ਚੰਡੀਗੜ੍ਹ: ਘਰ ‘ਚ ਵੜ ਕੇ ਔਰਤ ਨੂੰ ਮਾਰੀ ਗੋਲੀ, ਬਲਾਤਕਾਰ ਦਾ ਵਿਰੋਧ ਕਰਨ ‘ਤੇ ਵਿਅਕਤੀ ਨੇ ਦੰਦਾਂ ਨਾਲ ਕੱਟੀਆਂ ਉਂਗਲਾਂ
ਚੰਡੀਗੜ੍ਹ 'ਚ ਇੱਕ ਔਰਤ ਨੂੰ ਘਰ 'ਚ ਵੜ ਕੇ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 7 ਏ ਦੀ ਹੈ। ਔਰਤ ਦੇ ਗੁਆਂਢ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਔਰਤ ਚੀਕਦੀ ਹੋਈ ਬਾਹਰ ਆਈ ਅਤੇ ਮਦਦ ਦੀ ਗੁਹਾਰ ਲਗਾਉਣ ਲੱਗੀ। ਗੁਆਂਢੀਆਂ ਨੇ ਔਰਤ ਨੂੰ ਪੀ.ਜੀ.ਆਈ ਹਸਪਤਾਲ 'ਚ ਦਾਖਲ ਕਰਵਾਇਆ।
ਚੰਡੀਗੜ੍ਹ ‘ਚ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕਰਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੂੰ ਘਰ ‘ਚ ਵੜ ਕੇ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਚੰਡੀਗੜ੍ਹ (Chandigarh) ਦੇ ਸੈਕਟਰ 7 ਏ ਦੀ ਹੈ। ਔਰਤ ਦੇ ਗੁਆਂਢ ‘ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਔਰਤ ਚੀਕਦੀ ਹੋਈ ਬਾਹਰ ਆਈ ਅਤੇ ਮਦਦ ਦੀ ਗੁਹਾਰ ਲਗਾਉਣ ਲੱਗੀ। ਜਦੋਂ ਗੁਆਂਢੀ ਉੱਥੇ ਪਹੁੰਚੇ ਤਾਂ ਦੋਸ਼ੀ ਉਥੋਂ ਫ਼ਰਾਰ ਹੋ ਚੁੱਕਾ ਸੀ। ਦੋਸ਼ੀ ਔਰਤ ਦਾ ਫੋਨ ਵੀ ਆਪਣੇ ਨਾਲ ਲੈ ਗਿਆ ਸੀ। ਗੁਆਂਢੀਆਂ ਨੇ ਔਰਤ ਨੂੰ ਪੀ.ਜੀ.ਆਈ ਹਸਪਤਾਲ ‘ਚ ਦਾਖਲ ਕਰਵਾਇਆ ਹੈ।
ਸਾਥੀ ਕਰਮਚਾਰੀ ‘ਤੇ ਗੋਲੀ ਚਲਾਉਣ ਦਾ ਦੋਸ਼
ਔਰਤ ਕੇਂਦਰ ਸਰਕਾਰ ਦੇ ਇੱਕ ਵਿਭਾਗ ਵਿੱਚ ਕੰਮ ਕਰਦੀ ਹੈ ਅਤੇ ਉਹ ਘਰ ਵਿੱਚ ਇਕੱਲੀ ਰਹਿੰਦੀ ਸੀ। ਔਰਤ ਦੇ ਨਾਲ ਕੰਮ ਕਰਨ ਵਾਲੇ ਵਿਅਕਤੀ ‘ਤੇ ਗੋਲੀ ਚਲਾਉਣ ਦਾ ਦੋਸ਼ ਹੈ। ਉਕਤ ਵਿਅਕਤੀ ਪਹਿਲਾਂ ਚੰਡੀਗੜ੍ਹ ‘ਚ ਕੰਮ ਕਰਦਾ ਸੀ ਪਰ ਫਿਲਹਾਲ ਦਿੱਲੀ (Delhi) ‘ਚ ਕੰਮ ਕਰ ਰਿਹਾ ਹੈ।
ਬਲਾਤਕਾਰ ਕਰਨ ਦੀ ਕੋਸ਼ਿਸ਼
ਸੂਤਰਾਂ ਮੁਤਾਬਕ ਉਕਤ ਵਿਅਕਤੀ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੇ ਮੂੰਹ ਨਾਲ ਉਸ ਦੀਆਂ ਉਂਗਲਾਂ ਕੱਟ ਦਿੱਤੀਆਂ। ਜਦੋਂ ਔਰਤ ਨੇ ਆਦਮੀ ਨੂੰ ਧੱਕਾ ਦਿੱਤਾ ਤਾਂ ਉਸ ਨੇ ਗੋਲੀ ਚਲਾ ਦਿੱਤੀ।
ਪਤੀ ਗੁਰੂਗ੍ਰਾਮ ਵਿੱਚ ਕੰਮ ਕਰਦਾ
ਪੀੜਤ ਔਰਤ ਦਾ ਪਤੀ ਗੁਰੂਗ੍ਰਾਮ ‘ਚ ਕੰਮ ਕਰਦਾ ਹੈ। ਉਹ ਆਪਣੇ ਦੋ ਬੱਚਿਆਂ ਨਾਲ ਉੱਥੇ ਰਹਿੰਦਾ ਹੈ। ਦੋਵੇਂ ਪਤੀ-ਪਤਨੀ ਗੁਰੂਗ੍ਰਾਮ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਸਨ। ਇਸੇ ਲਈ ਪੀੜਤ ਔਰਤ ਨੇ ਮੁਲਜ਼ਮ ਨਾਲ ਸੰਪਰਕ ਕੀਤਾ ਸੀ। ਔਰਤ ਦਾ ਤਬਾਦਲਾ ਨਾ ਹੋਣ ਕਾਰਨ ਹੀ ਉਨ੍ਹਾਂ ਵਿਚਾਲੇ ਝਗੜਾ ਹੋਇਆ ਹੈ।
ਪੁਲਿਸ ਜਾਂਚ ਵਿੱਚ ਜੁਟੀ
ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਸੇ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਪੁਲਸ ਇਸ ਮਾਮਲੇ ‘ਚ ਕੁਝ ਕਹਿ ਰਹੀ ਹੈ। ਮਾਮਲਾ ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਹੋਣ ਕਾਰਨ ਪੁਲੀਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।