Shocking News: ਲੁਧਿਆਣਾ ‘ਚ ਫੋਨ ਸਨੈਚਰਾਂ ਦਾ ਖੋਫ਼, ਔਰਤ ਅੱਧੇ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ ਸਨੈਚਰ, ਵੇਖੋ ਰੂਹ ਕੰਬਾਉਣ ਵਾਲਾ ਵੀਡੀਓ

Updated On: 

22 Dec 2023 15:14 PM

ਸ਼ਿਮਲਾਪੁਰੀ ਇਲਾਕੇ 'ਚ ਇੱਕ ਔਰਤ ਨੂੰ ਅੱਧਾ ਕਿੱਲੋਮੀਟਰ ਤੱਕ ਲੈ ਕੇ ਐਕਟਿਵਾ ਮਗਰ ਘਟੀਟਦੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਜ਼ਖਮੀ ਔਰਤ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਨਾਲ ਹੀ ਸਥਾਨਕ ਲੋਕਾਂ ਨੇ ਮੁਲਜ਼ਮ ਨੂੰ ਫੜ ਲਿਆ ਹੈ।

Shocking News: ਲੁਧਿਆਣਾ ਚ ਫੋਨ ਸਨੈਚਰਾਂ ਦਾ ਖੋਫ਼, ਔਰਤ ਅੱਧੇ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ ਸਨੈਚਰ, ਵੇਖੋ ਰੂਹ ਕੰਬਾਉਣ ਵਾਲਾ ਵੀਡੀਓ
Follow Us On

ਲੁਧਿਆਣਾ (Ludhiana) ਦੇ ਸ਼ਿਮਲਾਪੁਰੀ ਇਲਾਕੇ ‘ਚ ਇੱਕ ਔਰਤ ਨੂੰ ਅੱਧਾ ਕਿੱਲੋਮੀਟਰ ਤੱਕ ਲੈ ਕੇ ਐਕਟਿਵਾ ਮਗਰ ਘਟੀਟਦੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਇੱਕ ਸ਼ੀਸੀਟੀਵੀ ਵੀ ਤੇਜ਼ੀ ਨਾਲ ਵਾਇਹਲ ਹੋ ਰਿਹਾ ਹੈ। ਜਿਸ ਚ ਇੱਕ ਮਹੀਲਾ ਨੂੰ ਇੱਕ ਸਿਨੇਚਰ ਐਕਟਿਵਾ ਨਾਲ ਘਸੀਟਦੇ ਹੋਏ ਲੈ ਕੇ ਜਾ ਰਿਹਾ ਹੈ। ਇਸ ਦੌਰਾਨ ਜ਼ਖਮੀ ਔਰਤ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਨਾਲ ਹੀ ਸਥਾਨਕ ਲੋਕਾਂ ਨੇ ਮੁਲਜ਼ਮ ਨੂੰ ਫੜ ਲਿਆ ਹੈ।

ਇਹ ਘਟਨਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਹੈ ਜਿੱਥੇ ਇੱਕ ਐਕਟਿਵਾ ਸਵਾਰ ਵਿਅਕਤੀ ਨੇ ਇੱਕ ਔਰਤ ਦਾ ਫ਼ੋਨ ਖੋਹਿਆ। ਜਿਸ ਤੋਂ ਬਾਅਦ ਔਰਤ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਐਕਟਿਵਾ ਸਵਾਰ ਵਿਅਕਤੀ ਉਸ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਇਸ ਮਾਮਲੇ ‘ਚ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਔਰਤ ਨੂੰ ਨਜ਼ਦੀਕੀ ਕਲੀਨਿਕ ‘ਚ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਦਕਿ ਚੋਰ ਨੂੰ ਵੀ ਅੱਧਾ ਕਿਲੋਮੀਟਰ ਅੱਗੇ ਲੋਕਾਂ ਨੇ ਦਬੋਚ ਲਿਆ।

ਦੱਸ ਦਈਏ ਕਿ ਐਕਟਿਵਾ ਸਵਾਰ ਨੌਜਵਾਨ ਤੇਜ਼ ਰਫਤਾਰ ਨਾਲ ਭੱਜ ਰਿਹਾ ਸੀ। ਕੁਝ ਦੂਰੀ ‘ਤੇ ਇੱਕ ਕਾਰ ਨਾਲ ਉਸ ਦੀ ਟੱਕਰ ਹੋ ਗਈ। ਉਸ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਪੁਲਿਸ ਨੇ ਉਸਦੀ ਐਕਟਿਵਾ ਜ਼ਬਤ ਕਰ ਲਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵੇਖੋ ਰੂਹ ਕੰਬਾਉਣ ਵਾਲਾ ਵੀਡੀਓ

ਘਰ ਜਾ ਰਹੀ ਸੀ ਔਰਤ

ਜਾਣਕਾਰੀ ਅਨੁਸਾਰ ਪੀੜਤ ਮਹਿਲਾਂ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਹੈ। ਰਾਤ ਕਰੀਬ 9 ਵਜੇ ਉਹ ਕੁਆਲਟੀ ਚੌਕ ਤੋਂ ਮਠਾਰੂ ਚੌਕ ਵੱਲ ਆਪਣੇ ਘਰ ਪਰਤ ਰਹੀ ਸੀ। ਇਸ ਦੌਰਾਨ ਉਹ ਘਰੋਂ ਫੋਨ ਆਉਣ ਕਾਰਨ ਆਪਣੇ ਮੋਬਾਈਲ ‘ਤੇ ਗੱਲ ਕਰਦੀ ਹੋਈ ਸੜਕ ‘ਤੇ ਤੁਰ ਰਹੀ ਸੀ। ਇਸ ਦੌਰਾਨ ਇਸ ਮੁਲਜ਼ਮ ਨੇ ਉਸ ਨੂੰ ਆਪਣਾ ਨਿਸਾਨਾ ਬਣਾਇਆ