ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

100% ਸਕਾਲਰਸ਼ਿਪ, ਟਾਪ ਇੰਟਰਨੇਸ਼ਨਲ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ, ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਚੰਡੀਗੜ੍ਹ ਯੂਨੀਵਰਸਿਟੀ

Chandigarh University: ਪ੍ਰੋਫੈਸਰ ਬਾਵਾ ਨੇ ਕਿਹਾ, ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਅਕਾਦਮਿਕ ਅਤੇ ਰਿਸਰਚ ਅਨੁਭਵ ਪ੍ਰਦਾਨ ਕਰਨਾ ਚੰਡੀਗੜ੍ਹ ਯੂਨੀਵਰਸਿਟੀ ਦੀ ਇੱਕ ਪ੍ਰਮੁੱਖ ਤਰਜੀਹ ਹੈ। ਇਸ ਮੰਤਵ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ 100 ਤੋਂ ਵੱਧ ਦੇਸ਼ਾਂ ਨਾਲ 550 ਅੰਤਰਰਾਸ਼ਟਰੀ ਸਹਿਯੋਗ ਸਥਾਪਿਤ ਕੀਤੇ ਹਨ, ਜਿਸ ਤੋਂ ਬਾਅਦ ਹੁਣ ਤੱਕ 2000 ਤੋਂ ਵੱਧ ਵਿਦਿਆਰਥੀਆਂ ਨੂੰ ਸਮੈਸਟਰ ਐਕਸਚੇਂਜ, ਇੰਟਰਨਸ਼ਿਪ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਯੂਕੇ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਵੱਕਾਰੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਹੈ।

100% ਸਕਾਲਰਸ਼ਿਪ, ਟਾਪ ਇੰਟਰਨੇਸ਼ਨਲ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ, ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਚੰਡੀਗੜ੍ਹ ਯੂਨੀਵਰਸਿਟੀ
ਵਿਦਿਆਰਥੀਆਂ ਨੂੰ ਟੌਪ ਇੰਟਰਨੇਸ਼ਨਲ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ
Follow Us
tv9-punjabi
| Updated On: 16 May 2025 12:39 PM

ਚੰਡੀਗੜ੍ਹ ਯੂਨੀਵਰਸਿਟੀ ਨੇ 2000 ਵਿਦਿਆਰਥੀਆਂ ਨੂੰ 100 ਤੋਂ ਵੱਧ ਦੇਸ਼ਾਂ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਅਤੇ ਇੰਟਰਨਸ਼ਿਪ ਪ੍ਰਾਪਤ ਕਰਨ ਦਾ ਮੌਕਾ ਦੇ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ। ਹਰ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਕਿਸੇ ਟਾਪ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਕਰੇ। ਪਰ ਮਾੜੀ ਵਿੱਤੀ ਸਥਿਤੀ ਕਾਰਨ, ਬਹੁਤ ਸਾਰੇ ਹੋਣਹਾਰ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹਨ। ਉਨ੍ਹਾਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ, ਦੇਸ਼ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, CUCET 2025 ਰਾਹੀਂ 210 ਕਰੋੜ ਰੁਪਏ ਦੇ ਵਜ਼ੀਫ਼ੇ ਦੀ ਪੇਸ਼ਕਸ਼ ਕਰ ਰਹੀ ਹੈ।

CUCET ਇੱਕ ਵਧੀਆ ਪਹਿਲ ਹੈ ਜਿਸ ਰਾਹੀਂ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ 100% ਤੱਕ ਸਕਾਲਰਸ਼ਿਪ ਪ੍ਰਾਪਤ ਕਰਕੇ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋਫੈਸਰ (ਡਾ.) ਆਰਐਸ ਬਾਵਾ ਨੇ ਪਠਾਨਕੋਟ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।

