ਨਿਸ਼ਾਨਦੇਹੀ ਕਰਨ ਆਏ ਪਟਵਾਰੀ ਨੂੰ ਬਣਾਇਆ ਬੰਧਕ, ਬਠਿੰਡਾ ‘ਚ ਪੁਲਿਸ ਤੇ ਕਿਸਾਨਾਂ ਵਿਚਾਲ ਝੜਪ
Bathinda-Farmers clashed: ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਜਿਉਣ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਸੀ। ਇਸ ਦੇ ਵਿੱਚ ਪਿੰਡ ਵਾਸੀ ਅਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਪੁਲਿਸ ਦੇ ਉੱਤੇ ਇੱਟਾਂ-ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ। ਇਸ ਦੇ ਵਿੱਚ ਡੀਐਸਪੀ ਅਤੇ ਉਸਦੇ ਗਨਮੈਨ ਗੰਭੀਰ ਜ਼ਖਮੀ ਹੋਏ ਹਨ।
Bathinda-Farmers clashed: ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿਉਂਦ ਦੇ ਜ਼ਮੀਨੀ ਮਾਮਲੇ ਸਬੰਧੀ ਲੰਬੇ ਸਮੇਂ ਤੋਂ ਚੱਲ ਰਿਹਾ ਰੇੜਕਾ ਫਿਰ ਉਸ ਸਮੇਂ ਭੱਖ ਗਿਆ ਜਦੋਂ ਜ਼ਮੀਨ ਦੀ ਮੁਰੱਬਾਬੰਦੀ ਅਤੇ ਨਕਸ਼ਾਬੰਦੀ ਕਰਨ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਵਿਰੋਧ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਕਰ ਰਿਹਾ ਸੀ। ਇਸ ਮੌਕੇ ਲੋਕਾਂ ਵੱਲੋਂ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਰਸਤਿਆਂ ਰਾਹੀਂ ਪਿੰਡ ਦੇ ਖੇਤਾਂ ‘ਚ ਪਹੁੰਚੀ ਪ੍ਰਸ਼ਾਸਨਿਕ ਟੀਮ ਪਿੰਡ ਦੀ ਜਿਉਂਦ ਤੋਂ ਨਕਸ਼ਾਬੰਦੀ ਕਰ ਰਹੀ ਸੀ। ਇਨ੍ਹਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਜ਼ਮੀਨੀ ਮਾਲਕੀ ਹੱਕਾਂ ਨੂੰ ਲੈ ਕੇ ਪਿੰਡ ਦਾ ਵੱਡਾ ਇਕੱਠ ਕਰ ਕੇ ਪਿੰਡ ‘ਚ ਰੋਸ ਮੁਜ਼ਾਹਰਾ ਕੀਤਾ ਗਿਆ।
ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਜ਼ਮੀਨ ਦਾ ਹਿੱਸਾ ਸਾਡੇ ਨਾਂ ਨਹੀਂ ਹੁੰਦਾ, ਉਨ੍ਹਾਂ ਦੇਰ ਅਸੀਂ ਅਜਿਹੀਆਂ ਕਾਰਵਾਈਆਂ ਸਫਲ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਪੈਂਤੜੇ ਖੇਡੇ ਗਏ ਹਨ। ਇਸ ਦੇ ਮੂੰਹ ਤੋੜਵੇਂ ਜਵਾਬ ਦਿੱਤੇ ਗਏ ਹਨ ‘ਤੇ ਅੱਗੇ ਵੀ ਇਸ ਤਰ੍ਹਾਂ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਦੇਰ ਸਾਨੂੰ ਪੂਰੀ ਤਸੱਲੀ ਨਹੀਂ ਹੁੰਦੀ ਉਨ੍ਹਾਂ ਦੇਰ ਮੁਰੱਬਾਬੰਦੀ ਮੁਕੰਮਲ ਬੰਦ ਰਹੇਗੀ ਅਤੇ ਨਾ ਹੀ ਕੋਈ ਨਕਸ਼ਾ ਬਣਨ ਦਿੱਤਾ ਜਾਵੇਗਾ।
ਕਿਸਾਨ ਆਗੂਆਂ ‘ਤੇ ਕਿੱਤਾ ਜਾਵੇਗਾ ਮਾਮਲਾ ਦਰਜ
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਜਿਉਣ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਸੀ। ਇਸ ਦੇ ਵਿੱਚ ਪਿੰਡ ਵਾਸੀ ਅਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਪੁਲਿਸ ਦੇ ਉੱਤੇ ਇੱਟਾਂ-ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ। ਇਸ ਦੇ ਵਿੱਚ ਡੀਐਸਪੀ ਅਤੇ ਉਸਦੇ ਗਨਮੈਨ ਗੰਭੀਰ ਜ਼ਖਮੀ ਹੋਏ ਹਨ। ਪੁਲਿਸ ਅਨੁਸਾਰ ਕਿਸਾਨਾਂ ਨੇ ਪਟਵਾਰੀ ਨੂੰ ਵੀ ਬੰਧਕ ਬਣਾਇਆ ਹੈ। ਇਸ ਨੂੰ ਲੈ ਕੇ ਦੋ ਅਲਗ-ਅਲਗ ਮਾਮਲੇ ਵਿੱਚ ਕਿਸਾਨਾਂ ਉੱਤੇ ਮਾਮਲੇ ਦਰਜ ਕੀਤੇ ਜਾਣਗੇ।