CBSE ਅੱਜ ਖੋਲ੍ਹੇਗਾ 12ਵੀਂ ਦਾ ਰੀ-ਇਵੈਲੂਏਸ਼ਨ ਪੋਰਟਲ? ਦੇਖੋ ਅਰਜ਼ੀ ਕਰਨ ਦੀ ਪੂਰੀ ਪ੍ਰਕਿਰਿਆ
CBSE 12th Re-evaluation 2026: ਜੇਕਰ ਤੁਹਾਨੂੰ ਵੀ CBSE 12ਵੀਂ ਦੀ Answer Sheet ਦੀ ਫੋਟੋਕਾਪੀ ਮਿਲ ਚੁੱਕੀ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ CBSE ਵੱਲੋਂ ਤੁਹਾਨੂੰ ਘੱਟ ਅੰਕ ਦਿੱਤੇ ਗਏ ਹਨ, ਤਾਂ ਤੁਸੀਂ ਰੀ-ਇਵੈਲੂਏਸ਼ਨ ਲਈ ਅਰਜ਼ੀ ਦੇ ਸਕਦੇ ਹੋ। CBSE ਅੱਜ 29 ਮਈ ਨੂੰ ਰੀ-ਇਵੈਲੂਏਸ਼ਨ ਪੋਰਟਲ ਖੋਲ੍ਹ ਸਕਦਾ ਹੈ।
ਕੇਂਦਰੀ ਮਾਧਿਮਿਕ ਸਿੱਖਿਆ ਬੋਰਡ ਯਾਨੀ CBSE ਅੱਜ 29 ਮਈ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੀ-ਇਵੈਲੂਏਸ਼ਨ ਅਤੇ ਵੇਰਿਫਿਕੇਸ਼ਨ ਪੋਰਟਲ ਖੋਲ੍ਹ ਸਕਦਾ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ Answer Sheet ਦੀ ਫੋਟੋਕਾਪੀ ਮਿਲ ਚੁੱਕੀ ਹੈ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਅੰਕ ਜੋੜਨ ਵਿੱਚ ਕੋਈ ਗਲਤੀ ਹੋਈ ਹੈ ਜਾਂ ਉਹਨਾਂ ਨੂੰ ਘੱਟ ਅੰਕ ਮਿਲੇ ਹਨ, ਉਹ ਰੀ-ਇਵੈਲੂਏਸ਼ਨ ਲਈ ਅਰਜ਼ੀ ਦੇ ਸਕਦੇ ਹਨ। ਪਹਿਲਾਂ ਰੀ-ਇਵੈਲੂਏਸ਼ਨ ਲਈ ਵਿਦਿਆਰਥੀਆਂ ਨੂੰ 100 ਰੁਪਏ ਅਰਜ਼ੀ ਫੀਸ ਦੇਣੀ ਪੈਂਦੀ ਸੀ, ਪਰ ਹੁਣ ਇਸਨੂੰ ਘਟਾ ਕੇ 25 ਰੁਪਏ ਕਰ ਦਿੱਤਾ ਗਿਆ ਹੈ। ਇਸ ਲਈ ਸਿਰਫ਼ ਆਨਲਾਈਨ ਅਰਜ਼ੀ ਅਤੇ ਆਨਲਾਈਨ ਫੀਸ ਭੁਗਤਾਨ ਹੀ ਸਵੀਕਾਰ ਕੀਤਾ ਜਾਵੇਗਾ।
ਇਸ ਸਾਲ CBSE 12ਵੀਂ ਬੋਰਡ ਦੇ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਬੋਰਡ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਆਨ-ਸਕ੍ਰੀਨ ਮਾਰਕਿੰਗ ਯਾਨੀ OSM ਵਿਵਾਦ ਕਾਰਨ ਬੋਰਡ ਸਵਾਲਾਂ ਦੇ ਘੇਰੇ ਵਿੱਚ ਆ ਗਿਆ। ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਆਨ-ਸਕ੍ਰੀਨ ਮਾਰਕਿੰਗ ਕਾਰਨ ਉਨ੍ਹਾਂ ਨੂੰ ਉਮੀਦ ਤੋਂ ਘੱਟ ਅੰਕ ਮਿਲੇ ਹਨ। ਕਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੇ ਸੋਸ਼ਲ ਮੀਡੀਆ ਤੇ CBSE ਦੀ ਮੁਲਾਂਕਣ ਪ੍ਰਕਿਰਿਆ ਨੂੰ ਲੈ ਕੇ ਚਿੰਤਾ ਜਤਾਈ। ਇਸ ਦੇ ਮੱਦੇਨਜ਼ਰ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ CBSE ਨੇ ਰੀ-ਇਵੈਲੂਏਸ਼ਨ ਫੀਸ ਵਿੱਚ ਸੋਧ ਕਰਦੇ ਹੋਏ ਇਸਨੂੰ ਘਟਾ ਦਿੱਤਾ ਹੈ। ਬੋਰਡ ਨੇ ਰੀ-ਇਵੈਲੂਏਸ਼ਨ ਨਾਲ ਜੁੜੇ ਸਵਾਲਾਂ ਦੇ ਹੱਲ ਲਈ ਇੱਕ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ।
CBSE 12ਵੀਂ ਰੀ-ਇਵੈਲੂਏਸ਼ਨ ਲਈ ਅਰਜ਼ੀ ਕਿਵੇਂ ਕਰੀਏ?
