NEET UG 2025 ‘ਚ ਹੋ ਸਕਦੇ ਹਨ ਅਹਿਮ ਬਦਲਾਅ, ਪ੍ਰੀਖਿਆ ਦੀ ਜ਼ਿੰਮੇਵਾਰੀ ਦੋ ਏਜੰਸੀਆਂ ਨੂੰ
NEET UG 2025: NEET UG 2024 ਪ੍ਰੀਖਿਆ 'ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਮਜ਼ਬੂਤ ਹੋਈ ਹੈ। 2025 ਵਿੱਚ ਹੋਣ ਵਾਲੀ ਇਸ ਪ੍ਰੀਖਿਆ ਵਿੱਚ ਕਈ ਬਦਲਾਅ ਵੀ ਕੀਤੇ ਜਾ ਸਕਦੇ ਹਨ, ਤਾਂ ਜੋ ਪੇਪਰ ਲੀਕ ਵਰਗੀਆਂ ਘਟਨਾਵਾਂ ਨਾ ਵਾਪਰਨ।
National Eligibility Cum Entrance Test (NEET) UG ਪ੍ਰੀਖਿਆ ਹਰ ਸਾਲ MBBS, BDS ਅਤੇ ਹੋਰ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਕਰਵਾਈ ਜਾਂਦੀ ਹੈ। ਇਹ ਪ੍ਰੀਖਿਆ ਦੇਸ਼ ਭਰ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਕਰਵਾਈ ਜਾਂਦੀ ਹੈ। ਇਸ ਸਾਲ NEET UG ਪ੍ਰੀਖਿਆ 5 ਮਈ ਨੂੰ ਆਯੋਜਿਤ ਕੀਤੀ ਗਈ ਸੀ ਅਤੇ ਲਗਭਗ 24 ਲੱਖ ਵਿਦਿਆਰਥੀ ਬੈਠੇ ਸਨ। NEET UG 2025 ਪ੍ਰੀਖਿਆ ਵਿੱਚ ਕਈ ਬਦਲਾਅ ਕੀਤੇ ਜਾ ਸਕਦੇ ਹਨ। ਆਓ ਜਾਣਦੇ ਹਾਂ ਕਿ ਕਿਹੜੇ ਬਦਲਾਅ ਕੀਤੇ ਜਾ ਸਕਦੇ ਹਨ।
ਹਰ ਵਾਰ ਦੀ ਤਰ੍ਹਾਂ, 2025 ਵਿੱਚ ਵੀ NEET UG ਪ੍ਰੀਖਿਆ ਪੈੱਨ-ਪੇਪਰ ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ ਅਤੇ ਪ੍ਰੀਖਿਆ ਹਿੰਦੀ ਅਤੇ ਅੰਗਰੇਜ਼ੀ ਸਮੇਤ 13 ਭਾਸ਼ਾਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਸਿਲੇਬਸ ਵਿੱਚ 11ਵੀਂ ਅਤੇ 12ਵੀਂ ਜਮਾਤ ਦੀਆਂ ਕਿਤਾਬਾਂ ਵਿੱਚੋਂ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਵਿਸ਼ਿਆਂ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ।
ਦੋ ਏਜੰਸੀਆਂ ਕਰਵਾ ਸਕਦੀਆਂ ਹਨ ਪ੍ਰੀਖਿਆ
NEET ਲਈ ਦੋ-ਪੱਧਰੀ ਪ੍ਰਣਾਲੀ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਗਿਆ ਹੈ। ਇਸ ਤਬਦੀਲੀ ਦਾ ਉਦੇਸ਼ ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਡੁਪਲੀਕੇਸ਼ਨ ਦੀ ਸੰਭਾਵਨਾ ਨੂੰ ਘਟਾਉਣਾ ਹੈ। ਇਸ ਤੋਂ ਇਲਾਵਾ ਪ੍ਰੀਖਿਆ ਦੀ ਸੁਰੱਖਿਆ ਨੂੰ ਹੋਰ ਵਧਾਉਣ ਲਈ ਦੋ ਪ੍ਰਬੰਧਕਾਂ ਨੂੰ ਸ਼ਾਮਲ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਸੰਭਵ ਤਬਦੀਲੀਆਂ ਪ੍ਰੀਖਿਆ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਅਤੇ ਨਿਰਪੱਖ ਬਣਾ ਸਕਦੀਆਂ ਹਨ।
NEET UG 2025 ਦੀ ਪ੍ਰੀਖਿਆ ਕਦੋਂ ਹੋਵੇਗੀ?
