AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

NEET UG Counselling: ਪਹਿਲੇ ਗੇੜ ਦਾ ਸੀਟ ਅਲਾਟਮੈਂਟ ਨਤੀਜਾ 19 ਅਗਸਤ ਨੂੰ ਹੋਵੇਗਾ ਜਾਰੀ, ਦੇਖੋ ਜ਼ਰੂਰੀ ਤਰੀਕਾਂ

ਨੀਟ ਯੂਜੀ (NEET UG 2026) ਦੀ ਕਾਊਂਸਲਿੰਗ ਪ੍ਰਕਿਰਿਆ ਵਿੱਚ ਸ਼ਾਮਲ ਹੋ ਰਹੇ ਵਿਦਿਆਰਥੀਆਂ ਲਈ ਮੈਡੀਕਲ ਕਾਊਂਸਲਿੰਗ ਕਮੇਟੀ (MCC) ਵੱਲੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਕਮੇਟੀ ਨੇ ਪਹਿਲੇ ਗੇੜ ਦੀ ਕਾਊਂਸਲਿੰਗ ਦਾ ਸੋਧਿਆ ਹੋਇਆ ਸ਼ਡਿਊਲ ਜਾਰੀ ਕਰ ਦਿੱਤਾ ਹੈ। ਨਵੇਂ ਪ੍ਰੋਗਰਾਮ ਅਨੁਸਾਰ ਪਹਿਲੇ ਗੇੜ ਦੀ ਸੀਟ ਅਲਾਟਮੈਂਟ ਦਾ ਨਤੀਜਾ 19 ਅਗਸਤ 2026 ਨੂੰ ਐਲਾਨਿਆ ਜਾਵੇਗਾ।

NEET UG Counselling: ਪਹਿਲੇ ਗੇੜ ਦਾ ਸੀਟ ਅਲਾਟਮੈਂਟ ਨਤੀਜਾ 19 ਅਗਸਤ ਨੂੰ ਹੋਵੇਗਾ ਜਾਰੀ, ਦੇਖੋ ਜ਼ਰੂਰੀ ਤਰੀਕਾਂ
tv9-punjabi
| Published: 16 Aug 2026 15:47 PM IST
Share

ਨੀਟ ਯੂਜੀ (NEET UG 2026) ਦੀ ਕਾਊਂਸਲਿੰਗ ਪ੍ਰਕਿਰਿਆ ਵਿੱਚ ਸ਼ਾਮਲ ਹੋ ਰਹੇ ਵਿਦਿਆਰਥੀਆਂ ਲਈ ਮੈਡੀਕਲ ਕਾਊਂਸਲਿੰਗ ਕਮੇਟੀ (MCC) ਵੱਲੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਕਮੇਟੀ ਨੇ ਪਹਿਲੇ ਗੇੜ ਦੀ ਕਾਊਂਸਲਿੰਗ ਦਾ ਸੋਧਿਆ ਹੋਇਆ ਸ਼ਡਿਊਲ ਜਾਰੀ ਕਰ ਦਿੱਤਾ ਹੈ। ਨਵੇਂ ਪ੍ਰੋਗਰਾਮ ਅਨੁਸਾਰ ਪਹਿਲੇ ਗੇੜ ਦੀ ਸੀਟ ਅਲਾਟਮੈਂਟ ਦਾ ਨਤੀਜਾ 19 ਅਗਸਤ 2026 ਨੂੰ ਐਲਾਨਿਆ ਜਾਵੇਗਾ।

ਇਸ ਦੇ ਨਾਲ ਹੀ ਉਮੀਦਵਾਰ 17 ਅਗਸਤ ਸ਼ਾਮ 6 ਵਜੇ ਤੱਕ ਆਪਣੀ ਪਸੰਦ ਦੇ ਮੈਡੀਕਲ ਕਾਲਜਾਂ ਅਤੇ ਕੋਰਸਾਂ ਦੀ ਚੋਣ ਮੁਕੰਮਲ ਕਰ ਸਕਦੇ ਹਨ। ਸੀਟ ਅਲਾਟ ਹੋਣ ਉਪਰੰਤ ਉਮੀਦਵਾਰਾਂ ਨੂੰ ਨਿਰਧਾਰਤ ਮਿਆਦ ਦੇ ਅੰਦਰ ਸਬੰਧਤ ਸੰਸਥਾ ਵਿੱਚ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ MCC ਨੇ ਸੀਟ ਅਪਗ੍ਰੇਡ ਕਰਵਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਰਿਪੋਰਟਿੰਗ ਪ੍ਰਣਾਲੀ ਨਾਲ ਜੁੜੇ ਨਿਯਮਾਂ ਵਿੱਚ ਵੀ ਵੱਡੀ ਰਾਹਤ ਦਿੱਤੀ ਹੈ।

