ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਾਂਗਰਸੀ ਆਗੂ ਅੱਬਾਸ ਰਾਜਾ ‘ਤੇ ਹਮਲਾ, ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹਮਲਾਵਰ

ਗਰਸੀ ਆਗੂ ਅੱਬਾਸ ਰਾਜਾ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਗਰਸੀ ਆਗੂ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹੱਥ ਵਿੱਚ ਕਲੈਕਸ਼ਨ ਵਾਲਾ ਬੈਗ ਜਿਸ ਵਿੱਚ ਕਰੀਬ 35 ਹਜਾਰ ਸਨ। ਹਮਲਾ ਕਰਨ ਆਏ ਬਦਮਾਸ਼ ਇਹ ਬੈਗ ਲੈ ਕੇ ਵੀ ਫਰਾਰ ਹੋ ਗਏ।

ਕਾਂਗਰਸੀ ਆਗੂ ਅੱਬਾਸ ਰਾਜਾ ‘ਤੇ ਹਮਲਾ, ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹਮਲਾਵਰ
Follow Us
rajinder-arora-ludhiana
| Updated On: 05 Dec 2023 15:19 PM

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Ludhiana) ਚ ਕਾਂਗਰਸੀ ਆਗੂ ਅੱਬਾਸ ਰਾਜਾ ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਕਾਂਗਰਸੀ ਆਗੂ ਸਿਵਲ ਹਸਪਤਾਲ ‘ਚ ਇਲਾਜ ਦੌਰਾਨ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਕੋਲ ਬੈਗ ਸੀ ਜਿਸ ਚ ਕੁਝ ਕੈਸ਼ ਦੀ ਜੋ ਇਹ ਹਮਲਾਵਰ ਲੈ ਕੇ ਫਰਾਰ ਹੋ ਗਏ। ਇਸ ਹਮਲੇ ਦੌਰਾਨ ਅੱਬਾਸ ਰਾਜਾ ਨੂੰ ਸੱਟਾਂ ਲੱਗੀਆਂ ਹਨ ਜਿਸ ਲਈ ਉਹ ਇਲਾਜ਼ ਕਰਵਾ ਰਹੇ ਹਨ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਕਾਂਗਰਸੀ ਆਗੂ ਅੱਬਾਸ ਰਾਜਾ ਨੇ ਜਾਣਕਾਰੀ ਦਿੱਤੀ ਹੈ ਕੁਝ ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹੱਥ ਵਿੱਚ ਕਲੈਕਸ਼ਨ ਵਾਲਾ ਬੈਗ ਜਿਸ ਵਿੱਚ ਕਰੀਬ 35 ਹਜਾਰ ਸਨ। ਹਮਲਾ ਕਰਨ ਆਏ ਬਦਮਾਸ਼ ਇਹ ਬੈਗ ਲੈ ਕੇ ਵੀ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਉਹ ਇਲਾਜ਼ ਲਈ ਆਏ ਹਨ ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਜਾਵੇਗੀ।

ਕਾਂਗਰਸੀ ਆਗੂ ਨੇ ਲਗਾਏ ਇਲਜ਼ਾਮ

ਕਾਂਗਰਸੀ ਆਗੂ ਦੱਸਿਆ ਕਿ ਪੀਏਯੂ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈ। ਉਹ ਇਸ ਪ੍ਰਦਰਸ਼ਨੀ ਦੇ ਬਾਹਰ ਪਾਰਕਿੰਗ ਦਾ ਪ੍ਰਬੰਧ ਕਰਦੇ ਹਨ। ਇਸ ਦੌਰਾਨ ਉਨ੍ਹਾਂ ਕੋਲ ਕੰਮ ਕਰਨ ਵਾਲੇ ਕਰਿੰਦੇ ਨੂੰ ਕੁਝ ਦਿਨ ਪਹਿਲਾਂ ਬਿਨ੍ਹਾਂ ਪਰਚੀ ਦੇ ਪੈਸੇ ਲੈਂਦਿਆ ਫੜ੍ਹਿਆ ਗਿਆ ਸੀ। ਇਸ ਤੋਂ ਬਾਅਦ ਇਸ ਕਰਿੰਦੇ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਰਿੰਦੇ ਨੇ ਕੁਝ ਮੁੰਡਿਆਂ ਨੂੰ ਬੁਲਾ ਕੇ ਹਮਲਾ ਕਰਵਾਇਆ ਹੈ।