ਆਰਥਿਕ ਤੌਰ ‘ਤੇ ਸਸ਼ਕਤ ਬਣ ਰਹੇ ਵਿਦਿਆਰਥੀ

CUCET ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰੋਫੈਸਰ ਬਾਵਾ ਨੇ ਕਿਹਾ, ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ (CUCET) 2025 ਹਰ ਸਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਵਿੱਤੀ ਤੌਰ ‘ਤੇ ਸਸ਼ਕਤ ਬਣਾ ਰਿਹਾ ਹੈ। 2012 ਵਿੱਚ ਮੋਹਾਲੀ ਕੈਂਪਸ ਦੀ ਸਥਾਪਨਾ ਤੋਂ ਲੈ ਕੇ, ਹੁਣ ਤੱਕ, 1.30 ਲੱਖ ਤੋਂ ਵੱਧ ਵਿਦਿਆਰਥੀਆਂ, ਜਿਨ੍ਹਾਂ ਵਿੱਚ ਭਾਰਤ ਦੇ 28 ਰਾਜਾਂ, 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਦਿਆਰਥੀ ਅਤੇ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਸ਼ਾਮਲ ਹਨ, ਯੂਨੀਵਰਸਿਟੀ ਦੀ ਸਕਾਲਰਸ਼ਿਪ ਦਾ ਲਾਭ ਉਠਾ ਚੁੱਕੇ ਹਨ। 2023-24 ਦੇ ਅਕਾਦਮਿਕ ਸੈਸ਼ਨ ਵਿੱਚ ਪੰਜਾਬ ਦੇ 10,800 ਵਿਦਿਆਰਥੀਆਂ ਵਿੱਚੋਂ 2,192 ਨੂੰ ਸਕਾਲਰਸ਼ਿਪ ਮਿਲੀ, ਜਿਨ੍ਹਾਂ ਵਿੱਚੋਂ 54 ਵਿਦਿਆਰਥੀਆਂ ਨੂੰ 100% ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ।

ਲਖਨਊ ਵਿੱਚ ਭਾਰਤ ਦਾ ਪਹਿਲਾ AI ਕੈਂਪਸ

ਡਾ: ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਰਾਜ ਰਾਜਧਾਨੀ ਖੇਤਰ (ਐਸਸੀਆਰ) ਲਖਨਊ ਵਿੱਚ ਭਾਰਤ ਦਾ ਪਹਿਲਾ ਏਆਈ-ਇਨਹਾਂਸਡ ਫਿਊਚਰਿਸਟਿਕ ਕੈਂਪਸ ਪੇਸ਼ ਕਰ ਰਹੀ ਹੈ। ਜੋ ਕਿ ਯੂਜੀਸੀ ਦੁਆਰਾ ਮਾਨਤਾ ਪ੍ਰਾਪਤ ਹੈ ਅਤੇ 2025-26 ਦੇ ਅਕਾਦਮਿਕ ਸੈਸ਼ਨ ਤੋਂ ਇੰਜੀਨੀਅਰਿੰਗ, ਕੰਪਿਊਟਰ ਸਾਇੰਸ, ਬਿਜ਼ਨਸ ਮੈਨੇਜਮੈਂਟ, ਹੈਲਥ ਐਂਡ ਲਾਈਫ ਸਾਇੰਸਜ਼, ਹਿਊਮੈਨਟੀਜ਼ ਅਤੇ ਲੀਗਲ ਸਟੱਡੀਜ਼ ਵਰਗੀਆਂ ਛੇ ਸਟ੍ਰੀਮਸ ਵਿੱਚ 50 ਏਆਈ-ਐਨਹਾਂਸਡ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸ ਸ਼ੁਰੂ ਕਰ ਰਿਹਾ ਹੈ।

ਮਲਟੀਨੈਸ਼ਨਲ ਕੰਪਨੀਆਂ ਦੀ ਪਸੰਦੀਦਾ ਯੂਨੀਵਰਸਿਟੀ

ਅਕਾਦਮਿਕ ਸੈਸ਼ਨ 2024-25 ਲਈ ਪਲੇਸਮੈਂਟ ਜਾਣਕਾਰੀ ਸਾਂਝੀ ਕਰਦੇ ਹੋਏ, ਪ੍ਰੋ. ਬਾਵਾ ਨੇ ਕਿਹਾ, ਆਪਣੇ ਸ਼ਾਨਦਾਰ ਪਲੇਸਮੈਂਟ ਰਿਕਾਰਡ ਦੇ ਕਾਰਨ, ਚੰਡੀਗੜ੍ਹ ਯੂਨੀਵਰਸਿਟੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬ੍ਰਾਂਡਾਂ ਅਤੇਮਲਟੀਨੈਸ਼ਨਲ ਕੰਪਨੀਆਂ ਲਈ ਪਸੰਦੀਦਾ ਸਥਾਨ ਬਣ ਗਈ ਹੈ। ਇਸ ਸਾਲ 904 ਕੰਪਨੀਆਂ ਨੇ ਪਲੇਸਮੈਂਟ ਡਰਾਈਵ ਵਿੱਚ ਹਿੱਸਾ ਲਿਆ ਅਤੇ ਵੱਖ-ਵੱਖ ਸਟ੍ਰੀਮਸ ਦੇ ਵਿਦਿਆਰਥੀਆਂ ਨੂੰ ਕੁੱਲ 9124 ਜੌਬ ਆਫਰ ਦਿੱਤੇ। ਇੱਕ ਵਿਦਿਆਰਥੀ ਲਈ ਸਭ ਤੋਂ ਵੱਧ ਅੰਤਰਰਾਸ਼ਟਰੀ ਪੈਕੇਜ 1.74 ਕਰੋੜ ਰੁਪਏ ਮਿਲਿਆ, ਜਦੋਂ ਕਿ ਸਭ ਤੋਂ ਹਾਈ ਘਰੇਲੂ ਪੈਕੇਜ 54.75 ਲੱਖ ਰੁਪਏ ਰਿਹਾ।

