ਵਟਸਐਪ ‘ਤੇ ਵੇਚਿਆ ਜਾ ਰਿਹਾ ਸੀ ਸ਼ੇਰ ਦਾ ਬੱਚਾ, ਹੋਰ ਕਈ ਜਾਨਵਰਾਂ ਦੀ ਵੀ ਕਰ ਚੁੱਕੇ ਹਨ ਤਸਕਰੀ, ਜੰਗਲੀ ਜੀਵ ਵਿਭਾਗ ਦੀ ਸ਼ਿਕਾਇਤ ‘ਤੇ ਮਾਮਲਾ ਦਰਜ

Updated On: 

07 Jul 2023 16:55 PM

Wild Animal Sale on Whatsapp:ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਕਿਤੇ ਵੀ ਇਹ ਸ਼ੇਰ ਦੇ ਬੱਚਾ ਦੀ ਬਰਾਮਦਗੀ ਦੀ ਗੱਲ ਨਹੀਂ ਹੈ।

ਵਟਸਐਪ ਤੇ ਵੇਚਿਆ ਜਾ ਰਿਹਾ ਸੀ ਸ਼ੇਰ ਦਾ ਬੱਚਾ, ਹੋਰ ਕਈ ਜਾਨਵਰਾਂ ਦੀ ਵੀ ਕਰ ਚੁੱਕੇ ਹਨ ਤਸਕਰੀ, ਜੰਗਲੀ ਜੀਵ ਵਿਭਾਗ ਦੀ ਸ਼ਿਕਾਇਤ ਤੇ ਮਾਮਲਾ ਦਰਜ
Follow Us On

Wild Animal Sale on Whatsapp: ਜਲੰਧਰ ਦੇ ਕਰਤਾਰਪੁਰ ‘ਚ ਸ਼ੇਰ ਦੇ ਬੱਚੇ (Lion Cub) ਦੀ ਸੌਦੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਟਸਐਪ (Whatsapp) ‘ਤੇ ਸ਼ੇਰ ਦੇ ਬੱਚੇ ਦਾ ਸੌਦਾ ਹੋ ਰਿਹਾ ਸੀ। ਇਸ ਬਾਰੇ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਪਤਾ ਲੱਗਾ। ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ 3 ਦੋਸ਼ੀਆਂ ਮਨੀਸ਼ ਕੁਮਾਰ ਉਰਫ ਲੱਕੀ ਵਾਸੀ ਨੌਗੱਜਾ (ਕਰਤਾਰਪੁਰ), ਅਨਮੋਲ ਵਾਸੀ ਤੇਜ ਮੋਹਨ ਨਗਰ ਅਤੇ ਦਿਪਾਂਸ਼ੂ ਅਰੋੜਾ ਵਾਸੀ ਦਿਓਲ ਨਗਰ ਜਲੰਧਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਹਾਲਾਂਕਿ ਸ਼ੇਰ ਦਾ ਬੱਚਾ ਕਿੱਥੇ ਹੈ?, ਕਿੱਥੋਂ ਲਿਆਂਦਾ ਜਾਣਾ ਸੀ, ਕਿੱਥੇ ਰੱਖਿਆ ਗਿਆ ਹੈ?, ਇਸ ਬਾਰੇ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਹੈ। ਜਿਸ ਕਾਰਨ ਇਸ ਮਾਮਲੇ ਵਿੱਚ ਕੋਈ ਰਿਕਵਰੀ ਨਹੀਂ ਹੋ ਸਕੀ ਹੈ। ਫਿਲਹਾਲ ਪੁਲਿਸ ਨੇ ਵਟਸਐਪ ‘ਤੇ ਸ਼ੇਰ ਦੇ ਬੱਚੇ ਦਾ ਸੌਦਾ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ,ਮੁਲਜ਼ਮਾਂ ‘ਤੇ ਮੋਰ, ਬਾਜ਼ ਅਤੇ ਕੱਛੂਆਂ ਨੂੰ ਵੇਚਣ ਦੇ ਵੀ ਦੋਸ਼ ਲੱਗੇ ਹਨ, ਪਰ ਇਨ੍ਹਾਂ ਦਾ ਕੋਈ ਸਬੂਤ ਨਹੀਂ ਹੈ।

ਪੁਲਿਸ ਕਰ ਰਹੀ ਹੈ ਜਾਂਚ – ਜੰਗਲਾਤ ਵਿਭਾਗ

ਇਸ ਸਬੰਧੀ ਜਦੋਂ ਜਲੰਧਰ ਦੇ ਜੰਗਤਾਲ ਵਿਭਾਗ ਦੇ ਡੀਐਫਓ ਵਿਕਰਮ ਕੁੰਦਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਬਰਾਮਦਗੀ ਨਹੀਂ ਹੋਈ ਹੈ। ਉਨ੍ਹਾਂ ਨੂੰ ਸਿਰਫ ਇੱਕ ਲੀਡ ਮਿਲੀ ਸੀ ਕਿ ਜੰਗਲੀ ਜਾਨਵਰਾਂ ਦੀ ਵਿਕਰੀ ਅਤੇ ਖਰੀਦਦਾਰੀ ਲਈ ਕੁਝ ਸੌਦਾ ਚੱਲ ਰਿਹਾ ਹੈ। ਇਸ ਸਬੰਧੀ ਥਾਣਾ ਕਰਤਾਰਪੁਰ ਵਿਖੇ ਸ਼ਿਕਾਇਤ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ 2 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਇੱਕ ਦੀ ਭਾਲ ਜਾਰੀ ਹੈ।

ਇਸ ਦੌਰਾਨ ਐਸਪੀ ਸਰਬਜੀਤ ਰਾਏ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਜੰਗਲੀ ਜਾਨਵਰਾਂ ਦੇ ਸੌਦੇ ਸਬੰਧੀ ਸ਼ਿਕਾਇਤ ਆਈ ਸੀ। ਸ਼ਿਕਾਇਤ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜਾਂਚ ਅਜੇ ਵੀ ਜਾਰੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version