ਜਲੰਧਰ ‘ਚ ਗੋਲੀਆਂ ਮਾਰਕੇ ਮਾਂ ਬੇਟੀ ਦੀ ਹੱਤਿਆ, ਪੈਟਰੋਲ ਪਾਕੇ ਸਾੜੀਆਂ ਲਾਸ਼ਾਂ, ਅਮਰੀਕਾ ਚ ਬੈਠੇ ਪਤੀ ਨੇ ਬਦਮਾਸ਼ਾਂ ਨੂੰ ਸੁਪਾਰੀ ਦੇ ਕੇ ਪਤਨੀ ਅਤੇ ਸੱਸ ਨੂੰ ਮਰਵਾਇਆ

davinder-kumar-jalandhar
Updated On: 

17 Oct 2023 16:13 PM

ਪੰਜਾਬ ਵਿੱਚ ਅਪਰਾਧ ਏਨਾ ਵੱਧ ਗਿਆ ਹੈ ਕਿ ਸਰਕਾਰ ਦੇ ਲੱਖ ਉਪਰਾਲਿਆਂ ਦੇ ਬਾਵਜੂਦ ਵੀ ਕ੍ਰਾਈਮ ਘੱਟ ਨਹੀਂ ਹੋ ਰਿਹਾ ਹੈ ਤੇ ਹੁਣ ਜਲੰਧਰ ਤੋਂ ਇੱਕ ਖੌਫਨਾਕ ਖਬਰ ਸਾਹਮਣੇ ਆਈ ਹੈ, ਜਿੱਥੇ ਬਦਮਾਸ਼ਾਂ ਘਰ ਵਿੱਚ ਪਹਿਲਾਂ ਤਾਂ ਮਾਂ-ਬੇਟੀ ਦੀ ਗੋਲੀਮਾਰਕੇ ਹੱਤਿਆ ਕਰ ਦਿੱਤੀ ਬਾਅਦ 'ਚ ਉਨ੍ਹਾਂ ਦੇ ਘਰ ਹੀ ਪੈਟਰੋਲ ਪਾਕੇ ਇੱਖ ਲਾਸ਼ ਸ਼ਾੜ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਜਲੰਧਰ ਚ ਗੋਲੀਆਂ ਮਾਰਕੇ ਮਾਂ ਬੇਟੀ ਦੀ ਹੱਤਿਆ, ਪੈਟਰੋਲ ਪਾਕੇ ਸਾੜੀਆਂ ਲਾਸ਼ਾਂ, ਅਮਰੀਕਾ ਚ ਬੈਠੇ ਪਤੀ ਨੇ ਬਦਮਾਸ਼ਾਂ ਨੂੰ ਸੁਪਾਰੀ ਦੇ ਕੇ ਪਤਨੀ ਅਤੇ ਸੱਸ ਨੂੰ ਮਰਵਾਇਆ
Follow Us On

ਪੰਜਾਬ ਨਿਊਜ। ਜਲੰਧਰ ਵਿੱਚ ਵੀ ਅਪਰਾਧ ਬਹੁਤ ਹੀ ਵੱਧ ਗਿਆ ਹੈ ਤੇ ਹੁਣ ਸ਼ਹਿਰ ਦੇ ਪਤਾਰਾ ਇਲਾਕੇ ‘ਚ ਪੈਂਦੇ ਪਿੰਡ ਭੁਜਬਲ ਦੇ ਨਾਲ ਲੱਗਦੇ ਅਮਰ ਨਗਰ ‘ਚ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ (Mother-daughter shot dead) ਕਰ ਦਿੱਤੀ ਗਈ। ਤੇ ਬਾਅਦ ਵਿੱਚ ਬਦਮਾਸ਼ਾਂ ਨੇ ਦੋਹਾਂ ਲਾਸ਼ ਨੂੰ ਘਰ ਵਿੱਚ ਹੀ ਪੈਟਰੋਲ ਸੁੱਟਕੇ ਸਾੜ ਦਿੱਤਾ। ਇਸ ਘਟਨਾ ਦੀ ਪੁਸ਼ਟੀ ਡੀਐੱਸਪੀ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਹੈ। ਪਰਿਵਾਰ ਨੇ ਅਮਰੀਕਾ ਰਹਿੰਦੇ ਜਵਾਈ ‘ਤੇ ਕਤਲ ਦਾ ਦੋਸ਼ ਲਾਇਆ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਦਾ ਮਾਹੌਲ ਬਣ ਗਿਆ।ਜਲੰਧਰ ਦੇਹਾਤ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਸੀ।

ਲਾਸ਼ ‘ਤੇ ਪੈਟਰੋਲ ਪਾ ਕੇ ਸਾੜ ਦਿੱਤਾ

ਜਲੰਧਰ ਪੁਲਿਸ (Jalandhar Police) ਨੇ ਪਰਿਵਾਰਿਕ ਮੈਂਬਰ ਜਗਤਾਰ ਦੇ ਬਿਆਨਾਂ ਦੇ ਆਧਾਰ ਤੇ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਸਵੇਰੇ ਵਾਪਰੀ। ਜਦੋਂ ਅਣਪਛਾਤੇ ਹਮਲਾਵਰਾਂ ਨੇ ਆ ਕੇ ਜਗਤਾਰ ਦੀ ਪਤਨੀ ਅਤੇ ਉਸ ਦੀ ਬੇਟੀ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ‘ਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਪੈਟਰੋਲ ਪਾ ਕੇ ਇੱਕ ਲਾਸ਼ ਸਾੜ ਨੂੰ ਸਾੜ ਦਿੱਤਾ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਮੁਤਾਬਕ ਲੜਕੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ। ਜਿਸ ਤੋਂ ਬਾਅਦ ਪਤੀ ਪਤਨੀ ਵਿਚਾਲੇ ਝਗੜਾ ਸ਼ੁਰੂ ਹੋ ਗਿਆ।

ਦੋ ਬਾਈਕ ਸਵਾਰ ਸੀਸੀਟੀਵੀ ‘ਚ ਕੈਦ

ਜਗਤਾਰ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਜਾਣ ਤੋਂ ਪਹਿਲਾਂ ਉਸ ਦੀ ਪਤਨੀ ਦੀ ਲਾਸ਼ ਨੂੰ ਅੱਗ ਲਾ ਕੇ ਸਾੜ ਦਿੱਤੀ ਉਸ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਹ ਹਮਲਾ ਉਸ ਦੇ ਅਮਰੀਕਾ (America) ਰਹਿੰਦੇ ਜਵਾਈ ਕਰਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਨੇ ਸੀਸੀਟੀਵੀ ਕੈਮਰੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਜਿਸ ਕਾਰਨ ਬਾਈਕ ਸਵਾਰ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ।