CIA Staff ਨੇ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਤੇ ਸਤਨਾਮ ਸਿੰਘ ਉਰਫ ਸੱਤਾ ਦੇ 2 ਗੁਰਗੇ ਕੀਤੇ ਕਾਬੂ

Updated On: 

01 May 2023 17:14 PM

ਸੀਆਈਏ ਸਟਾਫ ਵੱਲੋਂ ਲਖਬੀਰ ਸਿੰਘ ਲੰਡੇ ਦੋ ਗੁਰਗੇ ਕਾਬੂ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ 'ਤੇ ਲਿਆ ਹੈ।

CIA Staff ਨੇ  ਲਖਬੀਰ ਸਿੰਘ ਉਰਫ ਲੰਡਾ ਹਰੀਕੇ ਤੇ ਸਤਨਾਮ ਸਿੰਘ ਉਰਫ ਸੱਤਾ ਦੇ 2 ਗੁਰਗੇ ਕੀਤੇ ਕਾਬੂ
Follow Us On

ਅੰਮ੍ਰਿਤਸਰ ਨਿਊਜ਼: ਅੰਮ੍ਰਿਤਸਰ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਲਖਬੀਰ ਸਿੰਘ ਲੰਡੇ ਦੋ ਗੁਰਗੇ ਕਾਬੂ ਕੀਤੇ ਗਏ ਹਨ। ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ (Assistance commissioner of Police) ਅਭਿਮਨਯੂ ਰਾਣਾ ਨੇ ਦੱਸਿਆ ਕਿ ਹਰਮਿੰਦਰ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਈ ਸੀ।

ਉਸ ਨੇ ਦੱਸਿਆ ਕਿ ਉਹ 22 ਅਪ੍ਰੈਲ ਨੂੰ ਰਾਤ ਕਰੀਬ 9 ਵਜੇ ਆਪਣੇ ਘਰ ਵਿੱਚ ਸੀ ਤਾਂ ਅਚਾਨਕ ਗਲੀ ਵਿੱਚ ਗੋਲੀ ਚੱਲਣ ਦੀ ਅਵਾਜ਼ ਸੁਣਾਈ ਦਿੱਤਾ ਅਤੇ ਜਦੋ ਉਸ ਨੇ ਗਲੀ ਵਿੱਚ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜ਼ਵਾਨਾਂ ਵੱਲੋਂ ਉਸ ਦੀ ਕਾਰ ‘ਤੇ ਗੋਲੀਆਂ ਮਾਰੀਆਂ ਗਈਆਂ ਹਨ ਜਿਸ ‘ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ ।

ਮੁਲਜ਼ਮਾਂ ਤੋਂ ਸਾਮਾਨ ਦੀ ਬਰਾਮਦਗੀ

ਮਾਮਲੇ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਅਭਿਮੰਨਿਊ ਰਾਣਾ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਸਟਾਫ, ਅੰਮ੍ਰਿਤਸਰ ਦੀ ਪੁਲਿਸ ਪਾਰਟੀ (Amritsar Police) ਵੱਲੋਂ ਮਾਮਲੇ ਵਿੱਚ ਲੋੜੀਂਦੇ 2 ਦੋਸ਼ੀਆਂ ਜੋਬਨਜੀਤ ਸਿੰਘ ਉਰਫ਼ ਜੌਬਨ ਅਤੇ ਜੋਗਿੰਦਰ ਸਿੰਘ ਉਰਫ਼ ਰਿੰਕੂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 01 ਲੱਖ 2 ਹਜਾਰ ਰੂਪਏ (ਭਾਰਤੀ ਕਰੰਸੀ), 05 ਮੋਬਾਇਲ ਫੋਨ ਅਤੇ 01 ਐਕਵਿਟੀ ਸਕੂਟੀ ਬਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਪੁਲਿਸ ਵੱਲੋਂ ਕੀਤੀ ਜਾਵੇਗੀ ਮਾਮਲੇ ਦੀ ਜਾਂਚ

ਮਾਮਲੇ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ‘ਤੇ ਗੁਪਤ ਸੂਚਨਾਂ ਦੇ ਅਧਾਰ ‘ਤੇ ਯੋਜਨਾਬੰਦ ਤਰੀਕੇ ਨਾਲ ਦੋਸ਼ੀ ਜੋਬਨਜੀਤ ਸਿੰਘ ਉਰਫ ਜੋਬਨ ਨੂੰ ਸਮੇਤ ਬਿਨਾ ਨੰਬਰੀ ਐਕਟਿਵਾ ਰੰਗ ਚਿੱਟਾ ਕਾਬੂ ਕਰਕੇ ਇਸ ਦੇ ਇੰਕਸਾਫ ਤੇ ਜੋਗਿੰਦਰ ਸਿੰਘ ਉਰਫ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਦੋਸ਼ੀ ਜੋਬਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਵੱਲੋ ਲਖਬੀਰ ਸਿੰਘ ਉਰਡ ਲੰਡਾ ਵਾਸੀ ਹਰੀਕੇ, ਜਿਲ੍ਹਾ ਤਰਨ ਤਾਰਨ, ਹਾਲ ਵਾਸੀ (ਵਿਦੇਸ਼) ਅਤੇ ਰਵੀਸ਼ੇਰ ਸਿੰਘ ਹਾਲ ਵਾਸੀ ਪੁਰਤਗਾਲ (ਵਿਦੇਸ਼) ਰਹਿੰਦੇ ਹਨ।

ਉਨ੍ਹਾਂ ਦੇ ਕਹਿਣ ਤੇ ਜੋਬਨਜੀਤ ਸਿੰਘ ਉਰਫ ਜੋਬਨ, ਜੋਗਿੰਦਰ ਸਿੰਘ ਉਰਫ ਰਿੰਕੂ, ਸਤਨਾਮ ਸਿੰਘ ਉਰਫ ਸੱਤਾ ਅਤੇ 02 ਹੋਰ ਵਿਅਕਤੀ ਨੇ ਮਿਲ ਕੇ ਮੁਦੱਈ ਹਰਮਿੰਦਰ ਸਿੰਘ ਉਰਫ ਕਿਸ਼ਨ ਸੂਰਤਾ ਸਿੰਘ ਕਲੌਨੀ, ਨਰੈਣਗੜ੍ਹ, ਛੇਹਰਟਾ, ਅੰਮ੍ਰਿਤਸਰ ਦੇ ਘਰ ਦੇ ਗਲੀ ਵਿੱਚ ਖੜੀ ਕਾਰ ਤੇ ਗੋਲੀਆਂ ਚਲਾਈਆ ਸਨ।

ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ (Remand) ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਵੱਲੋਂ ਹੋਰ ਕਿਹੜੀਆਂ-2 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਮਾਮਲੇ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