ਹਥਿਆਰਾਂ ਸਮੇਤ ਪੁਲਿਸ ਦੇ ਅੜ੍ਹਿਕੇ ਚੜ੍ਹੇ ਦੋ ਬਦਮਾਸ਼, ਕੋਰਟ ਤੋਂ ਹਾਸਿਲ ਕੀਤਾ 5 ਦਿਨਾਂ ਦਾ ਰਿਮਾਂਡ

Published: 

04 Feb 2023 17:52 PM

ਆਈਏ ਸਟਾਫ਼ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਇਨ੍ਹਾਂ ਦੋਵਾਂ ਬਦਮਾਸ਼ਾਂ ਕੋਲੋਂ 10 ਪਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਐਸਐਸਪੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹ ਸਾਰੀ ਕਾਰਵਾਈ ਕੀਤੀ ਗਈ।

ਹਥਿਆਰਾਂ ਸਮੇਤ ਪੁਲਿਸ ਦੇ ਅੜ੍ਹਿਕੇ ਚੜ੍ਹੇ ਦੋ ਬਦਮਾਸ਼, ਕੋਰਟ ਤੋਂ ਹਾਸਿਲ ਕੀਤਾ 5 ਦਿਨਾਂ ਦਾ ਰਿਮਾਂਡ
Follow Us On

ਬਠਿੰਡਾ। ਬਠਿੰਡਾ ਪੁਲਿਸ ਦੇ ਸੀਆਈਏ ਸਟਾਫ਼ ਨੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾ ਬਦਮਾਸ਼ਾਂ ਕੋਲੋਂ 10 ਪਿਸਤੌਲਾਂ ਸਮੇਤ ਵੱਡੀ ਗਿਣਤੀ ਚ ਹੋਰ ਹਥਿਆਰ ਬਰਾਮਦ ਕੀਤੇ ਹਨ।

ਪੁਲਿਸ ਨੇ ਦਿੱਤੀ ਜਾਣਕਾਰੀ

ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਬਠਿੰਡਾ ਸੀਆਈਏ ਸਟਾਫ਼ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਇਨ੍ਹਾਂ ਦੋਵਾਂ ਬਦਮਾਸ਼ਾਂ ਕੋਲੋਂ 10 ਪਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਐਸਐਸਪੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹ ਸਾਰੀ ਕਾਰਵਾਈ ਕੀਤੀ ਗਈ। ਪਹਿਲੇ ਮੁਲਜਮ ਦੀ ਪਛਾਣ ਹਰਮੀਤ ਸਿੰਘ ਵੱਜੋਂ ਹੋਈ ਹੈ, ਜਿਸ ਦੇ ਖਿਲਾਫ ਬਰਨਾਲਾ ਦੇ ਵਿਚ ਦੋ ਮਾਮਲੇ ਅਸਲਾ ਐਕਟ ਦੇ ਦਰਜ ਹਨ ਅਤੇ ਉਹ ਜਮਾਨਤ ਤੇ ਬਾਹਰ ਆਇਆ ਹੋਇਆ ਸੀ। ਦੂਸਰੇ ਦੋਸ਼ੀ ਦਾ ਨਾਂ ਅੰਮ੍ਰਿਤਪਾਲ ਸਿੰਘ ਹੈ ਇਸ ਦੇ ਖਿਲਾਫ ਵੀ ਪਹਿਲਾਂ ਇਕ ਮਾਮਲਾ ਬਰਨਾਲਾ ਜ਼ਿਲੇ ਵਿੱਚ ਅਤੇ ਦੂਜਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਅਸਲਾ ਐਕਟ ਦਾ ਦਰਜ ਹੈ। ਮੁਲਜਮ ਹਰਮੀਤ ਸਿੰਘ ਉਮਰ 24 ਸਾਲ ਹੈ। ਉਹ ਜ਼ਿਲ੍ਹਾ ਜੀਂਦ ਹਰਿਆਣੇ ਦਾ ਰਹਿਣ ਵਾਲਾ ਹੈ ਅਤੇ ਅਮ੍ਰਿਤਪਾਲ ਸਿੰਘ ਦੀ ਉਮਰ 25 ਸਾਲ ਹੈ, ਜੋ ਕਿ ਖੇਤੀਬਾੜੀ ਕਰਦਾ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ।