17 ਅਗਸਤ ਤੱਕ ਚੁਆਇਸ ਲਾਕ ਕਰਨੀ ਲਾਜ਼ਮੀ

ਮੈਡੀਕਲ ਕਾਊਂਸਲਿੰਗ ਕਮੇਟੀ ਨੇ NEET UG 2026 ਦੀ ਕਾਊਂਸਲਿੰਗ ਪ੍ਰਕਿਰਿਆ ਦਾ ਆਗਾਜ਼ 5 ਅਗਸਤ ਨੂੰ ਕੀਤਾ ਸੀ। ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਦੇ ਨਾਲ ਤੈਅ ਕਾਊਂਸਲਿੰਗ ਫ਼ੀਸ ਜਮ੍ਹਾਂ ਕਰਵਾਉਣੀ ਹੁੰਦੀ ਹੈ। ਨਿਰਧਾਰਤ ਫ਼ੀਸ ਦਾ ਭੁਗਤਾਨ ਕਰਨ ਵਾਲੇ ਯੋਗ ਉਮੀਦਵਾਰ ਹੀ ਅਗਲੇ ਗੇੜ ਦੀ ਕਾਰਵਾਈ ਦਾ ਹਿੱਸਾ ਬਣ ਸਕਦੇ ਹਨ।

ਕਾਊਂਸਲਿੰਗ ਦੌਰਾਨ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਮੈਡੀਕਲ ਸੰਸਥਾਵਾਂ ਅਤੇ ਕੋਰਸਾਂ ਦੀ ਚੋਣ ਕਰ ਸਕਦੇ ਹਨ। ਇਹ ਸਾਰੇ ਬਦਲ ਆਪਣੀ ਪਹਿਲ ਦੇ ਆਧਾਰ ‘ਤੇ ਤਰਤੀਬਵਾਰ ਭਰਨੇ ਹੁੰਦੇ ਹਨ। ਵਿਕਲਪ ਚੁਣਨ ਤੋਂ ਬਾਅਦ ਤੈਅ ਸਮਾਂ-ਸੀਮਾ ਦੇ ਅੰਦਰ ਉਨ੍ਹਾਂ ਨੂੰ ਸੇਵ ਅਤੇ ਲਾਕ ਕਰਨਾ ਬੇਹੱਦ ਜ਼ਰੂਰੀ ਹੈ। ਚੁਆਇਸ ਲਾਕ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੇ ਸਾਰੇ ਚੁਣੇ ਹੋਏ ਬਦਲਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇੱਕ ਵਾਰ ਲਾਕ ਹੋਣ ਤੋਂ ਬਾਅਦ ਚੋਣ ਵਿੱਚ ਕੋਈ ਵੀ ਸੋਧ ਜਾਂ ਬਦਲਾਅ ਕਰਨ ਦੀ ਇਜਾਜ਼ਤ ਨਹੀਂ ਮਿਲਦੀ।

