ਕਾਂਗਰਸੀ ਆਗੂ ਅੱਬਾਸ ਰਾਜਾ ‘ਤੇ ਹਮਲਾ, ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹਮਲਾਵਰ
ਗਰਸੀ ਆਗੂ ਅੱਬਾਸ ਰਾਜਾ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਗਰਸੀ ਆਗੂ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹੱਥ ਵਿੱਚ ਕਲੈਕਸ਼ਨ ਵਾਲਾ ਬੈਗ ਜਿਸ ਵਿੱਚ ਕਰੀਬ 35 ਹਜਾਰ ਸਨ। ਹਮਲਾ ਕਰਨ ਆਏ ਬਦਮਾਸ਼ ਇਹ ਬੈਗ ਲੈ ਕੇ ਵੀ ਫਰਾਰ ਹੋ ਗਏ।
ਕਾਂਗਰਸੀ ਆਗੂ ਨੇ ਲਗਾਏ ਇਲਜ਼ਾਮ
ਕਾਂਗਰਸੀ ਆਗੂ ਦੱਸਿਆ ਕਿ ਪੀਏਯੂ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈ। ਉਹ ਇਸ ਪ੍ਰਦਰਸ਼ਨੀ ਦੇ ਬਾਹਰ ਪਾਰਕਿੰਗ ਦਾ ਪ੍ਰਬੰਧ ਕਰਦੇ ਹਨ। ਇਸ ਦੌਰਾਨ ਉਨ੍ਹਾਂ ਕੋਲ ਕੰਮ ਕਰਨ ਵਾਲੇ ਕਰਿੰਦੇ ਨੂੰ ਕੁਝ ਦਿਨ ਪਹਿਲਾਂ ਬਿਨ੍ਹਾਂ ਪਰਚੀ ਦੇ ਪੈਸੇ ਲੈਂਦਿਆ ਫੜ੍ਹਿਆ ਗਿਆ ਸੀ। ਇਸ ਤੋਂ ਬਾਅਦ ਇਸ ਕਰਿੰਦੇ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਰਿੰਦੇ ਨੇ ਕੁਝ ਮੁੰਡਿਆਂ ਨੂੰ ਬੁਲਾ ਕੇ ਹਮਲਾ ਕਰਵਾਇਆ ਹੈ।Loading...
Unable to load recommendations.
Follow Us
