UPSC ਨੇ ਲਾਂਚ ਕੀਤਾ ਨਵਾਂ ਪੋਰਟਲ, NDA/NA ਅਤੇ CDS2 ਲਈ ਇੱਥੇ ਕਰੋ ਅਪਲਾਈ
UPSC Launches New Portal: UPSC ਭਰਤੀ ਲਈ ਫਾਰਮ ਭਰਨ ਵਾਲੇ ਉਮੀਦਵਾਰਾਂ ਲਈ ਇੱਕ ਜਰੂਰੀ ਜਾਣਕਾਰੀ ਹੈ। ਦਰਅਸਲ, UPSC ਨੇ ਇੱਕ ਨਵਾਂ ਪੋਰਟਲ ਲਾਂਚ ਕੀਤਾ ਹੈ, ਇਸ ਲਈ NDA/NA ਅਤੇ CDS-II ਲਈ ਅਰਜ਼ੀਆਂ ਇਸ ਪੋਰਟਲ ਰਾਹੀਂ ਹੀ ਭਰਨੀਆਂ ਹੋਣਗੀਆਂ। ਇਸ ਲਈ ਅਰਜ਼ੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ UPSC ਨੇ ਰਜਿਸਟ੍ਰੇਸ਼ਨ ਅਤੇ ਅਰਜ਼ੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਲਈ ਇੱਕ ਨਵਾਂ ਪੋਰਟਲ ਲਾਂਚ ਕੀਤਾ ਹੈ। ਇਹ ਨਵਾਂ ਪੋਰਟਲ https://upsconline.nic.in ਪਹਿਲਾਂ ਹੀ ਸਰਗਰਮ ਹੋ ਚੁੱਕਾ ਹੈ ਅਤੇ NDA/NA ਅਤੇ CDS2 ਲਈ ਅਰਜ਼ੀ ਪ੍ਰਕਿਰਿਆ ਵੀ ਉੱਥੇ ਸ਼ੁਰੂ ਹੋ ਗਈ ਹੈ। UPSC ਨੇ ਪੁਸ਼ਟੀ ਕੀਤੀ ਹੈ ਕਿ ਪਿਛਲੀ ਵਨ ਟਾਈਮ ਰਜਿਸਟ੍ਰੇਸ਼ਨ (OTR) ਪ੍ਰਣਾਲੀ ਹੁਣ ਵਰਤੋਂ ਵਿੱਚ ਨਹੀਂ ਹੈ। ਹੁਣ ਸਾਰੇ ਉਮੀਦਵਾਰਾਂ ਨੂੰ ਨਵੇਂ ਪੋਰਟਲ ‘ਤੇ ਨਵੇਂ ਸਿਰੇ ਤੋਂ ਰਜਿਸਟਰ ਕਰਨਾ ਹੋਵੇਗਾ।
ਪੋਰਟਲ ਦੇ ਹੋਮਪੇਜ ‘ਤੇ ਚਾਰ ਵੱਖ-ਵੱਖ ਸੈਕਸ਼ਨ ਹਨ, ਜਿਸ ਵਿੱਚ ਅਕਾਉਂਟ ਕ੍ਰਿਏਸ਼ਨ, ਯੂਨੀਵਰਸਲ ਰਜਿਸਟ੍ਰੇਸ਼ਨ, ਕਾਮਨ ਐਪਲੀਕੇਸ਼ਨ ਫਾਰਮ ਅਤੇ ਪ੍ਰੀਖਿਆ ਸ਼ਾਮਲ ਹਨ। ਇਸ ਵਿੱਚ, ਪਹਿਲੇ ਤਿੰਨ ਭਾਗ ਕਿਸੇ ਵੀ ਸਮੇਂ ਭਰੇ ਜਾ ਸਕਦੇ ਹਨ, ਕਿਉਂਕਿ ਉਹਨਾਂ ਵਿੱਚ ਸਾਰੀਆਂ UPSC ਪ੍ਰੀਖਿਆਵਾਂ ਲਈ ਆਮ ਜਾਣਕਾਰੀ ਹੁੰਦੀ ਹੈ, ਪਰ ਪ੍ਰੀਖਿਆ ਸੈਕਸ਼ਨ ਵਿੱਚ ਪ੍ਰੀਖਿਆ ਅਰਜ਼ੀ ਅਤੇ ਅਰਜ਼ੀ ਦੀ ਸਥਿਤੀ ਬਾਰੇ ਜਾਣਕਾਰੀ ਹੋਵੇਗੀ, ਜੋ ਉਮੀਦਵਾਰਾਂ ਨੂੰ ਐਕਟਿਵ ਅਰਜ਼ੀ ਵਿੰਡੋ ਦੌਰਾਨ ਭਰਨੀ ਹੋਵੇਗੀ।
UPSC ਨੇ ਉਮੀਦਵਾਰਾਂ ਨੂੰ ਯੂਨੀਵਰਸਲ ਰਜਿਸਟ੍ਰੇਸ਼ਨ ਸੈਕਸ਼ਨ ਵਿੱਚ ਆਪਣੇ ਆਧਾਰ ਕਾਰਡ ਨੂੰ ਪਛਾਣ ਦਸਤਾਵੇਜ਼ ਵਜੋਂ ਵਰਤਣ ਦੀ ਸਲਾਹ ਦਿੱਤੀ ਹੈ, ਕਿਉਂਕਿ ਇਹ ਆਸਾਨ ਤਸਦੀਕ ਪ੍ਰਕਿਰਿਆ ਨੂੰ ਯਕੀਨੀ ਬਣਾਉਂਦਾ ਹੈ ਅਤੇ ਭਵਿੱਖ ਦੀਆਂ ਸਾਰੀਆਂ ਪ੍ਰੀਖਿਆਵਾਂ ਲਈ ਇੱਕ ਸਥਾਈ, ਸਾਂਝੇ ਰਿਕਾਰਡ ਵਜੋਂ ਕੰਮ ਕਰਦਾ ਹੈ। UPSC ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, CDS II ਅਤੇ NDA / NA II ਪ੍ਰੀਖਿਆ 2025 ਲਈ ਅਰਜ਼ੀਆਂ ਨਵੇਂ ਔਨਲਾਈਨ ਐਪਲੀਕੇਸ਼ਨ ਪੋਰਟਲ ਰਾਹੀਂ ਸਵੀਕਾਰ ਕੀਤੀਆਂ ਜਾਣਗੀਆਂ।
ਸ਼ੁਰੂ ਹੋ ਗਈ ਅਰਜ਼ੀ ਪ੍ਰਕਿਰਿਆ
NDA / NA ਅਤੇ CDS II ਪ੍ਰੀਖਿਆ 2025 ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋ 17 ਜੂਨ ਤੱਕ ਚੱਲੇਗੀ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ UPSC ਦੇ ਨਵੇਂ ਪੋਰਟਲ https://upsconline.nic.in ‘ਤੇ ਜਾ ਕੇ ਔਨਲਾਈਨ ਅਰਜ਼ੀ ਦੇ ਸਕਦੇ ਹਨ।
ਕਿਵੇਂ ਕਰੀਏ ਅਪਲਾਈ?
- ਸਭ ਤੋਂ ਪਹਿਲਾਂ UPSC ਦੇ ਨਵੇਂ ਪੋਰਟਲ https://upsconline.nic.in ‘ਤੇ ਜਾਓ।
- ਫਿਰ ਹੋਮਪੇਜ ‘ਤੇ ‘UPSC NDA/NA & CDS II ਪ੍ਰੀਖਿਆ 2025’ ਲਿੰਕ ‘ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਨਵੇਂ ਖੁੱਲ੍ਹੇ ਪੇਜ਼ ‘ਤੇ ਔਨਲਾਈਨ ਰਜਿਸਟਰ ਕਰੋ।
- ਜਦੋਂ ਰਜਿਸਟ੍ਰੇਸ਼ਨ ਹੋ ਜਾਵੇ ਤਾਂ ਅਕਾਉਂਟ ਵਿੱਚ ਲੌਗਇਨ ਕਰੋ।
- ਹੁਣ ਅਰਜ਼ੀ ਫਾਰਮ ਭਰੋ ਅਤੇ ਅਰਜ਼ੀ ਫੀਸ ਦਾ ਭੁਗਤਾਨ ਕਰੋ।
- ਫਿਰ ਸਬਮਿਟ ‘ਤੇ ਕਲਿੱਕ ਕਰੋ ਅਤੇ ਪੇਜ਼ ਨੂੰ ਡਾਊਨਲੋਡ ਕਰੋ।
- ਭਵਿੱਖ ਵਿੱਚ ਵਰਤੋਂ ਲਈ ਇਸਦੀ ਇੱਕ ਹਾਰਡ ਕਾਪੀ ਆਪਣੇ ਕੋਲ ਰੱਖੋ।