ਲੁਧਿਆਣਾ ‘ਚ ਬੈੱਡ ਬਾਕਸ ਚੋਂ ਮਿਲੀ 4 ਸਾਲਾਂ ਬੱਚੀ ਦੀ ਲਾਸ਼, ਜਬਰ-ਜਨਾਹ ਦਾ ਸ਼ੱਕ

Published: 

29 Dec 2023 13:35 PM

ਇੱਕ 4 ਸਾਲਾ ਬੱਚੀ ਦੀ ਲਾਸ਼ ਪੁਲਿਸ ਨੇ ਦੇਰ ਰਾਤ ਇੱਕ ਬੈੱਡ ਬਾਕਸ ਵਿੱਚੋਂ ਬਰਾਮਦ ਕੀਤੀ ਹੈ। ਸਵੇਰ ਤੋਂ ਹੀ ਡਾਬਾ ਇਲਾਕੇ ਦਾ ਇੱਕ ਵਿਅਕਤੀ ਲੜਕੀ ਨੂੰ ਖੇਡਣ ਦੇ ਬਹਾਨੇ ਆਪਣੇ ਕਮਰੇ ਵਿੱਚ ਲੈ ਗਿਆ। ਤਲਾਸ਼ੀ ਦੌਰਾਨ ਪੁਲਿਸ ਨੇ ਬੈੱਡ ਬਾਕਸ 'ਚੋਂ ਬੱਚੀ ਦੀ ਲਾਸ਼ ਬਰਾਮਦ ਕੀਤੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਦੇਰ ਰਾਤ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਲੁਧਿਆਣਾ ਚ ਬੈੱਡ ਬਾਕਸ ਚੋਂ ਮਿਲੀ 4 ਸਾਲਾਂ ਬੱਚੀ ਦੀ ਲਾਸ਼, ਜਬਰ-ਜਨਾਹ ਦਾ ਸ਼ੱਕ

ਸੰਕੇਤਕ ਤਸਵੀਰ

Follow Us On

ਲੁਧਿਆਣਾ (Ludhiana) ਵਿੱਚ ਇੱਕ 4 ਸਾਲਾ ਬੱਚੀ ਦੀ ਲਾਸ਼ ਪੁਲਿਸ ਨੇ ਦੇਰ ਰਾਤ ਇੱਕ ਬੈੱਡ ਬਾਕਸ ਵਿੱਚੋਂ ਬਰਾਮਦ ਕੀਤੀ ਹੈ। ਸਵੇਰ ਤੋਂ ਹੀ ਡਾਬਾ ਇਲਾਕੇ ਦਾ ਇੱਕ ਵਿਅਕਤੀ ਲੜਕੀ ਨੂੰ ਖੇਡਣ ਦੇ ਬਹਾਨੇ ਆਪਣੇ ਕਮਰੇ ਵਿੱਚ ਲੈ ਗਿਆ। ਜਦੋਂ ਦੁਪਹਿਰ 2 ਵਜੇ ਤੱਕ ਲੜਕੀ ਦਾ ਕੋਈ ਸੁਰਾਗ ਨਾ ਲੱਗਾ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਲੜਕੀ ਨਾ ਮਿਲਣ ‘ਤੇ ਪਰਿਵਾਰਕ ਮੈਂਬਰਾਂ ਨੇ ਥਾਣਾ ਡਾਬਾ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਨੇ ਦੇਰ ਰਾਤ ਜਦੋਂ ਇਲਾਕੇ ਦੀ ਤਲਾਸ਼ੀ ਲਈ ਤਾਂ ਇੱਕ ਘਰ ਦੇ ਬੈੱਡ ਬਾਕਸ ‘ਚੋਂ ਲੜਕੀ ਦੀ ਲਾਸ਼ ਬਰਾਮਦ ਕੀਤੀ।

ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 15 ਦਿਨ ਪਹਿਲਾਂ ਸੋਨੂੰ ਨਾਂਅ ਦਾ ਨੌਜਵਾਨ ਆਪਣੇ ਭਰਾ ਅਸ਼ੋਕ ਨਾਲ ਰਹਿਣ ਲਈ ਇਲਾਕੇ ‘ਚ ਆਇਆ ਸੀ। ਕੱਲ੍ਹ ਉਹ ਲੜਕੀ ਦੀ ਦਾਦੀ ਦੀ ਚਾਹ ਵਾਲੀ ਦੁਕਾਨ ਤੇ ਗਿਆ ਸੀ। ਉਸ ਨੇ ਬੱਚੀ ਨੂੰ ਆਪਣੀ ਗੋਦੀ ‘ਚ ਖੇਡਣ ਦੇ ਬਹਾਨੇ ਉਥੋਂ ਚੁੱਕ ਲਿਆ। ਖੇਡਦੇ ਹੋਏ ਬਦਮਾਸ਼ ਉਸ ਨੂੰ ਕਮਰੇ ‘ਚ ਲੈ ਗਿਆ। ਦੁਪਹਿਰ ਤੱਕ ਲੜਕੀ ਦਾ ਪਤਾ ਨਾ ਚੱਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਇਆ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਪੋਸਟਮਾਰਟਮ ਲਈ ਭੇਜੀ ਲਾਸ਼

ਤਲਾਸ਼ੀ ਦੌਰਾਨ ਪੁਲਿਸ ਨੇ ਬੈੱਡ ਬਾਕਸ ‘ਚੋਂ ਬੱਚੀ ਦੀ ਲਾਸ਼ ਬਰਾਮਦ ਕੀਤੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਦੇਰ ਰਾਤ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਮਾਮਲੇ ਸਬੰਧੀ ਐਸਐਚਓ ਡਾਬਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।