19 ਅਗਸਤ ਨੂੰ ਜਾਰੀ ਹੋਵੇਗਾ ਸੀਟ ਅਲਾਟਮੈਂਟ ਦਾ ਨਤੀਜਾ

MCC ਵੱਲੋਂ ਉਮੀਦਵਾਰਾਂ ਦੀ ਆਲ ਇੰਡੀਆ ਮੈਰਿਟ ਅਤੇ ਉਨ੍ਹਾਂ ਵੱਲੋਂ ਦਰਜ ਕੀਤੀਆਂ ਗਈਆਂ ਤਰਜੀਹਾਂ ਦੇ ਆਧਾਰ ‘ਤੇ ਸੀਟਾਂ ਦੀ ਵੰਡ ਕੀਤੀ ਜਾਵੇਗੀ। ਸੋਧੇ ਹੋਏ ਪ੍ਰੋਗਰਾਮ ਮੁਤਾਬਕ ਪਹਿਲੇ ਗੇੜ ਦਾ ਸੀਟ ਅਲਾਟਮੈਂਟ ਨਤੀਜਾ 19 ਅਗਸਤ ਨੂੰ ਅਧਿਕਾਰਤ ਪੋਰਟਲ ‘ਤੇ ਅਪਲੋਡ ਕਰ ਦਿੱਤਾ ਜਾਵੇਗਾ। ਜਿਨ੍ਹਾਂ ਉਮੀਦਵਾਰਾਂ ਨੂੰ ਸੀਟ ਮਿਲੇਗੀ, ਉਨ੍ਹਾਂ ਨੂੰ 20 ਅਗਸਤ ਤੋਂ ਲੈ ਕੇ 25 ਅਗਸਤ 2026 ਦਰਮਿਆਨ ਅਲਾਟ ਹੋਏ ਮੈਡੀਕਲ ਕਾਲਜ ਵਿੱਚ ਪਹੁੰਚ ਕੇ ਦਾਖ਼ਲੇ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ।

‘ਫ੍ਰੀਜ਼’ ਤੇ ‘ਫ਼ਲੋਟ’ ਦੇ ਬਦਲ ਅਤੇ ਅਪਗ੍ਰੇਡੇਸ਼ਨ ਦੇ ਨਵੇਂ ਨਿਯਮ

ਜੇਕਰ ਕਿਸੇ ਉਮੀਦਵਾਰ ਨੂੰ ਪਹਿਲੇ ਗੇੜ ਵਿੱਚ ਕੋਈ ਸੀਟ ਨਹੀਂ ਮਿਲਦੀ, ਤਾਂ ਉਹ ਬਿਨਾਂ ਕਿਸੇ ਰੁਕਾਵਟ ਦੇ ਅਗਲੇ ਗੇੜ ਦੀ ਕਾਊਂਸਲਿੰਗ ਵਿੱਚ ਭਾਗ ਲੈ ਸਕਦਾ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਸੀਟ ਅਲਾਟ ਹੋ ਜਾਵੇਗੀ, ਉਨ੍ਹਾਂ ਕੋਲ ‘ਫ੍ਰੀਜ਼’ ਅਤੇ ‘ਫ਼ਲੋਟ’ ਦੇ ਬਦਲ ਮੌਜੂਦ ਰਹਿਣਗੇ:

ਫ੍ਰੀਜ਼: ਜੇਕਰ ਵਿਦਿਆਰਥੀ ਮਿਲੀ ਹੋਈ ਸੀਟ ਤੋਂ ਸੰਤੁਸ਼ਟ ਹੈ, ਤਾਂ ਉਹ ਇਸ ਬਦਲ ਨੂੰ ਚੁਣ ਕੇ ਦਾਖ਼ਲਾ ਪੱਕਾ ਕਰ ਲਵੇਗਾ ਅਤੇ ਉਹ ਅਗਲੇ ਗੇੜ ਦੀ ਅਪਗ੍ਰੇਡੇਸ਼ਨ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਵੇਗਾ।

ਫ਼ਲੋਟ: ਜੇਕਰ ਉਮੀਦਵਾਰ ਮੌਜੂਦਾ ਸੀਟ ਬਰਕਰਾਰ ਰੱਖਦਿਆਂ ਅਗਲੇ ਗੇੜ ਵਿੱਚ ਬਿਹਤਰ ਕਾਲਜ ਦੀ ਤਲਾਸ਼ ਵਿੱਚ ਹੈ, ਤਾਂ ਉਹ ਫ਼ਲੋਟ ਦਾ ਬਦਲ ਚੁਣ ਸਕਦਾ ਹੈ।

ਅਪਗ੍ਰੇਡੇਸ਼ਨ ਲਈ ਨਵਾਂ ਨਿਯਮ: MCC ਦੇ ਸੋਧੇ ਹੋਏ ਨਿਯਮਾਂ ਅਨੁਸਾਰ, ਜਿਹੜੇ ਉਮੀਦਵਾਰ ਅਗਲੇ ਗੇੜ ਲਈ ਸੀਟ ਅਪਗ੍ਰੇਡੇਸ਼ਨ ਦਾ ਬਦਲ ਚੁਣਨਗੇ, ਉਨ੍ਹਾਂ ਨੂੰ ਕਾਲਜ ਵਿੱਚ ਜਾ ਕੇ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਦੂਰ-ਦੁਰਾਡੇ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ।

Follow Us
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......