CIA Action: ਹਥਿਆਰ ਬਰਾਮਦ, ਗ੍ਰਿਫਤ ‘ਚ ਮੁਲਜਮ, ਅਹਿਮ ਸੁਰਾਗ ਮਿਲਣ ਦੀ ਉਮੀਦ

Published: 

19 Apr 2023 18:20 PM

Crime News: ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਫਤੀਸ਼ ਜਾਰੀ ਹੈ। ਮੁਲਜਮ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਇਸ ਮੁਲਜਮ ਤੇ ਪਹਿਲਾਂ ਤੋਂ ਹੀ ਤਿੰਨ ਮਾਮਲੇ ਦਰਜ ਹਨ।

Follow Us On

ਬਟਾਲਾ ਨਿਊਜ: ਬਟਾਲਾ ਸੀਆਈਏ ਸਟਾਫ ਨੇ 24 ਸਾਲਾਂ ਨੌਜਵਾਨ ਨੂੰ ਨਜਾਇਜ ਹਥਿਆਰ ਸਮੇਤ ਕਾਬੂ ਕੀਤਾ ਹੈ। ਸੀਆਈਏ ਸਟਾਫ ਦਲਜੀਤ ਸਿੰਘ ਅਤੇ ਬਟਾਲਾ ਪੁਲਿਸ ਪਾਰਟੀ ਵਲੋਂ ਆਪਣੇ ਮੁਖਬਿਰ ਖਾਸ ਵੱਲੋਂ ਦਿੱਤੀ ਗਈ ਗੁਪਤ ਸੂਚਨਾ ਤੇ ਇਹ ਕਾਰਵਾਈ ਕੀਤੀ ਗਈ। ਗ੍ਰਿਫਤਾਰ ਮੁਲਜਮ ਕੋਲੋਂ ਪੁਲਿਸ ਨੂੰ ਹਥਿਆਰ ਵੀ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਲਜਮ ਦੀ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਭਾਲ ਸੀ। ਉਸਦੀ ਭਾਲ ਲਈ ਮੁਖਬਿਰ ਨੂੰ ਵੀ ਇਸ ਕੰਮ ਤੇ ਲਗਾਇਆ ਗਿਆ ਸੀ।

ਗ੍ਰਿਫਤਾਰ ਮੁਲਜਮਾ ਦਾ ਨਾਂ ਸੁਖਚੈਨ ਸਿੰਘ ਦੱਸਿਆ ਜਾ ਰਿਹਾ ਹੈ। ਉਸਦੀ ਉਮਰ ਸਿਰਫ 24 ਸਾਲ ਹੈ। ਉਸਨੂੰ ਪਿੰਡ ਧਿਆਨਪੁਰ ਨਜਦੀਕ ਨਾਕੇਬੰਦੀ ਦੌਰਾਨ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 1 ਪਿਸਟਲ-32 ਬੋਰ, ਇਕ ਦੇਸੀ ਕੱਟਾ-315 ਬੋਰ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਸ ਖਿਲਾਫ ਬਟਾਲਾ ਪੁਲਿਸ ਦੇ ਥਾਣਾ ਕੋਟਲੀ ਸੂਰਤ ਮੱਲੀ ਮੁਕਦਮਾ ਦਰਜ ਰਜਿਸਟਰ ਕਰ ਅਗਲੀ ਕਾਰਵਾਈ ਆਰੰਭੀ ਗਈ ਹੈ।

ਜਿਕਰਯੋਗ ਹੈ ਕਿ ਬਟਾਲਾ ਪੁਲਿਸ ਸ਼ਹਿਰ ਵਿੱਚ ਵੱਧ ਰਹੇ ਅਪਰਾਧ ਦੇ ਗ੍ਰਾਫ ਨੂੰ ਰੋਕਣ ਲਈ ਲਗਾਤਾਰ ਐਕਸ਼ਨ ਮੋਡ ਵਿੱਚ ਹੈ। ਨਾਕਾਬੰਦੀ ਕਰ ਅਪਰਾਧ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਤੇ ਤਿੱਖੀ ਨਜਰ ਰੱਖੀ ਜਾ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version