2000 ਤੋਂ ਵੱਧ ਵਿਦਿਆਰਥੀਆਂ ਦਾ ਸੁਪਨਾ ਪੂਰਾ

ਪ੍ਰੋਫੈਸਰ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਅੰਤਰਰਾਸ਼ਟਰੀ ਸਟਡੀ ਪ੍ਰੋਗਰਾਮ ਰਾਹੀਂ, 2,000 ਤੋਂ ਵੱਧ ਵਿਦਿਆਰਥੀਆਂ ਨੂੰ ਕਾਨੂੰਨੀ, ਸੁਰੱਖਿਅਤ ਅਤੇ ਕਿਫਾਇਤੀ (ਫ਼ੀਸ ਰਿਆਇਤਾਂ) ਤਰੀਕੇ ਨਾਲ ਗਲੋਬਲ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਭੇਜ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ 73 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ ਹੈ, ਜਿਸ ਵਿੱਚ 12 ਕਰੋੜ ਰੁਪਏ ਦਾ ਸਟਾਇਪੈਂਡ ਸ਼ਾਮਲ ਹੈ। ਇੱਕ ਵਿਦਿਆਰਥੀ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਧ 1.28 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ ਹੈ।

ਸਕਾਲਰਸ਼ਿਪ ਲਈ ਕਿਵੇਂ ਦੇਣੀ ਹੈ ਅਰਜ਼ੀ ?

ਪ੍ਰੋ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਸਾਲ 2025 ਵਿੱਚ ਸਕਾਲਰਸ਼ਿਪ ਲਈ ਕੁੱਲ 210 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਵਿੱਚੋਂ 170 ਕਰੋੜ ਰੁਪਏ ਦੀ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ, ਜਦੋਂ ਕਿ 40 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਦੇ ਲਖਨਊ ਕੈਂਪਸ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੈੱਬਸਾਈਟ (https://www.cuchd.in/scholarship/) ‘ਤੇ ਜਾ ਕੇ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ।

ਰੱਖਿਆ ਸਕਾਲਰਸ਼ਿਪ ਦੇ ਕੇ ਵਿੱਤੀ ਮਦਦ

ਇਸ ਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਨੇ ‘ਆਰਮਡ ਫੋਰਸਿਜ਼ ਐਜੂਕੇਸ਼ਨਲ ਵੈਲਫੇਅਰ ਸਕੀਮ (AFEWS)’ ਅਤੇ ‘ਸ਼ਹੀਦ ਕੈਪਟਨ ਵਿਕਰਮ ਬੱਤਰਾ ਸਕਾਲਰਸ਼ਿਪ’ ਰਾਹੀਂ 5.70 ਕਰੋੜ ਰੁਪਏ ਦੇ ਰੱਖਿਆ ਸਕਾਲਰਸ਼ਿਪ ਦੇ ਕੇ 5,723 ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਭਾਰਤ ਦੀਆਂ ਬਹਾਦਰ ਹਥਿਆਰਬੰਦ ਸੈਨਾਵਾਂ ਦੇ ਬੱਚਿਆਂ ਅਤੇ ਪਰਿਵਾਰਾਂ ਦੀ ਸਿੱਖਿਆ ਪ੍ਰਤੀ ਚੰਡੀਗੜ੍ਹ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

31 ਕੰਪਨੀਆਂ ਨੇ 20 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਪੈਕੇਜ ਪੇਸ਼ ਕੀਤੇ ਅਤੇ 52 ਕੰਪਨੀਆਂ ਨੇ 15 ਲੱਖ ਰੁਪਏ ਤੋਂ ਵੱਧ ਦੇ ਪੈਕੇਜ ਪੇਸ਼ ਕੀਤੇ, ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਦੀ ਨੌਕਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਪ੍ਰੋ. ਆਰਐਸ ਬਾਵਾ ਨੇ ਦੱਸਿਆ ਕਿ ਪੰਜਾਬ ਦੇ ਮਾਝਾ ਖੇਤਰ ਦੇ 1480 ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਅਕਾਦਮਿਕ ਸੈਸ਼ਨ 2024-25 ਵਿੱਚ, ਪੰਜਾਬ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਮਲਟੀਨੈਸ਼ਨਲ ਕੰਪਨੀਆਂ ਤੋਂ 897 ਜੌਬ ਆਫਰਸ ਪ੍ਰਾਪਤ ਹੋਏ ਹਨ।