- ਸਭ ਤੋਂ ਪਹਿਲਾਂ CBSE ਦੀ ਅਧਿਕਾਰਿਕ ਵੈੱਬਸਾਈਟ ਤੇ ਜਾਓ।
- ਫਿਰ ਹੋਮਪੇਜ ਤੇ ਦਿੱਤੇ Post Result Services ਜਾਂ Verification and Re-evaluation ਸੈਕਸ਼ਨ ਨੂੰ ਖੋਲ੍ਹੋ।
- ਇਸ ਤੋਂ ਬਾਅਦ ਲਾਗਇਨ ਕਰਨ ਲਈ ਆਪਣਾ ਰੋਲ ਨੰਬਰ ਅਤੇ ਐਡਮਿਟ ਕਾਰਡ ਆਈਡੀ ਦਰਜ ਕਰੋ।
- ਸਿਰਫ ਉਹੀ ਵਿਦਿਆਰਥੀ ਵੇਰਿਫਿਕੇਸ਼ਨ ਜਾਂ ਰੀ-ਇਵੈਲੂਏਸ਼ਨ ਪ੍ਰਕਿਰਿਆ ਵਿੱਚ ਅੱਗੇ ਵੱਧ ਸਕਦੇ ਹਨ, ਜਿਨ੍ਹਾਂ ਨੂੰ ਆਪਣੀ Answer Sheet ਦੀ ਫੋਟੋਕਾਪੀ ਮਿਲ ਚੁੱਕੀ ਹੈ।
ਅਰਜ਼ੀ ਦੀ ਕਿਸਮ ਚੁਣੋ:
- ਅੰਕਾਂ ਦੀ ਵੇਰਿਫਿਕੇਸ਼ਨ
- ਰੀ-ਇਵੈਲੂਏਸ਼ਨ
- ਵੇਰਿਫਿਕੇਸ਼ਨ ਅਤੇ ਰੀ-ਇਵੈਲੂਏਸ਼ਨ ਦੋਵੇਂ
- ਇੱਕ ਜਾਂ ਇੱਕ ਤੋਂ ਵੱਧ ਵਿਸ਼ਿਆਂ ਦੀ ਚੋਣ ਕਰੋ।
- ਰੀ-ਇਵੈਲੂਏਸ਼ਨ ਲਈ ਉਹ ਖਾਸ ਪ੍ਰਸ਼ਨ ਨੰਬਰ ਚੁਣੋ, ਜਿਨ੍ਹਾਂ ਦੀ ਸਮੀਖਿਆ ਵਿਦਿਆਰਥੀ ਕਰਵਾਉਣਾ ਚਾਹੁੰਦੇ ਹਨ।
- ਸਾਰੀ ਜਾਣਕਾਰੀ ਧਿਆਨ ਨਾਲ ਚੈਕ ਕਰ ਲਵੋ।
- ਨਿਰਧਾਰਤ ਫੀਸ ਦਾ ਆਨਲਾਈਨ ਭੁਗਤਾਨ ਕਰੋ।
- ਐਪਲੀਕੇਸ਼ਨ ਫਾਰਮ ਸਬਮਿਟ ਕਰੋ।
- ਕਨਫਰਮੇਸ਼ਨ ਪੇਜ ਡਾਊਨਲੋਡ ਕਰਕੇ ਸੇਵ ਕਰ ਲਵੋ।
4 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਮੰਗੀ Answer Sheet ਦੀ ਫੋਟੋਕਾਪੀ
CBSE ਨੇ 26 ਮਈ ਨੂੰ ਜਾਣਕਾਰੀ ਦਿੱਤੀ ਸੀ ਕਿ Answer Sheet ਦੀ ਸਕੈਨ ਕਾਪੀ ਲਈ ਕੁੱਲ 4,04,319 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਦਿਆਰਥੀਆਂ ਵੱਲੋਂ ਕੁੱਲ 11,31,961 Answer Sheet ਦੀ ਫੋਟੋਕਾਪੀ ਲਈ ਅਰਜ਼ੀਆਂ ਦਿੱਤੀਆਂ ਗਈਆਂ ਸਨ। ਉੱਥੇ ਹੀ CBSE ਵੱਲੋਂ ਡਿਜ਼ਿਟਲ ਤਰੀਕੇ ਨਾਲ ਵਿਦਿਆਰਥੀਆਂ ਨੂੰ ਕੁੱਲ 8,98,214 Answer Sheet ਦੀਆਂ ਕਾਪੀਆਂ ਉਪਲਬਧ ਕਰਵਾਈਆਂ ਗਈਆਂ।


