ਕਲਯੁਗੀ ਬੇਟੇ ਨੇ ਕੀਤਾ ਮਾਂ ਦਾ ਕਤਲ : ਜਦੋਂ ਤੱਕ ਨਹੀਂ ਨਿਕਲੀ ਜਾਨ, ਉਦੋਂ ਤੱਕ ਕਰਦਾ ਰਿਹਾ ਡੰਡੇ ਨਾਲ ਹਮਲਾ, ਬਟਾਲਾ ਦੇ ਪਿੰਡ ਸਮਰਾਏ ਦਾ ਮਾਮਲਾ | son murder his mother till death in batala demanding money know full detail in punjabi Punjabi news - TV9 Punjabi

ਕਲਯੁਗੀ ਬੇਟੇ ਨੇ ਕੀਤਾ ਮਾਂ ਦਾ ਕਤਲ : ਜਦੋਂ ਤੱਕ ਨਹੀਂ ਨਿਕਲੀ ਜਾਨ, ਉਦੋਂ ਤੱਕ ਕਰਦਾ ਰਿਹਾ ਡੰਡੇ ਨਾਲ ਹਮਲਾ, ਬਟਾਲਾ ਦੇ ਪਿੰਡ ਸਮਰਾਏ ਦਾ ਮਾਮਲਾ

Updated On: 

18 Jul 2023 22:04 PM

Crime News: ਮ੍ਰਿਤਕਾਂ ਦੇ ਦੂਜੇ ਬੱਚਿਆਂ ਦੀ ਮੰਗ ਹੈ ਕਿ ਸਤਪਾਲ ਦੇ ਨਾਲ-ਨਾਲ ਉਸਦੀ ਪਤਨੀ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਪਤੀ-ਪਤਨੀ ਮਾਂ ਦੇ ਨਾਲ ਬੜਾ ਹੀ ਮਾੜਾ ਸਲੂਕ ਕਰਦੇ ਸਨ

ਕਲਯੁਗੀ ਬੇਟੇ ਨੇ ਕੀਤਾ ਮਾਂ ਦਾ ਕਤਲ : ਜਦੋਂ ਤੱਕ ਨਹੀਂ ਨਿਕਲੀ ਜਾਨ, ਉਦੋਂ ਤੱਕ ਕਰਦਾ ਰਿਹਾ ਡੰਡੇ ਨਾਲ ਹਮਲਾ, ਬਟਾਲਾ ਦੇ ਪਿੰਡ ਸਮਰਾਏ ਦਾ ਮਾਮਲਾ
Follow Us On

ਪੰਜਾਬ ਦੇ ਬਟਾਲਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਸਮਰਾਏ ਵਿੱਚ ਇੱਕ ਪੁੱਤਰ ਨੇ ਆਪਣੀ ਬਜ਼ੁਰਗ ਮਾਂ ਨੂੰ ਡੰਡੇ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਬੇਟਾ ਆਪਣੀ ਬਜ਼ੁਰਗ ਮਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਜਦੋਂ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਬੇਟੇ ਨੇ ਉਸ ‘ਤੇ ਡੰਡੇ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਮਾਂ ਦੀ ਪਛਾਣ ਜਸਬੀਰ ਕੌਰ (62) ਵਜੋਂ ਹੋਈ ਹੈ। ਦੋਸ਼ੀ ਲੜਕੇ ਦਾ ਨਾਂ ਸਤਪਾਲ ਦੱਸਿਆ ਜਾ ਰਿਹਾ ਹੈ।

ਪੁਲਿਸ ਨੇ ਜਸਬੀਰ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਜਿੱਥੇ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ। ਮੁਲਜ਼ਮ ਪੁੱਤਰ ਸਤਪਾਲ ਖ਼ਿਲਾਫ਼ ਥਾਣਾ ਸ੍ਰੀ ਹਰਗੋਬਿੰਦਪੁਰ ਵਿੱਚ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ।

ਪੈਸੇ ਨਾ ਦੇਣ ‘ਤੇ ਕੀਤਾ ਮਾਂ ਦਾ ਕਤਲ

ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਜਸਬੀਰ ਦੇ ਲੜਕੇ ਰਸ਼ਪਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਬਿਜਲੀ ਬੋਰਡ ਵਿੱਚ ਸਨ। ਉਨ੍ਹਾਂ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਾਂ ਨੂੰ ਵਿਭਾਗ ਤੋਂ ਕੁਝ ਪੈਸੇ ਮਿਲੇ ਸਨ। ਉਸ ਦੀ ਮਾਤਾ ਜਸਬੀਰ ਕੌਰ ਉਸਦੇ ਭਰਾ ਸਤਪਾਲ ਨਾਲ ਰਹਿੰਦੀ ਸੀ। ਸਤਪਾਲ ਨੇ ਮਾਂ ਜਸਬੀਰ ਕੋਲੋਂ ਕੁਝ ਪੈਸੇ ਮੰਗੇ ਪਰ ਮਾਂ ਨੇ ਪੈਸੇ ਨਹੀਂ ਦਿੱਤੇ।

ਇਸ ਗੱਲ ਤੋਂ ਨਾਰਾਜ਼ ਸਤਪਾਲ ਨੇ ਮਾਂ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਜਾਨ ਤੋਂ ਮਾਰ ਦਿੱਤਾ । ਐਸਐਚਓ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸਤਪਾਲ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਦੋਸ਼ੀ ਸਤਪਾਲ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version