ਲੁਧਿਆਣਾ ਨਗਰ ਨਿਗਮ ਦੇ 7 ਅਧਿਕਾਰੀਆਂ ‘ਤੇ ਮਾਮਲਾ ਦਰਜ, 12 ਨੂੰ ਨੋਟਿਸ, 1.75 ਕਰੋੜ ਦੇ ਗਬਨ ਦਾ ਮਾਮਲਾ
ਇੰਸਪੈਕਟਰ ਅਤੇ ਨਿਗਮ ਕਰਮਚਾਰੀਆਂ ਤੇ ਬੋਗਸ ਬੈਂਕ ਦੇ ਖਾਤਿਆਂ ਚੋਂ 1.75 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਆਰੋਪ ਲੱਗੇ। ਨਾਲ ਹੀ 44 ਕਰਮਚਾਰੀਆਂ 'ਤੇ ਸਟੈਂਪ ਪੇਪਰ ਦੇ ਜਾਲੀ ਬਿੱਲ ਪਾਸ ਕੀਤੇ ਗਏ ਗਏ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਨਿਗਮ ਨੇ 7 ਮੁਲਜ਼ਮ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਲੁਧਿਆਣਾ (Ludhiana) ਨਗਰ ਨਿਗਮ ਦੇ ਸੈਂਟਰੀ ਇੰਸਪੈਕਟਰ ਸਮੇਤ 7 ਕਰਮਚਾਰੀਆਂ ‘ਤੇ ਦੇਰ ਰਾਤ ਪੁਲਿਸ ਨੇ ਧੋਖਾਧੜੀ ਤਹਿਤ ਮਾਮਲਾ ਦਰਜ ਕੀਤਾ ਹੈ ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 7 ‘ਚ ਦਰਜ ਕੀਤਾ ਹੈ। ਇੰਸਪੈਕਟਰ ਅਤੇ ਨਿਗਮ ਕਰਮਚਾਰੀਆਂ ਤੇ ਬੋਗਸ ਬੈਂਕ ਦੇ ਖਾਤਿਆਂ ਚੋਂ 1.75 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਆਰੋਪ ਲੱਗੇ। ਨਾਲ ਹੀ 44 ਕਰਮਚਾਰੀਆਂ ‘ਤੇ ਸਟੈਂਪ ਪੇਪਰ ਦੇ ਜਾਲੀ ਬਿੱਲ ਪਾਸ ਕੀਤੇ ਗਏ ਗਏ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਨਿਗਮ ਨੇ 7 ਮੁਲਜ਼ਮ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। 12 ਬਾਕੀ ਸਾਥੀਆਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ।
‘ਹੋਰ ਖੁਲਾਸਿਆਂ ਦੀ ਉਮੀਦ’
ਇਸ ਪੂਰੇ ਮਾਮਲੇ ਤੇ ਐਮਐਲਏ ਗੁਰਪ੍ਰੀਤ ਗੋਗੀ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਇਸ ਮਾਮਲੇ ‘ਚ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਹੈ। ਉਨ੍ਹਾਂ ਦੱਸਿਆ ਕਿ ਸੈਨਿਟਰੀ ਇੰਸਪੈਕਟਰ ਸਮੇਤ 7 ਕਰਮਚਾਰੀਆਂ ‘ਤੇ ਧੋਖਾਧੜੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਚ ਇੰਸਪੈਕਟਰ ਅਤੇ ਨਿਗਮ ਕਰਮਚਾਰੀਆਂ ‘ਤੇ ਬੋਗਸ ਬੈਂਕ ਦੇ ਖਾਤਿਆਂ ਚੋਂ 1.75 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਇਲਜ਼ਾਮ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 44 ਕਰਮਚਾਰੀਆਂ ‘ਤੇ ਸਟੈਂਪ ਪੇਪਰ ਦੇ ਜਾਲੀ ਬਿੱਲ ਪਾਸ ਕੀਤੇ ਗਏ ਗਏ। ਦੱਸ ਦਈਏ ਕਿ ਨਿਗਮ ਨੇ 7 ਆਰੋਪੀ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ 12 ਬਾਕੀ ਸਾਥੀਆਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ ਇਸ ਦੌਰਾਨ ਥਾਣਾ ਡਿਵੀਜ਼ਨ 7 ‘ਚ ਮਾਮਲਾ ਵੀ ਦਰਜ ਕੀਤਾ ਗਿਆ।