ਰਾਜਪੁਰਾ ਵਿੱਚ ਪਾਣੀ ਨੂੰ ਲੈ ਕੇ ਗੁਆਂਢੀਆਂ ਵਿੱਚ ਹੋਈ ਖੁਨੀ ਝੜਪ, ਇੱਕ ਦੀ ਮੌਤ

Published: 

21 May 2025 08:35 AM IST

ਦੋ ਗੁਆਂਢੀ ਪਰਿਵਾਰਾਂ ਵਿਚਕਾਰ ਪਾਣੀ ਨੂੰ ਲੈ ਕੇ ਲੜਾਈ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਇੱਕ ਧਿਰ ਨੇ ਦੂਜੇ ਧਿਰ ਦੇ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜਖ਼ਮੀ ਦੱਸੇ ਜਾ ਰਹੇ ਹਨ। ਇਹ ਘਟਨਾ ਪਟਿਆਲਾ ਦੇ ਰਾਜਪੁਰਾ ਵਿੱਚ ਵਾਪਰੀ ਹੈ।

ਰਾਜਪੁਰਾ ਵਿੱਚ ਪਾਣੀ ਨੂੰ ਲੈ ਕੇ ਗੁਆਂਢੀਆਂ ਵਿੱਚ ਹੋਈ ਖੁਨੀ ਝੜਪ, ਇੱਕ  ਦੀ ਮੌਤ

ਪੰਜਾਬ 'ਚ ਹੀ ਇੱਕ ਹੋਰ ਸਰਪੰਚ 'ਤੇ ਚਲੀਆਂ ਤਾਬੜਤੋੜ ਗੋਲੀਆਂ, ਰਿਪੋਰਟਾਂ ਮੁਤਾਬਕ ਮੌਤ

ਪੰਜਾਬ ਦੇ ਪਟਿਆਲਾ ਦੇ ਰਾਜਪੁਰਾ ਵਿੱਚ ਪਾਣੀ ਨੂੰ ਲੈ ਕੇ ਗੁਆਂਢੀ ਪਰਿਵਾਰਾਂ ਵਿਚਕਾਰ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਦੋਵੇਂ ਪਰਿਵਾਰ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚਕਾਰ ਖੂਨੀ ਟਕਰਾਅ ਹੋ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।

ਰਾਜਪੁਰਾ ਦੇ ਪਿੰਡ ਭੋਗਲਾ ਵਿੱਚ ਪਾਣੀ ਦੀ ਟੂਟੀ ਨੂੰ ਲੈ ਕੇ ਹੋਇਆ ਵਿਵਾਦ ਸੋਮਵਾਰ ਰਾਤ ਨੂੰ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਖਤਮ ਹੋ ਗਿਆ। ਸਰਕਾਰੀ ਟੂਟੀ ਲਗਾਉਣ ਨੂੰ ਲੈ ਕੇ ਗੁਆਂਢੀਆਂ ਵਿਚਕਾਰ ਝਗੜਾ ਹੋ ਗਿਆ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਇੱਕ ਧਿਰ ਨੇ 12 ਬੋਰ ਦੀ ਬੰਦੂਕ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਮ੍ਰਿਤਕ ਦੀ ਪਛਾਣ 45 ਸਾਲਾ ਅਮਰਜੀਤ ਸਿੰਘ ਵਜੋਂ ਹੋਈ ਹੈ। ਗੋਲੀਆਂ ਲੱਗਣ ਨਾਲ ਜਗਦੀਪ ਸਿੰਘ, ਜੋਤੀ ਅਤੇ ਖੁਸ਼ਵੰਤ ਕੌਰ ਜ਼ਖਮੀ ਹੋ ਗਏ। ਮੁੱਢਲੀ ਸਹਾਇਤਾ ਤੋਂ ਬਾਅਦ, ਜ਼ਖਮੀਆਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮ੍ਰਿਤਕ ਦੇ ਰਿਸ਼ਤੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਗੁਆਂਢੀ ਨੇ ਟੂਟੀ ਦੇ ਪਾਣੀ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਨੂੰ ਲੈ ਕੇ ਫਾਇਰਿੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਉਨ੍ਹਾਂ ਦੇ ਪਰਿਵਾਰ ਦੀਆਂ ਦੋ ਔਰਤਾਂ ਅਤੇ ਇੱਕ ਆਦਮੀ ਵੀ ਗੰਭੀਰ ਜ਼ਖਮੀ ਹੋਏ ਹਨ।

