South London: ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਮਾਂ ਨੇ ਆਪਣੇ ਦੋਵੇਂ ਪੁੱਤ ਮਾਰ ਦਿੱਤੇ
Two sons killed: ਪੀੜਤ ਪਰਿਵਾਰ ਦੇ ਪੜੋਸ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਮਹਿਲਾ ਕੁਝ ਸਮੇਂ ਪਹਿਲਾਂ ਹੀ ਆਪਣੇ ਪਤੀ ਤੋਂ ਵੱਖ ਹੋਈ ਸੀ, ਜਿਸਨੇ ਖੁਦ ਆਤਮਹੱਤਿਆ ਕਰਨ ਤੋਂ ਪਹਿਲਾਂ ਆਪਣੇ ਦੋਹੇਂ ਪੁੱਤਾਂ ਦਾ ਵੀ ਕਤਲ ਕਰ ਦਿੱਤਾ।

ਪੁਲਿਸ ਵੱਲੋਂ ਤਿੰਨਾਂ ਲੋਕਾਂ ਦੀ ਮੌਤ ਦੀ ਅਸਲ ਵਜਾਹ ਦਾ ਪਤਾ ਲਗਾਉਣ ਲਈ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
London News: ਪ੍ਰਾਪਰਟੀ ਕੰਪਨੀ ਦੀ 47 ਵਰ੍ਹਿਆਂ ਦੀ ਮਾਲਕਣ ਨੇਡਜ਼ਾ ਡੀ. ਜ਼ੇਗਰ ਉੱਤੇ ਉਹਨਾਂ ਦੇ ਆਪਣੇ ਹੀ ਦੋ ਪੁੱਤ- 9 ਸਾਲ ਦੇ ਅਲੈਗਜ਼ੈਂਡਰ ਅਤੇ 7 ਸਾਲ ਦੇ ਮੈਕਸੀਮਸ ਦਾ ਗਲਾ ਘੁੱਟ ਕੇ ਹੱਤਿਆ ਕਰਨ ਮਗਰੋਂ ਆਤਮਹੱਤਿਆ ਕਰ ਲਿੱਤੇ ਜਾਣ ਦਾ ਸ਼ੱਕ ਜਤਾਇਆ ਗਿਆ ਹੈ। ਇਹਨਾਂ ਤਿੰਨਾਂ ਲੋਕਾਂ ਦੀ ਲਾਸ਼ਾਂ ਵੀਰਵਾਰ ਸਵੇਰੇ ਉਹਨਾਂ ਦੇ ਹੀ ਘਰੋਂ ਉਸ ਵੇਲੇ ਜਪਤ ਕੀਤੀਆਂ ਗਈਆਂ ਜਦੋਂ ਉਹਨਾਂ ਦੇ ਹੀ ਕਿਸੇ ਪੜੋਸੀ ਵੱਲੋਂ ਤਿੰਨਾਂ ਦੀ ਸਹੀ ਸਲਾਮਤੀ ਦਾ ਪਤਾ ਲਗਾਉਣ ਲਈ ਸਥਾਨਕ ਪੁਲਿਸ ਨੂੰ ਫੋਨ ‘ਤੇ ਇੱਤਲਾਹ ਦਿੱਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਨੇਡਜ਼ਾ ਤਲਾਕਸ਼ੁਦਾ ਮਹਿਲਾ ਸੀ ਅਤੇ ਉਹਨਾਂ ਦੇ ਦੋਵੇਂ ਪੁੱਤਾਂ ਨੇ ਮੌਕਾ-ਏ-ਵਾਰਦਾਤ ਉੱਤੇ ਹੀ ਦਮ ਤੋੜ ਦਿੱਤਾ ਸੀ।