ਚੰਡੀਗੜ੍ਹ ਬੱਸ ਸਟੈਂਡ ਦੇ ਬਾਥਰੂਮ ‘ਚ ਕਪਲ ਛੱਡ ਗਿਆ 7 ਦਿਨਾਂ ਦਾ ਬੱਚਾ, CCTV ‘ਚ ਹੋਏ ਕੈਦ
ਪਹਿਲਾਂ ਜਾਣਕਾਰੀ ਸਫ਼ਾਈ ਕਰਨ ਆਏ ਸਫ਼ਾਈ ਕਰਮਚਾਰੀਆਂ ਨੂੰ ਮਿਲੀ। ਜਦ ਉਹ ਸਫਾਈ ਲਈ ਆਏ ਬੱਚੇ ਨੂੰ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਜਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਟੀਮ ਨੇ ਮੈਡੀਕਲ ਸਟਾਫ ਦੀ ਮਦਦ ਲਈ ਅਤੇ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ। ਚਸ਼ਮਦੀਦਾਂ ਅਨੁਸਾਰ ਇੱਕ ਲੜਕਾ ਅਤੇ ਇੱਕ ਲੜਕੀ ਬੱਚੇ ਨੂੰ ਬਾਥਸ਼ਰੂਮ ਵਿੱਚ ਛੱਡ ਕੇ ਇੱਥੋ ਫਰਾਰ ਹੋ ਗਏ।
ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੇ ਲੇਡੀਜ਼ ਵਾਸ਼ਰੂਮ ਵਿੱਚ 7 ਦਿਨਾਂ ਦਾ ਬੱਚਾ ਮਿਲਿਆ ਹੈ। ਇਸ ਘਟਨਾ ਦਾ ਇੱਕ ਸੀਸੀਟੀਵੀ ਵੀ ਮਿਲਿਆ ਹੈ ਜਿਸ ਚ ਅਣਪਛਾਤੇ ਨੌਜਵਾਨ ਅਤੇ ਔਰਤ ਛੱਡ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਹਨ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ CCTV ਖੰਗਾਲ ਕੇ ਇਨ੍ਹਾਂ ਦੀ ਪਛਾਣ ਚ ਜੁੱਟ ਗਈ ਹੈ।
A Couple left the newborn in Chandigarh sector 43 bus stand bathroom, capture in cctv pic.twitter.com/u9pJd3l5fC
— Nick Sajan (@NickSajan) December 24, 2023
ਇਸ ਬੱਚੇ ਦੀ ਸਭ ਤੋਂ ਪਹਿਲਾਂ ਜਾਣਕਾਰੀ ਸਫ਼ਾਈ ਕਰਨ ਆਏ ਸਫ਼ਾਈ ਕਰਮਚਾਰੀਆਂ ਨੂੰ ਮਿਲੀ। ਜਦ ਉਹ ਸਫਾਈ ਲਈ ਆਏ ਬੱਚੇ ਨੂੰ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਜਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ
ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਪਲ ਚੰਡੀਗੜ੍ਹ ਦੇ ਬੱਸ ਸਟੈਂਡ ‘ਚ ਘੁੰਮ ਰਿਹਾ ਹੈ। ਉਨ੍ਹਾਂ ਕੋਲ ਇੱਕ ਬੱਚਾ ਜਿਸ ਨੂੰ ਪੂਰੀ ਤਰ੍ਹਾਂ ਕੱਪੜਿਆਂ ‘ਚ ਲਪੇਟਿਆ ਹੋਇਆ ਹੈ। ਪਹਿਲਾਂ ਇਹ ਔਰਤ ਇੱਕ ਬੱਸ ਚੋਂ ਉਤਰਦੀ ਹੈ ਅਤੇ ਇੱਧਰ-ਉੱਧਰ ਘੁੰਮਣਾ ਸ਼ੁਰੂ ਕਰ ਦਿੰਦੀ ਹੈ। ਇਸ ਦੌਰਾਨ ਇਹ ਵਿਅਕਤੀ ਵੀ ਉਸ ਦੇ ਨੇੜੇ ਹੀ ਰਹਿੰਦਾ ਹੈ। ਕੁਝ ਸਮੇਂ ਬਾਅਦ ਅਚਾਨਕ ਉਹ ਔਰਤ ਇਸ ਬੱਚੇ ਨੂੰ ਸੁੱਟ ਦਿੰਦੀ ਹੈ ਤੇ ਦੋਵੇਂ ਚਲੇ ਜਾਂਦੇ ਹਨ। ਇਨ੍ਹਾਂ ਦਾ ਵੀਡੀਓ ਸੀਸੀਟੀਵੀ ‘ਚ ਕੈਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਬੱਚਾ ਜ਼ਿੰਦਾ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੈ। ਪੁਲਿਸ ਟੀਮ ਨੇ ਮੈਡੀਕਲ ਸਟਾਫ ਦੀ ਮਦਦ ਲਈ ਅਤੇ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ। ਚਸ਼ਮਦੀਦਾਂ ਅਨੁਸਾਰ ਇੱਕ ਲੜਕਾ ਅਤੇ ਇੱਕ ਲੜਕੀ ਬੱਚੇ ਨੂੰ ਬਾਥਸ਼ਰੂਮ ਵਿੱਚ ਛੱਡ ਕੇ ਇੱਥੋ ਫਰਾਰ ਹੋ ਗਏ।