ਪੰਜਾਬ ‘ਚ NRI ਕੋਟੇ ਦੀਆਂ 431 ਮੈਡੀਕਲ ਸੀਟਾਂ ਤੇ ਬ੍ਰੇਕ, ਹਾਈ ਕੋਰਟ ‘ਚ ਪਟੀਸ਼ਨ ਤੋਂ ਬਾਅਦ ਯੂਨੀਵਰਸਿਟੀ ਨੇ ਰੋਕੀ ਅਲਾਟਮੈਂਟ

Updated On: 

11 Sep 2026 14:27 PM IST

Baba Farid University: ਬਾਬਾ ਫਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਮੁਤਾਬਕ, NRI ਕੋਟੇ ਦੀਆਂ ਸੀਟਾਂ ਦੀ ਅਗਲੀ ਵੰਡ ਦੀ ਪ੍ਰਕਿਰਿਆ ਹਾਈ ਕੋਰਟ ਦੇ ਹੁਕਮ ਅਤੇ ਮਾਮਲੇ ਦੇ ਅੰਤਿਮ ਨਤੀਜੇ ਦੇ ਅਨੁਸਾਰ ਹੀ ਕੀਤੀ ਜਾਵੇਗੀ।

ਪੰਜਾਬ ਚ NRI ਕੋਟੇ ਦੀਆਂ 431 ਮੈਡੀਕਲ ਸੀਟਾਂ ਤੇ ਬ੍ਰੇਕ, ਹਾਈ ਕੋਰਟ ਚ ਪਟੀਸ਼ਨ ਤੋਂ ਬਾਅਦ ਯੂਨੀਵਰਸਿਟੀ ਨੇ ਰੋਕੀ ਅਲਾਟਮੈਂਟ

NRI ਕੋਟੇ ਦੀਆਂ ਸੀਟਾਂ ’ਤੇ ਲੱਗੀ ਰੋਕ

ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੇ ਪੰਜਾਬ ਦੇ 28 ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ 2026 ਸੈਸ਼ਨ ਲਈ NRI ਕੋਟੇ ਤਹਿਤ ਰਾਖਵੀਆਂ MBBS ਦੀਆਂ 214 ਅਤੇ BDS ਦੀਆਂ 217 ਸੀਟਾਂ ਦੀ ਸੀਟ ਅਲਾਟਮੈਂਟ ਪ੍ਰਕਿਰਿਆ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।

ਯੂਨੀਵਰਸਿਟੀ ਨੇ ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਖਲਾ ਪ੍ਰਕਿਰਿਆ ਨੂੰ ਲੈ ਕੇ ਲੰਬਿਤ ਪਟੀਸ਼ਨ ਦੇ ਚੱਲਦਿਆਂ ਲਿਆ ਹੈ। ਬਾਬਾ ਫਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਮੁਤਾਬਕ, NRI ਕੋਟੇ ਦੀਆਂ ਸੀਟਾਂ ਦੀ ਅਗਲੀ ਵੰਡ ਦੀ ਪ੍ਰਕਿਰਿਆ ਹਾਈ ਕੋਰਟ ਦੇ ਹੁਕਮ ਅਤੇ ਮਾਮਲੇ ਦੇ ਅੰਤਿਮ ਨਤੀਜੇ ਦੇ ਅਨੁਸਾਰ ਹੀ ਕੀਤੀ ਜਾਵੇਗੀ।

NRI ਕੋਟੇ ਚ ਦਾਖਲੇ ਨੂੰ ਲੈ ਕੇ ਵਧਿਆ ਵਿਵਾਦ

ਇਸ ਤੋਂ ਪਹਿਲਾਂ ਪਹਿਲੇ ਰਾਊਂਡ ਦੀ ਕਾਊਂਸਲਿੰਗ ਵਿੱਚ NRI ਕੋਟੇ ਤਹਿਤ MBBS ਦੀਆਂ 47 ਅਤੇ BDS ਦੀਆਂ 3 ਸੀਟਾਂ ਅਲਾਟ ਕੀਤੀਆਂ ਜਾ ਚੁੱਕੀਆਂ ਸਨ। ਇਹ ਮਾਮਲਾ ਇੱਕ ਉਮੀਦਵਾਰ ਵੱਲੋਂ ਦਾਇਰ ਕੀਤੀ ਪਟੀਸ਼ਨ ਤੋਂ ਬਾਅਦ ਸਾਹਮਣੇ ਆਇਆ। ਉਮੀਦਵਾਰ ਨੇ ਆਰੋਪ ਲਗਾਇਆ ਕਿ ਉਸ ਦੇ ਪਿਤਾ ਦੀ ਭੈਣ (ਭੂਆ), ਜੋ ਅਮਰੀਕਾ ਦੀ ਨਾਗਰਿਕ ਹੈ, ਨੇ ਨਿਰਧਾਰਤ ਫਾਰਮੈਟ ਵਿੱਚ ਸਰਟੀਫਿਕੇਟ ਅਤੇ ਹਲਫਨਾਮਾ ਜਮ੍ਹਾਂ ਕਰਵਾਇਆ ਸੀ। ਇਸ ਦੇ ਬਾਵਜੂਦ ਯੂਨੀਵਰਸਿਟੀ ਨੇ ਉਸ ਨੂੰ NRI ਕੋਟੇ ਤਹਿਤ ਯੋਗ ਮੰਨਣ ਤੋਂ ਇਨਕਾਰ ਕਰ ਦਿੱਤਾ।

NRI ਕੋਟੇ ਦੀਆਂ ਸੀਟਾਂ ਤੇ ਹਾਈ ਕੋਰਟ ਦੀ ਨਜ਼ਰ

ਪਟੀਸ਼ਨਕਰਤਾ ਨੇ ਯੂਨੀਵਰਸਿਟੀ ਦੇ ਪ੍ਰਾਸਪੈਕਟਸ ਅਤੇ 27 ਮਈ ਦੇ ਨੋਟਿਸ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਨਿਰਧਾਰਤ NRI ਰਿਸ਼ਤੇਦਾਰਾਂ ਵੱਲੋਂ ਪਾਲੇ-ਪੋਸੇ ਗਏ ਉਮੀਦਵਾਰਾਂ ਨੂੰ ਵੀ ਕੋਟੇ ਤਹਿਤ ਵਿਚਾਰਯੋਗ ਮੰਨਿਆ ਗਿਆ ਹੈ। 7 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਹਾਈ ਕੋਰਟ ਨੂੰ ਦੱਸਿਆ ਗਿਆ ਕਿ NRI ਉਮੀਦਵਾਰਾਂ ਲਈ ਰਾਖਵੀਆਂ 214 MBBS ਸੀਟਾਂ ਦੇ ਮੁਕਾਬਲੇ ਸਿਰਫ਼ 63 ਅਰਜ਼ੀਆਂ ਪ੍ਰਾਪਤ ਹੋਈਆਂ ਹਨ।

ਘੱਟ ਅਰਜ਼ੀਆਂ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਯੂਨੀਵਰਸਿਟੀ ਨੂੰ ਇਸ ਸਬੰਧੀ ਫੈਸਲਾ ਲੈਣ ਅਤੇ ਇਹ ਦੱਸਣ ਦੇ ਨਿਰਦੇਸ਼ ਦਿੱਤੇ ਕਿ ਕੀ ਖਾਲੀ ਸੀਟਾਂ ਤੇ ਇਨ੍ਹਾਂ ਬਿਨੈਕਾਰਾਂ ਨੂੰ ਦਾਖਲਾ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਨੇ NRI ਕੋਟੇ ਦੀ ਕਾਊਂਸਲਿੰਗ ਅਤੇ ਦਾਖਲਾ ਪ੍ਰਕਿਰਿਆ ਨੂੰ ਹਾਈ ਕੋਰਟ ਦੇ ਅਗਲੇ ਹੁਕਮ ਤੱਕ ਮੁਲਤਵੀ ਕਰ ਦਿੱਤਾ।

Loading...
Unable to load recommendations.
Follow Us