ਨਾਭਾ ‘ਚ ਕੁੱਤਿਆ ਨੇ ਨੋਚ-ਨੋਚ ਖਾਦਾ 9 ਸਾਲਾ ਮੁੰਡਾ, ਹੋਈ ਮੌਤ
Nabha Dog Bite Case: ਸੂਬੇ 'ਚ ਅਵਾਰਾ ਕੁੱਤਿਆਂ ਦੇ ਚਲਦੇ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਢੀਂਗੀ ਵਿਖੇ ਜਿੱਥੇ 9 ਸਾਲਾ ਪ੍ਰਵਾਸੀ ਮਜ਼ਦੂਰ ਦੇ ਲੜਕੇ ਸ਼ਿਵਮ ਕੁਮਾਰ ਨੂੰ ਖੇਤਾਂ ਵਿੱਚ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।
Nabha Dog Bite Case: ਨਾਭਾ ਬਲਾਕ ਦੇ ਪਿੰਡ ਢੀਂਗੀ ਵਿਖੇ ਵਾਰਾ ਕੁੱਤਿਆਂ ਦੇ ਕਹਿਰ ਵੇਖਣ ਨੂੰ ਮਿਲਿਆ ਜਿੱਥੇ 9 ਸਾਲਾਂ ਸ਼ਿਵਮ ਕੁਮਾਰ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਆਪਨੀ ਮਾਂ ਕੋਲ ਖੇਤ ਵਿੱਚ ਜਾ ਰਿਹਾ ਹੈ, ਪਰ ਖੇਤ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕੁੱਤੇ ਉਸ ਨੂੰ ਮਾਰ ਮੁਕਾਉਣਗੇ। ਮ੍ਰਿਤਕ ਸ਼ਿਵਮ ਕੁਮਾਰ ਆਪਣੀ ਮਾਂ ਕੋਲ ਖੇਤ ਵਿੱਚ ਜਾ ਰਿਹਾ ਸੀ ਜੋ ਕਿ ਖੇਤ ਵਿੱਚ ਦਿਹਾੜੀ ਕਰਦੀ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਦੀ ਮਾਂ ਖੇਤ ਵਿੱਚ ਆਲੂ ਚੁਗ ਰਹੀ ਸੀ ਅਤੇ ਉਸਦਾ ਲੜਕਾ ਖੇਤ ਜਾ ਰਿਹਾ ਸੀ। ਅਵਾਰਾ ਕੁੱਤਿਆਂ ਨੇ ਉਸ ਦਾ ਜੋ ਹਸ਼ਰ ਕੀਤਾ ਉਹ ਤਸਵੀਰਾਂ ਵੀ ਅਸੀਂ ਵਿਖਾ ਨਹੀਂ ਸਕਦੇ। ਉਸ ਦਾ ਸਰੀਰ ਨੋਚ ਨੋਚ ਕੇ ਕੁੱਤਿਆਂ ਨੇ ਖਾ ਲਿਆ, ਮ੍ਰਿਤਕ ਦੀ ਭੈਣ ਵੀ ਉਸਦੇ ਨਾਲ ਸੀ ਉਸ ਨੇ ਵੀ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਤੇ ਉਸ ਤੇ ਵੀ ਹਮਲਾ ਕਰਨ ਲੱਗੇ। ਫਿਰ ਉਸ ਨੇ ਇੱਕ ਔਰਤ ਨੂੰ ਬੁਲਾਇਆ ਜਦੋਂ ਤੱਕ ਉਹ ਔਰਤ ਉਥੇ ਸ਼ਿਵਮ ਨੂੰ ਬਚਾਉਦੀ ਉਦੋਂ ਤੱਕ ਸ਼ਿਵਮ ਦੀ ਮੌਤ ਹੋ ਚੁੱਕੀ ਸੀ।
ਇਸ ਮੌਕੇ ‘ਤੇ ਮ੍ਰਿਤਕ ਦੇ ਪਿਤਾ ਰਾਮ ਚੰਦਰ ਅਤੇ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਅਸੀਂ ਖੇਤ ਜਾ ਰਹੇ ਸੀ ਤਾਂ ਅਚਾਨਕ ਕੁੱਤੇ ਮਗਰ ਪੈ ਗਏ। ਸ਼ਿਵਮ ਭੱਜਣ ਲੱਗਾ ਤਾਂ ਉਸ ਨੂੰ ਉੱਥੇ ਹੀ ਦਬੋਚ ਲਿਆ। ਉਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁੱਤੇ ਉਸ ਦੀ ਭੈਣਮਗਰ ਪੈਣ ਲੱਗੇ। ਇਸ ਤੋਂ ਬਾਅਦ ਉਸ ਦੀ ਭੈਣ ਨੇ ਔਰਤ ਨੂੰ ਬੁਲਾਇਆ। ਉਸ ਔਰਤ ਨੇ ਉਸ ਨੂੰ ਕੁੱਤਿਆਂ ਤੋਂ ਛੁਡਾਇਆ, ਪਰ ਉਸ ਵਕਤ ਤੱਕ ਸ਼ਿਵਮ ਦੀ ਮੌਤ ਹੋ ਚੁੱਕੀ ਸੀ।
‘ਨੋਚ-ਨੋਚ ਖਾ ਗਏ ਕੁੱਤੇ’
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਦਿਹਾੜੀ ‘ਤੇ ਗਏ ਹੋਏ ਸੀ ਤੇ ਬੱਚਾ ਖੇਤ ਵੱਲ ਆ ਰਿਹਾ ਸੀ, ਜਿੱਥੇ ਉਹ ਕੰਮ ਕਰ ਰਹੇ ਸੀ ਤਾਂ ਅਵਾਰਾ ਕੁੱਤਿਆਂ ਨੇ ਉਸ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਉਹ ਮੰਗ ਕਰਦੇ ਹਨ ਕਿ ਅਵਾਰਾ ਕੁੱਤਿਆਂ ‘ਤੇ ਠੱਲ ਪਾਈ ਜਾਵੇ।
ਇਸ ਮੌਕੇ ‘ਤੇ ਪਿੰਡ ਵਾਸੀ ਨੇ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ।
ਇਹ ਵੀ ਪੜ੍ਹੋ
ਇਸ ਮੌਕੇ ਤੇ ਨਾਭਾ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ 9 ਸਾਲ ਦਾ ਬੱਚਾ ਆਇਆ ਜਿਸਦਾ ਨਾਮ ਸ਼ਿਵਮ ਹੈ। ਉਨ੍ਹਾਂ ਕੋਲ ਬਰੋਡ ਡੈਡ ਹੀ ਆਇਆ ਹੈ। ਉਸ ਦੀ ਬਾਡੀ ‘ਤੇ ਕਈ ਨਿਸ਼ਾਨ ਸਨ।