ਪੁਲਿਸ ਅਧਿਕਾਰੀ ਸੁਖਵੰਤ ਸਿੰਘ ਨੇ ਦੱਸਿਆ ਕਿ ਆਰੋਪੀ ਅਜੇ ਫਰਾਰ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਰਕਾਰੀ ਹਸਪਤਾਲ ਰਾਜਪੁਰਾ ਦੀ ਐਸਐਮਓ ਸੋਨੀਆ ਜੰਗਵਾਲ ਨੇ ਦੱਸਿਆ ਕਿ ਫੋਰੈਂਸਿਕ ਮਾਹਿਰ ਦੀ ਘਾਟ ਕਾਰਨ ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ, ਪਟਿਆਲਾ ਭੇਜਿਆ ਗਿਆ ਹੈ।

Follow Us
Related Stories
ਪੰਜਾਬ ਪੁਲਿਸ ਦਾ SI ਹੈਰੋਇਨ ਸਮੇਤ ਗ੍ਰਿਫ਼ਤਾਰ: ਘਰੋਂ ਡਰੱਗ ਮਨੀ ਵੀ ਬਰਾਮਦ, ਪਾਕਿਸਤਾਨ ਤੋਂ ਆਏ ਨਸ਼ੇ ਦੀ ਕਰਵਾਉਂਦਾ ਸੀ ਸਪਲਾਈ
ਪਟਿਆਲਾ – ਇੱਕੋ ਪਰਿਵਾਰ ਦੇ 4 ਮੈਂਬਰਾਂ ਨੇ ਖਾਧਾ ਜ਼ਹਿਰ, ਪਿਤਾ ਅਤੇ ਧੀ ਦੀ ਮੌਤ; ਮਾਂ ਅਤੇ ਪੁੱਤਰ ਦੀਹਾਲਤ ਗੰਭੀਰ
Satluj ਵਿਵਾਦ: ਬਿੱਟੂ ਨੇ ਅੱਤਵਾਦੀਆਂ ਦੀਆਂ ਤਸਵੀਰਾਂ ਪੋਸਟ ਕਰ ਪੁੱਛਿਆ, “ਹਥਿਆਰ ਲੈ ਕੇ ਘੁੰਮਣ ਵਾਲੇ ਕੌਣ?” ਖਾਲੜਾ ਦੇ ਕਾਤਲ DSP ਨੂੰ ਲੱਭਣ ਦੇ ਹੁਕਮ
ਜਲੰਧਰ ਵਿੱਚ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਉਂਟਰ, ਕਈ ਜਿਲ੍ਹਿਆਂ ‘ਚ ਸੀ ਵਾਂਟੇਂਡ, ਗੈਂਗਸਟਰ ਲੱਕੀ ਪਟਿਆਲ ਨਾਲ ਸਨ ਸਬੰਧ
ਗੁਰਦਾਸਪੁਰ: ਚੈਕਿੰਗ ਦੌਰਾਨ 2 ਗੁਜਰਾਤੀ ਨੌਜਵਾਨਾਂ ਤੋਂ 62 ਲੱਖ ਦੀ ਨਕਦੀ ਬਰਾਮਦ, ਪੁਲਿਸ ਨੇ ਇਨਕਮ ਟੈਕਸ ਵਿਭਾਗ ਦੇ ਹਵਾਲੇ ਕੀਤਾ, ਜਾਂਚ ਜਾਰੀ
ਅੰਮ੍ਰਿਤਸਰ ਹਵਾਈ ਅੱਡੇ ‘ਤੇ 1 ਕਰੋੜ ਦਾ ਸੋਨਾ ਜ਼ਬਤ, ਜੁੱਤੀਆਂ ਵਿੱਚ ਪੇਸਟ ਬਣਾ ਕੇ ਲੁਕਾਇਆ, ਕੜੇ-ਚੇਨ ਬਣਵਾਏ; ਔਰਤ ਸਮੇਤ 3 ਕਾਬੂ