Illegal Weapon Recovered: ਅਬੋਹਰ ‘ਚ ਗੈਰ ਕਾਨੂੰਨੀ ਹਥਿਆਰਾਂ ਸਮੇਤ ਤਿੰਨ ਕਾਬੂ

Updated On: 

27 Apr 2023 12:29 PM

Crime News: ਬਾਰਡਰ ਸਟੇਟ ਹੋਣ ਕਰਕੇ ਅਕਸਰ ਅਬੋਹਰ ਅਤੇ ਫਾਜਿਲਕਾ ਤੋਂ ਹਥਿਆਰ ਅਤੇ ਨਸ਼ੇ ਦੀ ਖੇਪ ਬਰਾਮਦ ਹੁੰਦੀ ਰਹਿੰਦੀ ਹੈ। ਬੀਐੱਸਐੱਫ ਦੀ ਮੁਸਤੈਦੀ ਕਰਕੇ ਅਪਰਾਧੀ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਵਿੱਚ ਨਾਕਾਮਯਾਬ ਰਹਿੰਦੇ ਹਨ।

Illegal Weapon Recovered: ਅਬੋਹਰ ਚ ਗੈਰ ਕਾਨੂੰਨੀ ਹਥਿਆਰਾਂ ਸਮੇਤ ਤਿੰਨ ਕਾਬੂ
Follow Us On

ਅਬੋਹਰ ਨਿਊਜ: ਅਬੋਹਰ ਵਿੱਚ ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਇੱਥੇ ਨਜਾਇਜ਼ ਹਥਿਆਰਾਂ ਸਮੇਤ ਤਿੰਨ ਨੂੰ ਕੀਤਾ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਇਹ ਤਿੰਨੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਸਨ। ਤਿੰਨੋਂ ਨੌਜਵਾਨ । ਤਿੰਨਾਂ ਨੌਜਵਾਨਾਂ ਦੀ ਪਛਾਣ ਵੀ ਹੋ ਗਈ ਹੈ। ਇਨ੍ਹਾਂ ਚੋਂ ਇੱਕ ਮਲੋਟ ਦਾ ਰਹਿਣ ਵਾਲਾ ਹੈ, ਜਦਕਿ ਦੋ ਫਾਜ਼ਿਲਕਾ ਨਾਲ ਸਬੰਧਤ ਹਨ।

ਤਿੰਨਾਂ ਖਿਲਾਫ ਫਾਜ਼ਿਲਕਾ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਥਾਣੇ ਵਿਚ ਮਾਮਲਾ ਹੋਇਆ ਦਰਜ ਕੀਤਾ ਗਿਆ ਹੈ। ਸਾਰੇ ਮੁਲਜਮਾਂ ਕੋਲੋਂ 3 ਦੇਸੀ ਕੱਟੇ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।