ਵੱਡੀ ਗਿਣਤੀ ਚ ਹਥਿਆਰ ਬਰਾਮਦ

ਇਨ੍ਹਾਂ ਦੇ ਕੋਲੋਂ ਕੁੱਲ 10 ਪਿਸਤੌਲਾਂ ਵੱਖ ਵੱਖ ਬੋਰ ਮਾਰਕਾ ਦੇਸੀ ਸਮੇਤ ਜਿੰਦਾ ਕਾਰਤੂਸ ਕੁੱਲ 39 6, ਪਿਸਤੌਲ ਪੁਆਇੰਟ .32 ਬੋਰ ,2 ਦੇਸੀ ਕੱਟੇ .315 ਬੋਰ, 1 ਦੇਸੀ ਰਿਵਾਲਵਰ ਪੁਆਇੰਟ .38 ਬੋਰ, 1 ਪਿਸਤੌਲ .30 ਹੋਰ ਸਮੇਤ ਇੱਕ ਕਾਰ ਆਈ ਟਵੰਟੀ ਕੀਤੀ ਬਰਾਮਦ ਇਹ ਸਾਰੇ ਅਸਲੇ ਦੋਸ਼ੀ ਮੱਧ ਪ੍ਰਦੇਸ਼ ਤੋਂ ਖਰੀਦ ਕੇ ਲਿਆਏ ਸਨ ਅਤੇ ਅੱਗੇ ਮਹਿੰਗੇ ਰੇਟਾਂ ਤੇ ਇਨ੍ਹਾਂ ਨੂੰ ਵੇਚਣਾ ਸੀ ਅਸਲੇ ਉਨ੍ਹਾਂ ਲੋਕਾਂ ਨੂੰ ਦਿੰਦੇ ਸਨ ਜੋ ਕਿ ਕਰਾਇਮ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਅਸਲਾ ਰੱਖਣ ਦੇ ਸ਼ੌਕੀਨ ਸਨ। ਪੁਲਿਸ ਨੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਦੋਵਾਂ ਕੋਲੋਂ ਸਖਤਾਈ ਦੇ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਇਹ ਦੋਵੇਂ ਕਦੋਂ ਤੋਂ ਅਸਲੇ ਦਾ ਕੰਮ ਕਰ ਰਹੇ ਸਨ ਅਤੇ ਇਨ੍ਹਾਂ ਦੇ ਪਿੱਛੇ ਹੋਰ ਕੌਣ ਕੌਣ ਲੋਕ ਸਨ। ਐਸਪੀ ਨੇ ਦੱਸਿਆ ਕਿ ਦੋਵੇਂ ਮੁਲਜਮ ਅਸਲਾਹ ਗਰਾਹਕ ਦੇ ਡਿਮਾਂਡ ਤੇ ਮੱਧ ਪ੍ਰਦੇਸ਼ ਤੋਂ ਕੂਰੀਅਰ ਰਾਹੀਂ ਮੰਗਵਾਉਂਦੇ ਸਨ।

ਪੁਲਿਸ ਮੁਲਾਜਮਾਂ ਨੂੰ ਕੀਤਾ ਜਾਵੇਗਾ ਸਨਮਾਨਿਤ

ਐਸਐਸਪੀ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਪੁਲਿਸ ਮੁਲਾਜਮਾਂ ਨੇ ਇਨ੍ਹਾਂ ਮੁਲਜਮਾਂ ਨੂੰ ਕਾਬੂ ਕੀਤਾ ਹੈ ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇਣ ਲਈ ਪੰਜਾਬ ਦੇ ਡੀਜੀਪੀ ਨੂੰ ਪੱਤਰ ਭੇਜਿਆ ਜਾਵੇਗਾ ਤਾਂ ਜੋ ਮੁਲਜਮਾਂ ਅਤੇ ਅਧਿਕਾਰੀਆਂ ਦੀ ਹੌਸਲਾ ਫਜਾਈ ਹੋ ਸਕੇ।