NEET 2025 ਪ੍ਰੀਖਿਆ ਦੀ ਅਧਿਕਾਰਤ ਤਾਰੀਕ ਦਾ ਤਾਂ ਅਜੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਪਿਛਲੇ ਟ੍ਰੈਂਡਸ ਨੂੰ ਸਮਝ ਕੇ ਇਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਦਸੰਬਰ 2024 ਤੋਂ ਸ਼ੁਰੂ ਹੋ ਸਕਦੀ ਹੈ ਅਤੇ ਜਨਵਰੀ 2024 ਤੱਕ ਜਾਰੀ ਰਹਿ ਸਕਦੀ ਹੈ। ਪ੍ਰੀਖਿਆ ਮਈ 2025 ਵਿੱਚ ਕਰਵਾਈ ਜਾ ਸਕਦੀ ਹੈ। ਵਿਦਿਆਰਥੀ ਕਿਸੇ ਵੀ ਜਾਣਕਾਰੀ ਲਈ NTA ਦੀ ਵੈੱਬਸਾਈਟ ‘ਤੇ ਵਿਜ਼ਿਟ ਕਰਦੇ ਰਹਿਣ।
ਹਾਲਾਂਕਿ ਅਧਿਕਾਰਤ ਤਰੀਕਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਅਸੀਂ ਪਿਛਲੇ ਟ੍ਰੇਂਡਸ ਨੂੰ ਸਮਝ ਕੇ ਅਨੁਮਾਨ ਲਗਾ ਸਕਦੇ ਹਾਂ। NEET 2025 ਲਈ ਸੰਭਾਵਿਤ ਤਰੀਕਾਂ ਇਸ ਤਰ੍ਹਾਂ ਹੋ ਸਕਦੀਆਂ ਹਨ:
ਇਹ ਵੀ ਪੜ੍ਹੋ
NEET 2025 ਰਜਿਸਟ੍ਰੇਸ਼ਨ ਸ਼ੁਰੂ ਹੋਣ ਦੀ ਤਾਰੀਕ : ਦਸੰਬਰ 2024
ਰਜਿਸਟ੍ਰੇਸ਼ਨ ਸਮਾਪਤ ਹੋਣ ਦੀ ਤਾਰੀਕ : ਜਨਵਰੀ 2025
ਪ੍ਰੀਖਿਆ ਦੀ ਤਾਰੀਕ: ਮਈ 2025
ਸਿਰਫ਼ NCERT ਦੀਆਂ ਕਿਤਾਬਾਂ ਤੋਂ ਹੀ ਕਰੋ ਤਿਆਰੀ
NEET 2025 ਪ੍ਰੀਖਿਆ ਦੀ ਤਿਆਰੀ ਲਈ, ਵਿਦਿਆਰਥੀਆਂ ਨੂੰ ਸਿਰਫ਼ NCERT ਦੀਆਂ ਕਿਤਾਬਾਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਵੀ ਹੱਲ ਕਰਨੇ ਚਾਹੀਦੇ ਹਨ। ਨਿਯਮਤ ਰਿਵੀਜ਼ਨ ਅਤੇ ਮੌਕ ਟੈਸਟ ਦੇਣ ਨਾਲ ਟਾਈਮ ਮੈਨੇਜਮੈਂਟ ਅਤੇ ਐਕਯੂਰੈਸੀ ਵਿੱਚ ਸੁਧਾਰ ਹੋ ਸਕਦਾ ਹੈ।
ਮਜ਼ਬੂਤ ਹੋਈ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ
ਹਾਲ ਹੀ ਵਿੱਚ, ਸੁਪਰੀਮ ਕੋਰਟ ਨੇ ਪਟਨਾ ਅਤੇ ਹਜ਼ਾਰੀਬਾਗ ਵਿੱਚ ਕਥਿਤ ਪੇਪਰ ਲੀਕ ਹੋਣ ਕਾਰਨ NEET UG 2024 ਦੇ ਨਤੀਜਿਆਂ ਨੂੰ ਰੱਦ ਕਰਨ ਅਤੇ ਪ੍ਰੀਖਿਆ ਦੁਬਾਰਾ ਕਰਵਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਪ੍ਰੀਖਿਆ ਪ੍ਰਕਿਰਿਆ ਵਿੱਚ ਕੋਈ ਮਹੱਤਵਪੂਰਨ ਸਮੱਸਿਆਵਾਂ ਨਹੀਂ ਪਾਈਆਂ, ਜਿਸ ਨਾਲ ਨਤੀਜਿਆਂ ਦੀ ਵੈਧਤਾ ਸਥਾਪਤ ਹੋ ਗਈ। ਇਸ ਫੈਸਲੇ ਨਾਲ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਹੋਰ ਮਜ਼ਬੂਤ ਹੋਈ ਹੈ।
NEET 2025 ਮਹੱਤਵਪੂਰਨ ਤਬਦੀਲੀਆਂ ਦੇ ਨਾਲ ਮਹੱਤਵਪੂਰਨ ਰੂਪ ਨਾਲ ਉਭਰ ਰਿਹਾ ਹੈ। ਚਾਹਵਾਨ ਮੈਡੀਕਲ ਵਿਦਿਆਰਥੀਆਂ ਨੂੰ ਧਿਆਨ ਨਾਲ ਤਿਆਰੀ ਕਰਨੀ ਚਾਹੀਦੀ ਹੈ ਅਤੇ ਇਸ ਮਹੱਤਵਪੂਰਨ ਪੜਾਅ ਨੂੰ ਸਫਲਤਾਪੂਰਵਕ ਪਾਸ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।