ਪਠਾਨਕੋਟ ਦੇ 17 ਵਿਦਿਆਰਥੀਆਂ ਨੂੰ ਮਿਲੀਆਂ ਨੌਕਰੀਆਂ

ਪਠਾਨਕੋਟ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਠਾਨਕੋਟ ਦੇ 17 ਵਿਦਿਆਰਥੀਆਂ ਨੂੰ ਵੱਖ-ਵੱਖ ਬਹੁ-ਰਾਸ਼ਟਰੀ ਅਤੇ ਕਾਰਪੋਰੇਟ ਕੰਪਨੀਆਂ ਤੋਂ 19 ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ। ਪਠਾਨਕੋਟ ਦੇ ਰਹਿਣ ਵਾਲੇ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੋਂ ਬੈਚਲਰ ਆਫ ਇੰਜੀਨੀਅਰਿੰਗ-ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰਨ ਵਾਲੇ ਚਾਹਿਲ ਚੌਧਰੀ ਨੂੰ ਬਹੁ-ਰਾਸ਼ਟਰੀ ਕੰਪਨੀ ਆਈਬੀਐਮ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ ਅਤੇ ਯੁਵਰਾਜ ਸਿੰਘ ਨੂੰ ਕੋਡਿੰਗ ਨਿੰਜਾ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ।

ਇਸ ਤੋਂ ਇਲਾਵਾ, ਪਠਾਨਕੋਟ ਦੀ ਰਹਿਣ ਵਾਲੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਐਪੈਕਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਏਆਈਟੀ) ਤੋਂ ਡਿਜੀਟਲ ਮਾਰਕੀਟਿੰਗ ਵਿੱਚ ਐਮਬੀਏ ਕਰਨ ਵਾਲੀ ਸਮ੍ਰਿਤੀ ਠਾਕੁਰ ਨੂੰ ਆਪਣੀ ਪ੍ਰਤਿਭਾ ਕਾਰਨ ਐਚਟੀ ਮੀਡੀਆ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ, ਜਦੋਂ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਹੋਰ ਵਿਦਿਆਰਥੀ ਅਤੇ ਮੂਲ ਰੂਪ ਵਿੱਚ ਪਠਾਨਕੋਟ ਦੇ ਰਹਿਣ ਵਾਲੇ ਸਾਹਿਲ ਨੂੰ ਟੈਸਟਿੰਗ ਐਕਸਪਰਟ (ਡੈਮਕੋਸੌਫਟ) ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ। ਉਨ੍ਹਾਂ ਨੇ ਸੀਯੂ ਦੇ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਤੋਂ ਐਮਬੀਏ ਕੀਤੀ ਹੈ।

ਵਰਲਡ ਯੂਨੀਵਰਸਿਟੀ ਸਬਜੈਕਟ ਰੈਕਿੰਗ-2025

ਚੰਡੀਗੜ੍ਹ ਯੂਨੀਵਰਸਿਟੀ ਦੀ ਗਲੋਬਲ ਰੈਂਕਿੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰੋ. ਬਾਵਾ ਨੇ ਕਿਹਾ, ਉਦਯੋਗ ਲਈ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਕਾਰਜਬਲ ਤਿਆਰ ਕਰਨ ਦੀ ਵਚਨਬੱਧਤਾ ਕਾਰਨ, ਸੀਯੂ ਘਰੇਲੂ ਅਤੇ ਵਿਸ਼ਵਵਿਆਪੀ ਸਿੱਖਿਆ ਜਗਤ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ, ਜਿਸਨੇ ਹਾਲ ਹੀ ਵਿੱਚ ਜਾਰੀ ਕੀਤੀ ਗਈ ਕਿਊਐਸ ਵਰਲਡ ਯੂਨੀਵਰਸਿਟੀ ਸਬਜੈਕਟ ਰੈਂਕਿੰਗਜ਼-2025 ਵਿੱਚ ਇੱਕ ਵਾਰ ਫਿਰ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਦੁਨੀਆ ਦੀਆਂ ਟਾਪਯੂਨੀਵਰਸਿਟੀਆਂ ਵਿੱਚੋਂ 231ਵਾਂ ਸਥਾਨ ਪ੍ਰਾਪਤ ਕੀਤਾ ਹੈ।

ਆਪਣੀ ਸਥਾਪਨਾ ਤੋਂ ਸਿਰਫ਼ 12 ਸਾਲਾਂ ਵਿੱਚ, ਸੀਯੂ ਨੇ ਆਪਣੇ ਆਪ ਨੂੰ ਇੱਕ ਮੋਹਰੀ ਸੰਸਥਾ ਵਜੋਂ ਸਥਾਪਿਤ ਕੀਤਾ ਹੈ। ਇਸਨੂੰ QS ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ਵਿੱਚ ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਵਜੋਂ ਦਰਜਾ ਦਿੱਤਾ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਸੋਸ਼ਲ ਸਾਇੰਸੇਸ ਮੈਨੇਜਮੈਂਟ ਅਤੇ ਪ੍ਰਬੰਧਨ ਵਿੱਚ ਪਹਿਲਾ ਸਥਾਨ ਅਤੇ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਭਾਰਤ ਦੀਆਂ ਟਾਪ- 20 ਯੂਨੀਵਰਸਿਟੀਆਂ ਵਿੱਚ ਸਥਾਨ

ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2024 ਵਿੱਚ ਸੀਯੂ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਸ ਵਿੱਚ 104 ਵਿਦੇਸ਼ੀ ਸਥਾਨਾਂ ‘ਤੇ 1,500 ਸੰਸਥਾਵਾਂ ਵਿੱਚ ਹਾਰਵਰਡ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ, ਸਟੈਨਫੋਰਡ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਸ਼ਾਮਲ ਸਨ। ਚੰਡੀਗੜ੍ਹ ਯੂਨੀਵਰਸਿਟੀ ਨੂੰ NIRF ਰੈਂਕਿੰਗ 2024 ਵਿੱਚ ਭਾਰਤ ਦੀਆਂ ਟਾਪ- 20 ਯੂਨੀਵਰਸਿਟੀਆਂ ਵਿੱਚ ਵੀ ਸਥਾ ਦਿੱਤਾ ਗਿਆ ਹੈ।

ਪ੍ਰੋ. ਬਾਵਾ ਨੇ ਅੱਗੇ ਕਿਹਾ, ਚੰਡੀਗੜ੍ਹ ਯੂਨੀਵਰਸਿਟੀ ਨੂੰ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ (NAAC) ਦੁਆਰਾ A+ ਰੇਟਿੰਗ ਦਿੱਤੀ ਗਈ ਹੈ, ਜਿਸ ਨਾਲ ਇਹ NAAC A+ ਪ੍ਰਾਪਤ ਕਰਨ ਵਾਲੀਆਂ ਭਾਰਤ ਦੀਆਂ ਚੋਟੀ ਦੀਆਂ 5% ਯੂਨੀਵਰਸਿਟੀਆਂ ਵਿੱਚੋਂ ਇੱਕ ਬਣ ਗਈ ਹੈ। ਸੀਯੂ ਨੂੰ ਯੂਐਸ-ਅਧਾਰਤ ਐਕ੍ਰੀਡੇਸ਼ਨ ਬੋਰਡ ਫਾਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਏਬੀਈਟੀ) ਦੁਆਰਾ ਵੀ ਮਾਨਤਾ ਪ੍ਰਾਪਤ ਹੈ, ਜੋ ਇਸਨੂੰ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਪ੍ਰੋਗਰਾਮਾਂ ਵਾਲੀਆਂ ਚੋਟੀ ਦੀਆਂ 0.1% ਭਾਰਤੀ ਯੂਨੀਵਰਸਿਟੀਆਂ ਵਿੱਚੋਂ ਇੱਕ ਬਣਾਉਂਦਾ ਹੈ। ਇਹ ਨੈਸ਼ਨਲ ਬੋਰਡ ਆਫ਼ ਐਕ੍ਰੀਡੇਸ਼ਨ (NBA) ਦੁਆਰਾ ਵੀ ਮਾਨਤਾ ਪ੍ਰਾਪਤ ਹੈ।

ਚੰਡੀਗੜ੍ਹ ਯੂਨੀਵਰਸਿਟੀ ਉੱਭਰ ਰਹੇ ਖੇਤਰਾਂ ਜਿਵੇਂ ਕਿ ਏਆਈ, ਬਲਾਕਚੈਨ, ਬਿਗ ਡੇਟਾ, ਐਨਾਲਿਟਿਕਸ ਅਤੇ ਫਿਨਟੈਕ, ਮਸ਼ੀਨ ਲਰਨਿੰਗ, ਵਰਚੁਅਲ ਰਿਐਲਿਟੀ, ਆਈਓਟੀ, ਬਾਇਓਇਨਫਾਰਮੈਟਿਕਸ, ਸੂਚਨਾ ਅਤੇ ਨੈੱਟਵਰਕ ਸੁਰੱਖਿਆ, ਗਰਿੱਡ ਕੰਪਿਊਟਿੰਗ, ਸਟ੍ਰਕਚਰਲ ਇੰਜੀਨੀਅਰਿੰਗ, ਜੀਓ ਟੈਕਨੀਕਲ ਇੰਜੀਨੀਅਰਿੰਗ, ਟ੍ਰਾਂਸਪੋਰਟੇਸ਼ਨ ਇੰਜੀਨੀਅਰਿੰਗ, ਕੰਸਟ੍ਰਕਸ਼ਨ ਟੈਕਨਾਲੋਜੀ, ਵਾਤਾਵਰਣ ਇੰਜੀਨੀਅਰਿੰਗ, ਜੀਆਈਐਸ ਮਾਸ ਰਿਸੋਰਸ ਇੰਜੀਨੀਅਰਿੰਗ ਆਦਿ ਵਿੱਚ ਅਕਾਦਮਿਕ ਪ੍ਰੋਗਰਾਮ ਪੇਸ਼ ਕਰਦੀ ਹੈ, ਜਿਨ੍ਹਾਂ ਨੂੰ ਵਿਸ਼ਸ਼ ਰੂਪ ਨਾਲ ਉਦਯੋਗ ਦੇ ਦਿੱਗਜਾਂ ਵੱਲੋਂ ਡਿਜਾਇਨ ਕੀਤਾ ਗਿਆ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੀ ਮੁੱਖ ਤਰਜੀਹ

ਪ੍ਰੋਫੈਸਰ ਬਾਵਾ ਨੇ ਕਿਹਾ, ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਅਕਾਦਮਿਕ ਅਤੇ ਰਿਸਰਚ ਅਨੁਭਵ ਪ੍ਰਦਾਨ ਕਰਨਾ ਚੰਡੀਗੜ੍ਹ ਯੂਨੀਵਰਸਿਟੀ ਦੀ ਇੱਕ ਪ੍ਰਮੁੱਖ ਤਰਜੀਹ ਹੈ। ਇਸ ਮੰਤਵ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ 100 ਤੋਂ ਵੱਧ ਦੇਸ਼ਾਂ ਨਾਲ 550 ਅੰਤਰਰਾਸ਼ਟਰੀ ਸਹਿਯੋਗ ਸਥਾਪਿਤ ਕੀਤੇ ਹਨ, ਜਿਸ ਤੋਂ ਬਾਅਦ ਹੁਣ ਤੱਕ 2000 ਤੋਂ ਵੱਧ ਵਿਦਿਆਰਥੀਆਂ ਨੂੰ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਯੂਕੇ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਵੱਕਾਰੀ ਯੂਨੀਵਰਸਿਟੀਆਂ ਵਿੱਚ ਸਮੈਸਟਰ ਐਕਸਚੇਂਜ, ਇੰਟਰਨਸ਼ਿਪ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਪੜ੍ਹਨ ਦਾ ਮੌਕਾ ਮਿਲਿਆ ਹੈ।

ਸੀਯੂ ਵਿੱਚ 1,300 ਤੋਂ ਵੱਧ ਅੰਤਰਰਾਸ਼ਟਰੀ ਵਿਜ਼ਿਟਿੰਗ ਫੈਕਲਟੀ ਅਤੇ 560 ਰਿਸਰਚ ਨੈੱਟਵਰਕ ਸਕਾਲਰ ਹਨ, ਜਦੋਂ ਕਿ 65 ਦੇਸ਼ਾਂ ਦੇ 3,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਪੜ੍ਹਦੇ ਹਨ। ਇਸ ਤੋਂ ਇਲਾਵਾ, 310 ਵਿਦਿਆਰਥੀਆਂ ਨੇ ਫਲੋਰੀਡਾ ਦੇ ਵਾਲਟ ਡਿਜ਼ਨੀ ਵਰਲਡ ਵਿਖੇ ਇੰਟਰਨਸ਼ਿਪ ਅਤੇ ਕਲਚਰਲ ਐਕਸਚੇਂਜ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ।

ਪ੍ਰੋ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਰਿਸਰਚ ਅਤੇ ਇਨੇਵੇਸ਼ਨ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਯੂਨੀਵਰਸਿਟੀ ਕੋਲ 14,700 ਤੋਂ ਵੱਧ ਪ੍ਰਕਾਸ਼ਨ ਅਤੇ 4,300 ਤੋਂ ਵੱਧ ਪੇਟੈਂਟ ਹਨ, ਜਿਨ੍ਹਾਂ ਵਿੱਚੋਂ 430 ਪੰਜਾਬ ਦੇ ਵਿਦਿਆਰਥੀਆਂ ਦੀ ਮਲਕੀਅਤ ਹਨ। ਚੰਡੀਗੜ੍ਹ ਯੂਨੀਵਰਸਿਟੀ ਨੇ ਐਨਨੋਬਲ ਆਈਪੀ ਦੇ ਸਹਿਯੋਗ ਨਾਲ 625 ਇਨ-ਹਾਊਸ ਅਤੇ 1,416 ਪੇਟੈਂਟ ਦਾਇਰ ਕੀਤੇ ਹਨ। ਸਾਲ 2024 ਵਿੱਚ 128 ਪੇਟੈਂਟ ਦਿੱਤੇ ਗਏ ਹਨ। ਚੰਡੀਗੜ੍ਹ ਯੂਨੀਵਰਸਿਟੀ ਨੇ ਖੋਜ-ਅਧਾਰਤ ਸਿੱਖਿਆ ਲਈ 15 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਸੀਯੂ-ਟੀਬੀਆਈ ਅਧੀਨ 150 ਤੋਂ ਵੱਧ ਸਫਲ ਸਟਾਰਟ-ਅੱਪ ਲਾਂਚ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 34 ਪੰਜਾਬ ਦੇ ਵਿਦਿਆਰਥੀਆਂ ਦੇ ਹਨ।

ਨੌਜਵਾਨਾਂ ਲਈ ਇੰਡਸਟਰੀ ਓਰਿਐਂਟੇਡ ਫਿਊਚਰ

ਸੀਯੂ ਦੇ ਇੰਡਸਟਰੀ ਅਕੈਡਮੀ ਇੰਟਰਫੇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ, ਪ੍ਰੋਫੈਸਰ ਡਾ. ਆਰਐਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਇੰਡਸਟਰੀ ਅਲਾਇੰਡ ਅਕੈਡਮੀ ਨਾ ਸਿਰਫ਼ ਉਦਯੋਗ-ਅਧਾਰਿਤ ਭਵਿੱਖ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਇੱਕ ਲੜੀ ਪ੍ਰਦਾਨ ਕਰਕੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿੱਚ 30 ਤੋਂ ਵੱਧ ਇੰਡਸਟਰੀ ਓਰਿਐਂਟੇਡ ਸਪੌਂਸਰਡ ਐਂਡ ਰਿਸਰਚ ਪ੍ਰਯੋਗਸ਼ਾਲਾਵਾਂ ਅਤੇ ਮਾਈਕ੍ਰੋਸਾਫਟ, ਸਿਸਕੋ, ਹੁੰਡਈ, ਟੈਕ ਮਹਿੰਦਰਾ, ਕੈਪਜੇਮਿਨੀ ਅਤੇ ਆਈਬੀਐਮ ਵਰਗੀਆਂ ਪ੍ਰਮੁੱਖ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਦੁਆਰਾ ਸਥਾਪਿਤ 32 ਕੇਂਦਰ ਵੀ ਹਨ।

ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ, ਚੰਡੀਗੜ੍ਹ ਯੂਨੀਵਰਸਿਟੀ ਦਾ ਮਾਈਕ੍ਰੋਸਾਫਟ ਇਨੋਵੇਸ਼ਨ ਸੈਂਟਰ, ਗੂਗਲ ਐਂਡਰਾਇਡ ਲੈਬ, ਕਲੋਨ ਕੰਪਿਊਟਿੰਗ ਲੈਬ, ਓਰੇਕਲ ਅਕੈਡਮੀ, ਟੈਕ ਮਹਿੰਦਰਾ, ਆਈਐਮਐਸ ਅਕੈਡਮੀ, ਯੂਨੀਸਿਸ ਇਨੋਵੇਸ਼ਨ ਲੈਬ, ਈਐਮਸੀ ਅਕਾਦਮਿਕ ਅਲਾਇੰਸ, ਮਾਈਕ੍ਰੋਸਾਫਟ ਗਲੋਬਲ ਟੈਕਨੀਕਲ ਸਪੋਰਟ ਸੈਂਟਰ, ਰੈੱਡ ਹੈਟ ਅਕੈਡਮੀ ਲੈਬ, ਐਸਏਪੀ ਨੈਕਸਟ ਜੇਨ ਲੈਬ, ਇਨਫੌਰ ਬੈਂਕ ਅਤੇ ਮਾਈਕ੍ਰੋਸਾਫਟ ਅਜ਼ਓਰ ਐਲਏਏਐਸ (ਲਰਨਿੰਗ ਐਜ਼ ਏ ਸਰਵਿਸ) ਪਲੇਟਫਾਰਮ, ਬੀਓਟੀ ਲੈਬ, ਬੋਸ਼ ਬ੍ਰਿਜ ਸੈਂਟਰ ਅਤੇ ਸਿਸਕੋ ਨੈੱਟਵਰਕਿੰਗ ਲੈਬ ਵਰਗੀਆਂ ਚੋਟੀ ਦੇ ਦਿੱਗਜਾਂ ਨਾਲ ਸਹਿਯੋਗ ਕੀਤਾ ਹੈ। ਜੋ ਵਿਦਿਆਰਥੀਆਂ ਨੂੰ ਉੱਚ-ਤਕਨੀਕੀ ਪ੍ਰਯੋਗਸ਼ਾਲਾਵਾਂ ਨਾਲ ਪ੍ਰੈਕਟਿਕਲ ਸਿਖਲਾਈ ਪ੍ਰਦਾਨ ਕਰਦੇ ਹਨ।

ਖੇਡਾਂ ਨੂੰ ਵੀ ਉਤਸ਼ਾਹਿਤ ਕਰ ਰਿਹਾ ਸੀਯੂ

ਚੰਡੀਗੜ੍ਹ ਯੂਨੀਵਰਸਿਟੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2024 ਵਿੱਚ ਸਭ ਤੋਂ ਵੱਧ 71 ਤਗਮਿਆਂ ਦੇ ਨਾਲ, ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ (MAKA) ਟਰਾਫੀ 2024 ਜਿੱਤਣ ਵਾਲੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ। ਯੂਨੀਵਰਸਿਟੀ ਦੇ ਖਿਡਾਰੀਆਂ ਨੇ 2023-24 ਵਿੱਚ 125 ਰਾਸ਼ਟਰੀ ਅਤੇ 68 ਅੰਤਰਰਾਸ਼ਟਰੀ ਤਗਮਿਆਂ ਸਮੇਤ 543 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚੋਂ 104 ਖਿਡਾਰੀ ਪੰਜਾਬ ਦੇ ਹਨ। ਯੂਨੀਵਰਸਿਟੀ ਨੇ ਖਿਡਾਰੀਆਂ ਲਈ 8.5 ਕਰੋੜ ਰੁਪਏ ਦਾ ਸਾਲਾਨਾ ਬਜਟ ਅਲਾਟ ਕੀਤਾ ਹੈ, ਜਿਸ ਵਿੱਚ 3.84 ਕਰੋੜ ਰੁਪਏ ਦੀ ਮੇਜਰ ਧਿਆਨ ਚੰਦ ਸਕਾਲਰਸ਼ਿਪ ਵੀ ਸ਼ਾਮਲ ਹੈ, ਜੋ ਖਿਡਾਰੀਆਂ ਨੂੰ ਵੱਖ-ਵੱਖ ਸਹੂਲਤਾਂ ਮੁਫਤ ਪ੍ਰਦਾਨ ਕਰਦੀ ਹੈ। ਇਸ ਸਕਾਲਰਸ਼ਿਪ ਦਾ ਲਾਭ 562 ਲੜਕੀਆਂ ਸਮੇਤ 1183 ਵਿਦਿਆਰਥੀ ਲੈ ਰਹੇ ਹਨ।

ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਕੀਤਾ ਤਿਆਰ

ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਵਾਲੇ ਖਿਡਾਰੀ ਤਿਆਰ ਕੀਤੇ ਹਨ, ਜਿਨ੍ਹਾਂ ਨੇ ਨਾ ਸਿਰਫ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਸਗੋਂ ਇਸਨੇ ਭਾਰਤ ਦਾ ਮਾਣ ਵੀ ਦਿਵਾਇਆ ਹੈ। ਆਈਸੀਸੀ ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਅਰਸ਼ਦੀਪ ਸਿੰਘ ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਇਸੇ ਤਰ੍ਹਾਂ, ਅਰਜੁਨ ਪੁਰਸਕਾਰ ਜੇਤੂ ਪਵਨ ਸ਼ੇਰਾਵਤ ਵੀ ਭਾਰਤੀ ਕਬੱਡੀ ਟੀਮ ਦੇ ਕਪਤਾਨ ਹਨ ਅਤੇ ਭਾਰਤੀ ਹਾਕੀ ਖਿਡਾਰੀ ਸੰਜੇ, ਜੋ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ, ਅਤੇ ਕਈ ਹੋਰ ਖਿਡਾਰੀ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ।

ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ...
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...