ਜਾਣਕਾਰੀ ਅਨੁਸਾਰ ਏ.ਐਸ.ਆਈ ਜੋਗਿੰਦਰ ਸਿੰਘ ਆਪਣੀ ਟੀਮ ਸਮੇਤ ਬੀਤੀ ਰਾਤ ਮਲੋਟ ਰੋਡ ‘ਤੇ ਗੋਬਿੰਦਗੜ੍ਹ ਟੀ ਪੁਆਇੰਟ ਨੇੜੇ ਗਸ਼ਤ ਕਰ ਰਹੇ ਸਨ ਤਾਂ ਬੱਸ ਸਟੈਂਡ ਨੇੜੇ ਬਾਈਕ ਸਵਾਰ ਤਿੰਨ ਨੌਜਵਾਨ ਸ਼ੱਕੀ ਹਾਲਤ ‘ਚ ਖੜ੍ਹੇ ਸਨ। ਪੁਲਸ ਟੀਮ ਨੂੰ ਦੇਖ ਕੇ ਡਰ ਗਏ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਜਿਨ੍ਹਾਂ ਨੂੰ ਪੁਲਿਸ ਨੇ ਰੋਕ ਕੇ ਉਨ੍ਹਾਂ ਦਾ ਨਾਂ ਪੁੱਛਿਆ। ਦੋਵਾਂ ਦੀ ਪਛਾਣ ਲਵੀਸ਼ ਪੁੱਤਰ ਰਵਿੰਦਰ ਪਾਲ ਵਾਸੀ ਕ੍ਰਿਸ਼ਨਾ ਨਗਰੀ ਗਲੀ ਨੰਬਰ 4 ਮਲੋਟ, ਜਤਿੰਦਰ ਉਰਫ ਕਾਲਾ, ਪੁੱਤਰ ਮਲ ਸਿੰਘ ਵਾਸੀ ਪਿੰਡ ਕੋਠੇ ਠੱਗਣੀਆਂ ਫਾਜ਼ਿਲਕਾ ਅਤੇ ਕੁਲਵਿੰਦਰ ਉਰਫ ਕਿੰਦੂ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਬਹਿਕਖਾਸ, ਫਾਜ਼ਿਲਕਾ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਤਲਾਸ਼ੀ ਲੈਣ ‘ਤੇ ਇਨ੍ਹਾਂ ਕੋਲੋਂ 315 ਬੋਰ ਦੇ ਦੋ ਦੇਸੀ ਪਿਸਤੌਲ ਅਤੇ 32 ਬੋਰ ਦੀ ਇੱਕ ਪਿਸਤੌਲ, 2 ਮੈਗਜ਼ੀਨ ਅਤੇ 7 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਮੁਲਜਮਾਂ ਤੋਂ ਪੁੱਛਗਿੱਛ ਵਿੱਚ ਜੁਟੀ ਪੁਲਿਸ

ਫਿਲਹਾਲ ਪੁਲਿਸ ਵੱਲੋਂ ਇਹਨਾ ਦਾ ਪਛੋਕੜ ਖੰਗਾਲਿਆ ਜਾ ਰਿਹਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾ ਨੌਜਵਾਨਾ ਤੇ ਇਸ ਤੋਂ ਪਹਿਲਾਂ ਕਿੰਨੇ ਮਾਮਲੇ ਦਰਜ ਹਨ ਅਤੇ ਇਹ ਨੌਜਵਾਨਾਂ ਦੇ ਪਾਸੋਂ ਜੋ ਹਥਿਆਰ ਬਰਾਮਦ ਹੋਏ ਹਨ ਉਹ ਕਿੱਥੋਂ ਖਰੀਦੇ ਗਏ ਹਨ ਅਤੇ ਇਹ ਨੌਜੁਆਨ ਕਿਸ ਗੈਂਗ ਦੇ ਨਾਲ ਸਬੰਧਤ ਹਨ ਅਤੇ ਕਿਸ ਨੂੰ ਟਾਰਗੇਟ ਕਰਨ ਜਾ ਰਹੇ ਸਨ ਇਸ ਸਭ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਬੋਹਰ ਇਲਾਕੇ ਦੇ ਤਿੰਨ ਨੌਜਵਾਨ ਪੰਜਾਬ ਰਾਜਸਥਾਨ ਬਾਰਡਰ ਤੇ ਰਾਜਸਥਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਸਨ ਜਿਨ੍ਹਾਂ ਪਾਸੋਂ ਹਥਿਆਰ ਬਰਾਮਦ ਹੋਏ ਸਨ ਤੇ ਉਨ੍ਹਾਂ ਦੇ ਵੱਲੋਂ ਗੰਗਾਨਗਰ ਵਿਖੇ ਇੱਕ ਵਪਾਰੀ ਨੂੰ ਧਮਕੀ ਦੇ ਕੇ ਫਿਰੌਤੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਉਹ ਉਕਤ ਵਪਾਰੀ ਨੂੰ ਧਮਕਾਉਣ ਲਈ ਜਾ ਰਹੇ ਸਨ ਅਤੇ ਪੁਲਸ ਦੇ ਹੱਥੇ ਚੜ੍ਹ ਗਏ ਰਾਜਸਥਾਨ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