ਕਨੇਡਾ ਵਿਚ ਨੌਕਰੀ ਮਿਲਣੀ ਹੋਈ ਹੋਰ ਵੀ ਸੌਖੀ, ਐਕਸਪ੍ਰੈਸ ਐਂਟਰੀ ਸਿਸਟਮ ਨਾਲ ਹੁਣ ਹੋਣਗੇ ਸਪਨੇ ਪੂਰੇ, ਵੇਖੋ ਕਿਵੇਂ
ਜਿਹੜੇ ਲੋਕੀ ਅੰਗਰੇਜ਼ੀ ਬੋਲਣ ਵਾਲੇ ਮੁਲਕਾਂ ਵਿਚ ਜਾ ਕੇ ਵਸਣਾ ਚਾਹੁੰਦੇ ਹਨ ਉਨ੍ਹਾਂ ਵਾਸਤੇ ਸੁਰੱਖਿਆ ਅਤੇ ਸੈਲਰੀ ਬਹੁਤ ਅਹਿਮ ਹੁੰਦੀ ਹੈ

ਵਿਦੇਸ਼ ਜਾਣਾ ਬੇਹੱਦ ਰੋਮਾਂਚਕਾਰੀ ਹੁੰਦਾ ਹੈ। ਕੁਛ ਲੋਕਾਂ ਵਾਸਤੇ ਤਾਂ ਇਹ ਫੈਸਲਾ ਉਨ੍ਹਾਂ ਦੀ ਜ਼ਿੰਦਗੀ ਬਦਲਣ ਵਾਲਾ ਵੀ ਹੁੰਦਾ ਹੈ। ਪਰ ਵਿਦੇਸ਼ ਜਾ ਕੇ ਕੰਮ ਕਰਨਾ ਅਤੇ ਰਹਿਣਾ ਸਹਿਣਾ ਇੰਨਾ ਵੀ ਸੌਖਾ ਨਹੀਂ ਜਿੰਨਾ ਨਜ਼ਰ ਆਉਂਦਾ ਹੈ। ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਲੋਕਾਂ ਨੂੰ ਕਾਫੀ ਤੋਲਮੋਲ ਕਰਕੇ, ਵਿਚਾਰ ਵਟਾਂਦਰਾ ਕਰਦੇ ਹੋਏ ਇੱਕ ਠੋਸ ਯੋਜਨਾ ਬਣਾਉਣੀ ਪੈਂਦੀ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਕਈ ਪਹਿਲੂਆਂ ਤੇ ਗੌਰ ਕਰਨਾ ਪੈਂਦਾ ਹੈ। ਇਮੀਗ੍ਰੇਸ਼ਨ ਦੇ ਦੌਰਾਨ ਸੁਰੱਖਿਅਤ, ਸਸਤੀ ਅਤੇ ਰਹਿਣ-ਸਹਿਣ ਦੇ ਕਾਬਿਲ ਹਾਲਾਤ ਕੁੱਝ ਇਹੋ ਜਿਹੇ ਪਹਿਲੂ ਹੁੰਦੇ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਹੁੰਦਾ ਹੈ। ਹੋਰ ਤਾਂ ਹੋਰ, ਇਸ ਗੱਲ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਕਿਹੜਾ ਦੇਸ਼ ਰਹਿਣ ਵਾਸਤੇ ਸੁਰੱਖਿਅਤ ਹੈ।
ਜਿਹੜੇ ਲੋਕੀ ਅੰਗਰੇਜ਼ੀ ਬੋਲਣ ਵਾਲੇ ਮੁਲਕਾਂ ਵਿਚ ਜਾ ਕੇ ਵਸਣਾ ਚਾਹੁੰਦੇ ਹਨ ਉਨ੍ਹਾਂ ਵਾਸਤੇ ਸੁਰੱਖਿਆ ਅਤੇ ਸੈਲਰੀ ਬਹੁਤ ਅਹਿਮ ਹੁੰਦੀ ਹੈ। ਇਹੋ ਜਿਹੇ ਲੋਕਾਂ ਵਾਸਤੇ ਕਨੇਡਾ ਇਕ ਬਹੁਤ ਹੀ ਸਹੀ ਮੁਲਕ ਹੈ। ਕਨੇਡਾ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਯਾਨੀ ਕਿ ਓਥੇ ਦਾ ਸਥਾਈ ਨਿਵਾਸੀ ਬਣਨ ਦਾ ਮੌਕਾ ਵੀ ਦੇ ਰਿਹਾ ਹੈ। ਇਹੋ ਜਿਹੇ ਲੋਕਾਂ ਲਈ ਕਨੇਡਾ ਵਿੱਚ ਇੱਕ ਵਿਸ਼ੇਸ਼ ਯੋਜਨਾ ਚਲਾਈ ਜਾਂਦੀ ਹੈ ਜਿਨੂੰ ਐਕਸਪ੍ਰੈਸ ਐਂਟਰੀ ਕਿਹਾ ਜਾਂਦਾ ਹੈ। ਆਓ, ਵੇਖਦੇ ਹਾਂ ਕਿ ਇਹ ਐਕਸਪ੍ਰੈਸ ਐਂਟਰੀ ਕੀ ਹੁੰਦੀ ਹੈ ਅਤੇ ਇਹ ਯੋਜਨਾ ਨੌਕਰੀ ਲਭ ਰਹੇ ਲੋਕਾਂ ਵਾਸਤੇ ਸਕੂਨ ਦਾ ਸਬੱਬ ਹੈ।
ਕੀ ਹੁੰਦੀ ਹੈ ਕਨੇਡਾ ਐਕਸਪ੍ਰੈਸ ਐਂਟਰੀ
ਐਕਸਪ੍ਰੈਸ ਐਂਟਰੀ ਇਕ ਆਨਲਾਈਨ ਵਿਵਸਥਾ ਹੈ ਜਿਸ ਦਾ ਇਸਤੇਮਾਲ ਕੈਨੇਡਾ ਗਏ ਕਾਬਿਲ ਵਰਕਰਾਂ ਦੀ ਅਰਜ਼ੀਆਂ ਨੂੰ ਪ੍ਰੋਸੈਸ ਕਰਨ ਦੀ ਪਰਕਿਰਿਆ ਹੈ। ਇਸ ਗੱਲ ਨੂੰ ਆਸਾਨ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕੇ ਇਸਦੇ ਨਾਲ ਆਈਟੀ ਪ੍ਰੋਫੈਸ਼ਨਲਾਂ, ਡਾਕਟਰਾਂ ਅਤੇ ਇੰਜੀਨੀਅਰਾਂ ਵਰਗੇ ਕੁਸ਼ਲ ਵਰਕਰਾਂ ਨੂੰ ਕਨੇਡਾ ਵਿਚ ਸਥਾਈ ਤੌਰ ਤੇ ਵਸਣ ਦਾ ਮੌਕਾ ਦਿੱਤਾ ਜਾਂਦਾ ਹੈ। ਇਹ ਲੋਕੀ ਐਕਸਪ੍ਰੈਸ ਐਂਟਰੀ ਦੇ ਰਾਹੀ ਕਨੇਡਾ ਦੀ ਪੀਆਰ ਪ੍ਰਾਪਤ ਕਰ ਸਕਦੇ ਹਨ। ਉੱਚੀ ਰੈਂਕਿੰਗ ਵਾਲੇ ਉਮੀਦਵਾਰਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰਨ ਦਾ ਮੌਕਾ ਮਿਲਦਾ ਹੈ। ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਤਿੰਨ ਮੁੱਖ ਇਕਨਾਮਿਕ ਪ੍ਰੋਗਰਾਮ ਜ਼ਿੰਮੇਦਾਰ ਹਨ। ਇਹਨਾਂ ਵਿੱਚ ਫੈਡਰਲ ਸਕਿਲਡ ਵਰਕਰ ਯਾਨੀ ਐਫਐਸਡਬਲਯੂ, ਫੈਡਰਲ ਸਕਿਲਡ ਯਾਨੀ ਐਫਐਸਟੀ ਅਤੇ ਕਨੇਡਾ ਐਕਸਪੀਰੀਐਂਸ ਕਲਾਸ ਯਾਨੀ ਸੀਈਸੀ ਸ਼ਾਮਿਲ ਹਨ।- ਐਫਐਸਡਬਲਯੂ ਉਨ੍ਹਾਂ ਲੋਕਾਂ ਵਾਸਤੇ ਹੁੰਦਾ ਹੈ ਜਿਨ੍ਹਾਂ ਕੋਲ ਵਿਦੇਸ਼ ਚ ਕੰਮ ਕਰਨ ਦਾ ਅਨੁਭਵ ਹੁੰਦਾ ਹੈ। ਉਨ੍ਹਾਂ ਵਾਸਤੇ ਐਜੂਕੇਸ਼ਨ ਅਤੇ ਹੋਰ ਪਹਿਲੂਆਂ ਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ
- ਐਫਐਸਟੀ ਸਿਰਫ ਕੁਸ਼ਲ ਵਰਕਰਾਂ ਵਾਸਤੇ ਹੁੰਦਾ ਹੈ ਜੋ ਸਕਿੱਲਡ ਟ੍ਰੇਡ ਵਿੱਚ ਕੁਆਲੀਫਾਈਡ ਹੁੰਦੇ ਹਨ। ਉਨ੍ਹਾਂ ਕੋਲ ਵੇਲਿਡ ਜਾਬ ਆਫਰ ਯਾਂ ਕਵਾਲੀਫਿਕੇਸ਼ਨ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
- ਸੀਈਸੀ ਕੁਸ਼ਲ ਵਰਕਰਾਂ ਲਈ ਹੁੰਦਾ ਹੈ ਜਿਨ੍ਹਾਂ ਕੋਲ ਕਨੇਡਾ ਵਿੱਚ ਕੰਮ ਕਰਨ ਦਾ ਅਨੁਭਵ ਹੈ। ਸਿਰਫ ਇਹਨਾਂ ਉਮੀਦਵਾਰਾਂ ਨੂੰ ਹੀ ਇਹਦੇ ਯੋਗ ਮੰਨਿਆ ਜਾਏਗਾ ਅਤੇ ਉਨ੍ਹਾਂ ਨੇ ਕਨੇਡਾ ਵਿਚ 3 ਯਾਂ ਓਸ ਤੋਂ ਵੱਧ ਵਰ੍ਹਿਆਂ ਤੱਕ ਕੰਮ ਕੀਤਾ ਹੋਵੇ।