Amritpal Jdh Update: ਅਜਨਾਲਾ ਪਹੁੰਚਣ ਤੋਂ ਪਹਿਲਾਂ ਪੁਲਿਸ ਨੇ ਕੀਤਾ ਸੀ ਸਿੱਖ ਤਾਲਮੇਲ ਕਮੇਟੀ ਦੇ ਆਗੂਆ ਨੂੰ ਨਜਰਬੰਦ
Jalandhar News: ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਪੁਲਿਸ ਥਾਣੇ ਦੇ ਬਾਹਰ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ ਉਸ ਸਬੰਧੀ ਵਿਚਾਰ ਕਰਨ ਲਈ ਸਿੱਖ ਤਾਲਮੇਲ ਕਮੇਟੀ ਦੇ ਆਗੂ ਇੱਕਠੇ ਹੋਏ ਸਨ।
ਜਲੰਧਰ ਨਿਊਜ: ਵੀਰਵਾਰ ਨੂੰ ਅਜਨਾਲਾ ਵਿੱਤ ਅੰਮ੍ਰਿਤਪਾਲ ਸਿੰਘ (Amritpal Singh) ਦੇ ਸਮਰਥਕਾਂ ਵੱਲੋਂ ਕੀਤੇ ਗਏ ਹੰਗਾਮੇ ਤੋਂ ਪਹਿਲਾਂ ਜਲੰਧਰ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਆਗੂਆ ਨੂੰ ਪੁਲਿਸ ਵੱਲੋਂ ਨਜਰਬੰਦ ਕੀਤਾ ਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆ ਕਮੇਟੀ ਦੇ ਮੁੱਖੀ ਹਰਪਾਲ ਸਿੰਘ ਚੱਢਾ ਨੇ ਦੱਸਿਆ ਕਿ ਉਹ ਸਾਰੇ ਇਕੱਠੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਨ ਜਾ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਸੀ। ਉਨ੍ਹਾਂ ਨੇ ਸਰਕਾਰ ਤੇ ਧੱਕਾ ਕਰਨ ਦਾ ਇਲਜਾਮ ਲਗਾਇਆ।
ਅੰਮ੍ਰਿਤਪਾਲ ਸਿੰਘ ਵੱਲੋਂ ਦਿੱਤਾ ਗਿਆ ਸੀ ਅਜਨਾਲਾ ਪਹੁੰਚਣ ਦਾ ਸੱਦਾ
ਦਰਅਸਲ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਪੁਲਿਸ ਥਾਣੇ ਦੇ ਬਾਹਰ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ ਉਸ ਸਬੰਧੀ ਵਿਚਾਰ ਕਰਨ ਲਈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਅਤੇ ਹਰਪ੍ਰੀਤ ਸਿੰਘ ਨੀਟੂ ਹਰਪਾਲ ਸਿੰਘ ਚੱਢਾ ਦੇ ਯੂ ਕਲੋਨੀ ਘਰ ਵਿਚ ਸਵੇਰੇ 8 ਵਜੇ ਇਕੱਠੇ ਹੋਏ ਸਨ ਜਿਸ ਦੀ ਜਾਣਕਾਰੀ ਕਿਸੇ ਤਰੀਕੇ ਪੁਲਿਸ ਨੂੰ ਲੱਗ ਗਈ ਜਿਸ ਤੇ ਏਸੀਪੀ ਪ੍ਰੇਮ ਕੁਮਾਰ ਐਸ ਐਚ ਓ ਨੰਬਰ-6 ਸੁਖਦੇਵ ਸਿੰਘ ਬਸਤੀ ਬਾਵਾ ਖੇਲ ਐਸ ਐਚ ਓ ਗਗਨਦੀਪ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਜਿਸ ਵਿੱਚ ਮਹਿਲਾ ਪੁਲਿਸ ਦੇ ਮੁਲਾਜ਼ਮ ਵੀ ਸ਼ਾਮਲ ਸਨ ਨੇ ਹਰਪਾਲ ਸਿੰਘ ਚੱਢਾ ਦੇ ਘਰ ਵਿੱਚ ਹੀ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਸੀ ਇਹ ਨਜ਼ਰਬੰਦੀ ਦੀ ਦੁਪਹਿਰ 3 ਵਜੇ ਤੱਕ ਰਹੀ, ਉਸ ਉਪਰੰਤ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ – ਅਜਨਾਲਾ ਹਿੰਸਕ ਝੜਪ ਮਾਮਲੇ ਤੇ ਪੁਲਿਸ ਨੇ ਬਣਾਈ ਐਸਆਈਟੀ
ਰਿਹਾਈ ਤੋਂ ਬਾਅਦ ਸਮਰਥਕਾਂ ਨੇ ਬਣਾਈ ਰਣਨੀਤੀ
ਰਿਹਾਈ ਦੀ ਸੂਚਨਾ ਜਦੋਂ ਸੰਗਤਾਂ ਨੂੰ ਲੱਗੀ ਤਾਂ ਉਹ ਵੱਡੀ ਗਿਣਤੀ ਵਿਚ ਉੱਥੇ ਪਹੁੰਚੀਆਂ ਅਤੇ ਅਜਨਾਲਾ ਪਹੁੰਚਣ ਦੀ ਰਣਨੀਤੀ ਘੜ੍ਹੀ ਗਈ। ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰਦੇ ਹਾਂ ਇਹ ਲੋਕਤੰਤਰ ਦਾ ਹਿੱਸਾ ਹੈ ਕੀ ਸਿੱਖ ਰੋਸ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ ਕਿ ਅੰਮ੍ਰਿਤ ਸੰਚਾਰ ਕਰਨਾ ਗਲਤ ਹੈ ਕਿ ਨਸ਼ਾ ਛੁਡਾਉਣ ਦੀ ਗੱਲ ਕਰਨੀ ਗਲਤ ਹੈ। ਉਨ੍ਹਾਂ ਨੇ ਇਲਜਾਮ ਲਗਾਇਆ ਕਿ ਸਰਕਾਰ ਜਾਣ-ਬੁੱਝ ਕੇ ਮਾਹੌਲ ਖਰਾਬ ਕਰਕੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣਾ ਚਾਹੁੰਦੀ ਹੈ ਜੋ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
ਜਿਕਰਯੋਗ ਹੈ ਕਿ ਰਿਹਾਈ ਤੋਂ ਬਾਅਦ ਅਜਨਾਲਾ ਪਹੁੰਚੇ ਅਮ੍ਰਿਤਪਾਲ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਹਿੰਸਕ ਝੜਪ ਹੋਈ, ਜਿਸ ਵਿੱਚ ਕਈ ਸਮਰਥਕਾਂ ਅਤੇ ਛੇ ਪੁਲਿਸ ਮੁਲਾਜਮ ਜਖਮੀ ਹੋ ਗਏ।