ਗੁਰਦਾਸਪੁਰ : ਜੁੱਤੀਆਂ ਅੱਤੇ ਬੂਟ ਖ਼ਰੀਦਣ ‘ਤੇ 2 ਕਿਲੋ ਟਮਾਟਰ ਮੁਫ਼ਤ, Footwear Seller ਨੇ ਲਗਾਈ ਅਨੋਖੀ ਸੇਲ

Updated On: 

18 Jul 2023 17:30 PM

Unique Offer by Footwear Seller: ਦੁਕਾਨ ਦੇ ਬਾਹਰ ਲੱਗਿਆ ਪੋਸਟਰ ਲੋਕਾਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿੱਸ 'ਤੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜੁੱਤੀਆਂ ਖਰੀਦੋ ਅਤੇ 2 ਕਿਲੋ ਟਮਾਟਰ ਮੁਫ਼ਤ ਲੈ ਜਾਓ।

ਗੁਰਦਾਸਪੁਰ : ਜੁੱਤੀਆਂ ਅੱਤੇ ਬੂਟ ਖ਼ਰੀਦਣ ਤੇ 2 ਕਿਲੋ ਟਮਾਟਰ ਮੁਫ਼ਤ, Footwear Seller ਨੇ ਲਗਾਈ ਅਨੋਖੀ ਸੇਲ
Follow Us On

ਪਿਛਲੇ ਕੁਝ ਦੇਣਾ ਤੋਂ ਹਰ ਘਰ ਦੀ ਰਸੋਈ ਵਿਚੋਂ ਟਮਾਟਰ ਲਗਭਗ ਗਾਇਬ ਹੋ ਚੁੱਕੇ ਹਨ ਇਸ ਦਾ ਮੁੱਖ ਕਾਰਨ ਹੈ ਕਿ ਟਮਾਟਰ ਦੇ ਰੇਟ ਇੰਨੇ ਵੱਧ ਚੁੱਕੇ ਹਨ ਕਿ ਟਮਾਟਰ ਖਰੀਦਣਾ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਟਮਾਟਰ 200 ਰੁਪਏ ਜਾਂ ਫ਼ਿਰ ਇਸਤੋਂ ਵੱਧ ਕੀਮਤ ਤੇ ਵਿਕ ਰਹੇ ਹਨ ਇਸ ਲਈ ਬਟਾਲਾ ਵਿੱਚ ਇੱਕ ਜੁੱਤੀਆਂ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਸਨੀ ਅਤੇ ਉਨ੍ਹਾਂ ਦੇ ਪਿੱਤਾ ਸ਼ਾਮ ਲਾਲ ਨੇ ਮਹਿੰਗਾਈ ਖਿਲਾਫ਼ ਰੋਸ ਜਿਤਾਉਣ ਲਈ ਅਨੋਖਾ ਢੰਗ ਲੱਭਿਆ।

ਉਨ੍ਹਾਂ ਨੇ ਜੁੱਤੀਆਂ ਅਤੇ ਬੂਟ ਖਰੀਦਣ ਵਾਲਿਆਂ ਨੂੰ ਟਮਾਟਰ ਮੁਫ਼ਤ ਦੇਣ ਦੀ ਅਨੋਖੀ ਆਫਰ ਸ਼ੁਰੂ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦੁਕਾਨਦਾਰ ਨੇ ਦੱਸਿਆ ਕਿ 1000 ਤੋਂ 1500 ਰੁਪਏ ਤੱਕ ਦੀਆਂ ਜੁੱਤੀਆਂ ਅਤੇ ਬੂਟ ਖਰੀਦਣ ਤੇ ਜਿੱਥੇ ਗ੍ਰਾਹਕ ਨੂੰ ਡਿਸਕਾਊਂਟ ਤਾਂ ਮਿਲੇਗਾ ਹੀ, ਨਾਲ ਹੀ ਉਹਨਾਂ ਨੂੰ 2 ਕਿਲੋ ਟਮਾਟਰ ਵੀ ਮੁਫ਼ਤ ਦਿੱਤੇ ਜਾਣਗੇ।

ਦੁਕਾਨ ਦੇ ਮਾਲਿਕ ਦਾ ਕਹਿਣਾ ਹੈ ਕਿ ਇਸ ਆਫ਼ਰ ਦੇ ਪਿੱਛੇ ਮਕਸਦ ਇਹ ਹੈ ਕਿ ਟਮਾਟਰ ਖਰੀਦਣਾ ਹੁਣ ਹਰ ਇਕ ਦੇ ਵੱਸ ਦੀ ਗੱਲ ਨਹੀਂ ਰਹੀ। ਇਸ ਆਫ਼ਰ ਨਾਲ ਜਿੱਥੇ ਲੋਕ ਖੁਸ਼ ਹੋਣਗੇ ਉੱਥੇ ਹੀ ਲੋਕਾਂ ਦੇ ਘਰਾਂ ਦੀ ਰਸੋਈ ਤੱਕ ਟਮਾਟਰ ਵੀ ਪਹੁੰਚੇਗਾ। ਜੋ ਟਮਾਟਰ ਬਾਜ਼ਾਰ ਵਿੱਚੋਂ 200 ਰੁਪਏ ਤੋਂ ਵੱਧ ਕੀਮਤ ਨਾਲ ਮਿਲ ਰਿਹਾ ਹੈ, ਉਹ ਇਸਨੂੰ ਸਕੀਮ ਰਾਹੀਂ ਮੁਫਤ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਦੇ ਕੰਨ ਖੁੱਲ੍ਹਣਗੇ ਅਤੇ ਟਮਾਟਰਾਂ ਦੇ ਰੇਟ ਛੇਤੀ ਹੀ ਘੱਟ ਹੋਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟਮਾਟਰਾਂ ਦੇ ਰੇਟ ਘੱਟ ਨਹੀਂ ਹੁੰਦੇ ਉਹਨਾਂ ਦੀ ਇਹ ਆਫ਼ਰ ਜਾਰੀ ਰਹੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