰਾ ਰਹੀ ਹੈ ਅਤੇ ਸ਼ਾਇਦ ਇਸ ਲਈ ਬਟਾਲਾ ਪੁਲਿਸ ਇਸ ਘਟਨਾ ਨੂੰ ਲੈ ਕੇ ਮੀਡੀਆ ਦੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਕੰਨੀ ਕਤਰਾਉਂਦੀ ਹੋਈ ਨਜ਼ਰ ਆਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories