ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ, ਇਸਰੋ ਤੇ ਏਆਈ ‘ਚ ਕੰਮ ਕਰਨ ਦਾ ਟੀਚਾ

Updated On: 

16 Apr 2026 10:15 AM IST

Ferozepur Lavish Goyal scored 99.4% marks: ਫਿਰੋਜ਼ਪੁਰ ਦੇ ਵਿਦਿਆਰਥੀ ਲਵਿਸ਼ ਗੋਇਲ ਨੇ 99.4 ਫੀਸਦ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਵਿਸ਼ ਦੀ ਪ੍ਰਾਪਤੀ ਨੇ ਉਸ ਦੇ ਪਰਿਵਾਰ ਅਤੇ ਸਕੂਲ ਦੇ ਅਧਿਆਪਕਾਂ ਵਿੱਚ ਖੁਸ਼ੀ ਲਿਆਂਦੀ ਹੈ। ਲਵਿਸ਼ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਇਹ ਉਪਲਬਧੀ ਹਾਸਲ ਕੀਤੀ।

ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ਚ 99.4% ਅੰਕ ਪ੍ਰਾਪਤ ਕੀਤੇ, ਇਸਰੋ ਤੇ ਏਆਈ ਚ ਕੰਮ ਕਰਨ ਦਾ ਟੀਚਾ

Ferozepur Lavish Goyal scored 99.4% marks: ਸੀਬੀਐਸਈ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਜਿਸ ਨਾਲ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਫਿਰੋਜ਼ਪੁਰ ਵਿੱਚ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰਿਆਂ ‘ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਪਾਸ ਹੋਣ ਵਾਲਿਆਂ ਦੇ ਘਰਾਂ ਵਿੱਚ ਜਸ਼ਨ ਮਨਾਏ ਗਏ। ਮਾਪਿਆਂ ਨੇ ਆਪਣੇ ਬੱਚਿਆਂ ਦੀ ਮਿਹਨਤ ਦਾ ਜਸ਼ਨ ਉਨ੍ਹਾਂ ਨੂੰ ਮਠਿਆਈਆਂ ਖਵਾ ਕੇ ਮਨਾਇਆ।

99.4% ਅੰਕ ਹਾਸਿਲ ਕਰ ਰੋਸ਼ਨ ਕੀਤਾ ਨਾਮ

ਇਸ ਦੌਰਾਨ, ਫਿਰੋਜ਼ਪੁਰ ਦੇ ਵਿਦਿਆਰਥੀ ਲਵਿਸ਼ ਗੋਇਲ ਨੇ 99.4 ਫੀਸਦ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਵਿਸ਼ ਦੀ ਪ੍ਰਾਪਤੀ ਨੇ ਉਸ ਦੇ ਪਰਿਵਾਰ ਅਤੇ ਸਕੂਲ ਦੇ ਅਧਿਆਪਕਾਂ ਵਿੱਚ ਖੁਸ਼ੀ ਲਿਆਂਦੀ ਹੈ। ਲਵਿਸ਼ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਇਹ ਉਪਲਬਧੀ ਹਾਸਲ ਕੀਤੀ। ਉਸ ਨੇ ਕਿਹਾ ਕਿ ਉਹ ਇਸਰੋ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਕਰੀਅਰ ਬਣਾਉਣ ਚਾਹੁੰਦਾ ਹੈ।

ਇਸਰੋ ਤੇ ਏਆਈ ‘ਚ ਕੰਮ ਕਰਨ ਦਾ ਸਪਨਾ

ਲਵਿਸ਼ ਦੀ ਸਫਲਤਾ ਨੇ ਨਾ ਸਿਰਫ਼ ਉਸ ਦੇ ਪਰਿਵਾਰ ਨੂੰ ਸਗੋਂ ਪੂਰੇ ਖੇਤਰ ਦਾ ਮਾਨ ਵਧਾਇਆ ਹੈ। ਮਾਪਿਆਂ ਅਤੇ ਅਧਿਆਪਕਾਂ ਨੇ ਕਿਹਾ ਕਿ ਲਵਿਸ਼ ਬਚਪਨ ਤੋਂ ਹੀ ਇੱਕ ਮਿਹਨਤੀ ਅਤੇ ਅਨੁਸ਼ਾਸਿਤ ਵਿਦਿਆਰਥੀ ਰਿਹਾ ਹੈ। ਇਸ ਦੌਰਾਨ ਉਸ ਨੇ ਕਿਹਾ ਕਿ “ਮੈਂ ਇਸਰੋ ਵਿੱਚ ਕੰਮ ਕਰਨਾ ਚਾਹੁੰਦਾ ਹਾਂ ਅਤੇ ਏਆਈ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨਾ ਚਾਹੁੰਦਾ ਹਾਂ”

ਨੌਜਵਾਨਾਂ ਨੇ ਮਾਰੀਆਂ ਵੱਡੀਆਂ ਮੱਲਾਂ

ਦੱਸ ਦਈਏ ਕਿ ਬੀਤੇ ਕੱਲ੍ਹ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਦਸਵੀਂ ਜਮਾਤ ਦੇ ਸੈਸ਼ਨ 1 ਦੇ ਨਤੀਜੇ ਜਾਰੀ ਕੀਤੇ ਗਏ। ਜਿਸ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਅੱਵਲ ਦਰਜਾ ਹਾਸਿਲ ਕੀਤਾ ਹੈ। ਅੰਮ੍ਰਿਤਸਰ ਦੇ ਮੁਦਿਤ ਜੈਨ ਨੇ 100% ਅੰਕ ਪ੍ਰਾਪਤ ਕੀਤੇ। ਉੱਥੇ ਹੀ ਫਾਜ਼ਿਲਕਾ ਦੇ ਫਾਜ਼ਿਲਕਾ ਦੇ ਵੈਭਵ ਅਰੋੜਾ ਨੇ ਵੀ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ।

ਪੰਜਾਬ ਦੇ ਲੁਧਿਆਣਾ ਖੇਤਰ ਦੇ ਲਗਭਗ 1.20 ਲੱਖ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਸੈਸ਼ਨ 1 ਦੀ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 95.70 ਫੀਸਦ ਪਾਸ ਹੋਏ। ਦੇਸ਼ ਵਿੱਚ ਲੁਧਿਆਣਾ ਖੇਤਰ ਕੁੱਲ ਨਤੀਜਿਆਂ ਵਿੱਚ 9ਵੇਂ ਸਥਾਨ ਤੇ ਰਿਹਾ। ਵਿਦਿਆਰਥੀ ਆਪਣੇ ਨਤੀਜੇ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ-ਨਾਲ ਉਮੰਗ ਐਪ ਤੇ ਵੀ ਦੇਖ ਸਕਦੇ ਹਨ।

Follow Us