Illegal Mining: ਜਲਾਲਾਬਾਦ ‘ਚ ਨਜਾਇਜ਼ ਮਾਇਨਿੰਗ ਖ਼ਿਲਾਫ ਵੱਡਾ ਐਕਸ਼ਨ, ਇੱਕ ਸ਼ਖਸ ਸਮੇਤ ਤਿੰਨ ਟ੍ਰੈਕਟਰ-ਟਰਾਲੀਆਂ ਕਾਬੂ
Crime News: ਜਲਾਲਾਬਾਦ ਵਿੱਚ ਨਾਜਾਇਜ ਮਾਈਨਿੰਗ ਦਾ ਕਾਲ੍ਹਾ ਕਾਰੋਬਾਰ ਜੋਰ-ਸ਼ੋਰ ਨਾਲ ਚੱਲ ਰਿਹਾ ਹੈ। ਜ਼ਿਆਦਾਤਰ ਰਾਤ ਦੇ ਸਮੇਂ ਸੇਮ ਨਾਲਿਆਂ ਤੋਂ ਨਾਜਾਇਜ਼ ਤਰੀਕੇ ਨਾਲ ਰੇਤ ਕੱਢੀ ਜਾਂਦੀ ਹੈ।
ਜਲਾਲਾਬਾਦ ਨਿਊਜ :ਥਾਣਾ ਵੈਰੋਕਾ ਦੇ ਇਲਾਕੇ ਵਿੱਚ ਸੇਮ ਨਾਲੇ ਤੋਂ ਕੀਤੀ ਜਾ ਰਹੀ ਸੀ ਨਜਾਇਜ਼ ਮਾਇਨਿੰਗ ਦੌਰਾਨ ਪੁਲਿਸ ਨੇ ਰੇਡ ਮਾਰੀ। ਇਸ ਕਾਰਵਾਈ ਵਿੱਚ ਪੁਲਿਸ ਨੇ 3 ਟ੍ਰੈਕਟਰ ਅਤੇ ਟਰਾਲੀਆਂ ਕਾਬੂ ਕੀਤੇ ਹਨ ਨਾਲ ਹੀ ਇੱਕ ਸ਼ਖਸ਼ ਨੂੰ ਵੀ ਹਿਰਾਸਤ ਵਿਚ ਲਿਆ ਹੈ। ਪੁਲਿਸ ਵਲੋ ਥਾਣਾ ਵੈਰੋਕਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਸਤੀ ਰੇਤ ਮੁਹਈਆ ਕਰਾਉਣ ਦੇ ਲਈ ਸਰਕਾਰੀ ਰੇਤ ਦੀਆਂ ਖੱਡਾਂ ਸ਼ੁਰੂ ਕੀਤੀਆਂ ਗਈਆਂ ਸਨ ਜੋ ਕਿ ਬੀਤੇ ਦਿਨਾਂ ਤੋਂ ਬੰਦ ਚੱਲ ਰਹੀਆਂ ਹਨ, ਜਿਸ ਤੋਂ ਨਾਲ ਇੱਕ ਵਾਰ ਫੇਰ ਸ਼ਹਿਰ ਵਿੱਚ ਨਜਾਇਜ਼ ਮਾਈਨਿੰਗ ਸ਼ੁਰੂ ਹੋ ਚੁੱਕੀ ਹੈ।
ਇਸ ਸਬੰਧ ਵਿੱਚ ਜਲਾਲਾਬਾਦ ਸਬ ਡਵੀਜ਼ਨ ਦੇ ਡੀਐਸਪੀ ਅਤੁਲ ਸੋਨੀ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਈਨਿੰਗ ਵਿਭਾਗ ਵੱਲੋਂ ਇਕ ਟਰੈਕਟਰ-ਟਰਾਲੀ ਜਿਸ ਦੇ ਵਿਚ 130 ਸਕੂਆਰ ਫੁੱਟ ਰੇਤ ਲੋਡਕਿੱਤਾ ਹੋਇਆ ਸੀ, ਨੂੰ ਇਕ ਲੱਖ ਰੁਪਏ ਤੋਂ ਵਧ ਦਾ ਜੁਰਮਾਨਾ ਕੀਤਾ ਗਿਆ ਹੈ । ਜਦੋਂ ਕਿ ਇੱਕ ਹੋਰ ਟ੍ਰੈਕਟਰ ਟਰਾਲੀ ਨੂੰ ਪੁਲਿਸ ਦੇ ਵੱਲੋਂ ਥਾਣਾ ਵੈਰੋਕਾ ਵਿਖੇ ਬੰਦ ਕਰ ਮੁਕਦਮਾ ਨੰਬਰ 45 ਦਰਜ ਕੀਤਾ ਗਿਆ ਇਸ ਦੌਰਾਨ ਇੱਕ ਸ਼ਖ਼ਸ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਜਦੋਂ ਕਿ ਤੀਜੇ ਮਾਮਲੇ ਵਿਚ ਇਕ ਟ੍ਰੈਕਟਰ ਟਰਾਲੀ ਰੇਤ ਦੀ ਮੰਗ ਕਰਨ ਦੀ ਤਾਕ ਵਿੱਚ ਸੀ ਜਿਸ ਨੂੰ ਪੁਲਿਸ ਨੇ ਨਜਾਇਜ਼ ਮਾਇਨਿੰਗ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਜਿਸ ਨੂੰ ਬਿਨਾਂ ਕਾਗਜ਼ਾਤਾਂ ਦੇ 207 ਤਹਿਤ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ

Punjab flood: ਫਾਜ਼ਿਲਕਾ ਦੇ ਦੋਨਾ ਨਾਨਕਾ ‘ਚ ਡੁੱਬੀ ਕਿਸ਼ਤੀ: ਲੋਕਾਂ ਨੇ ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਜਾਨ, ਸਤਲੁਜ ਦਰਿਆ ਪਾਰ ਕਰਦੇ ਸਮੇਂ ਹੋਇਆ ਹਾਦਸਾ

ਪੰਜਾਬ ਦਾ ਵਧਿਆ ਮਾਣ, ਫਾਜਿਲਕਾ ਦੇ ਤਿੰਨ ਨੌਜਵਾਨ ਵਿਗਿਆਨੀ ਵੀ ਚੰਦਰਯਾਨ-3 ਦੀ ਸਫਲਤਾ ਦਾ ਹਿੱਸਾ ਬਣੇ

Punjab Flood: ਪਿੰਡ ਵਾਸੀਆਂ ਦੀ ਮਦਦ ਨਾਲ ਬਾਰਡਰ ‘ਤੇ ਬਣਾਇਆ 2200 ਮੀਟਰ ਲੰਬਾ ਬੰਨ੍ਹ, ਫਾਜਿਲਕਾ ਪ੍ਰਸ਼ਾਸਨ ਨੇ ਬਚਾਈ 3000 ਏਕੜ ਫਸਲ