ਰਾਹੁਲ ਗਾਂਧੀ ਦੇ ਆਰੋਪਾਂ ‘ਤੇ CBSE ਦਾ ਜਵਾਬ, ਸਾਰੇ ਇਲਜ਼ਾਮ ਤੱਥਾਂ ਤੋਂ ਪਰੇ ਤੇ ਗੁਮਰਾਹ ਕਰਨ ਵਾਲੇ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ 'COEMPT Edutech' ਕੰਪਨੀ ਨੂੰ ਦਿੱਤੇ ਗਏ ਕੰਟਰੈਕਟ ਅਤੇ ਨਤੀਜਿਆਂ ਵਿੱਚ ਕਥਿਤ ਗੜਬੜੀ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਰਾਹੁਲ ਗਾਂਧੀ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਤੱਥਾਂ ਤੋਂ ਪਰੇ, ਗਲਤ ਅਤੇ ਗੁਮਰਾਹ ਕਰਨ ਵਾਲੇ ਹਨ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ‘COEMPT Edutech’ ਕੰਪਨੀ ਨੂੰ ਦਿੱਤੇ ਗਏ ਕੰਟਰੈਕਟ ਅਤੇ ਨਤੀਜਿਆਂ ਵਿੱਚ ਕਥਿਤ ਗੜਬੜੀ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਰਾਹੁਲ ਗਾਂਧੀ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਤੱਥਾਂ ਤੋਂ ਪਰੇ, ਗਲਤ ਅਤੇ ਗੁਮਰਾਹ ਕਰਨ ਵਾਲੇ ਹਨ।
ਰਾਹੁਲ ਗਾਂਧੀ ਨੇ ਵੀਡੀਓ ਜਾਰੀ ਕਰਕੇ ਚੁੱਕੇ ਸਨ ਸਵਾਲ
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਇੱਕ ਵੀਡੀਓ ਜਾਰੀ ਕਰਕੇ CBSE ਦੇ 12ਵੀਂ ਜਮਾਤ ਦੇ ਨਤੀਜਿਆਂ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ CBSE ਦੇ ਨਤੀਜਿਆਂ ਵਿੱਚ ਵੱਡੇ ਪੱਧਰ ‘ਤੇ ਹੇਰ-ਫੇਰ ਹੋਈ ਹੈ, ਜਿਸ ਕਾਰਨ ਦੇਸ਼ ਦੇ ਲੱਖਾਂ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮਾਨਸਿਕ ਤਣਾਅ ਵਿੱਚ ਹਨ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਜਿਸ ‘COEMPT Edutech’ ਕੰਪਨੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਪਹਿਲਾਂ ‘Globarena’ ਦੇ ਨਾਮ ਨਾਲ ਸਾਲ 2019 ਵਿੱਚ ਤੇਲੰਗਾਨਾ ਵਿੱਚ ਵੀ ਅਜਿਹੀਆਂ ਹੀ ਗੜਬੜੀਆਂ ਕਰ ਚੁੱਕੀ ਹੈ।
CBSE परीक्षा परिणाम में भयंकर हेर-फेर हो गई जिससे देश के लाखों बच्चे और उनके माता-पिता सदमे में हैं। और मोदी जी? हमेशा की तरह – न जवाब, न ज़िम्मेदारी, न शर्म। जिस कंपनी COEMPT को यह ज़िम्मेदारी मिली, वह पहले Globarena के नाम से तेलंगाना में 2019 में यही कारनामे कर चुकी है। नाम pic.twitter.com/iZG8bvUXPJ
— Rahul Gandhi (@RahulGandhi) May 27, 2026
ਉਨ੍ਹਾਂ ਵੀਡੀਓ ਵਿੱਚ ਕਿਹਾ ਸੀ, “ਨਾਮ ਬਦਲਿਆ – ਪਰ ਨੀਅਤ ਉਹੀ, ਫਿਤਰਤ ਉਹੀ। ਇਤਿਹਾਸ ਸਭ ਨੂੰ ਪਤਾ ਸੀ, ਫਿਰ ਵੀ ਠੇਕਾ ਦਿੱਤਾ ਗਿਆ। ਅਜਿਹੀ ਕੰਪਨੀ ਦੇ ਹੱਥਾਂ ਵਿੱਚ 18.5 ਲੱਖ ਬੱਚਿਆਂ ਦਾ ਭਵਿੱਖ ਸੌਂਪ ਦਿੱਤਾ ਗਿਆ ਅਤੇ ਕਿਸੇ ਨੂੰ ਫਰਕ ਨਹੀਂ ਪਿਆ।”
ਕੀ ਹੈ ਪੂਰਾ ਮਾਮਲਾ?
CBSE ਨੇ ਹਾਲ ਹੀ ਵਿੱਚ 12ਵੀਂ ਬੋਰਡ ਦੇ ਨਤੀਜੇ ਐਲਾਨੇ ਸਨ। ਇਸ ਵਾਰ ਬੋਰਡ ਨੇ ਪਹਿਲੀ ਵਾਰ ਨਤੀਜਿਆਂ ਦੀ ਨਿਗਰਾਨੀ ਲਈ ‘ਆਨ-ਸਕ੍ਰੀਨ ਮਾਨੀਟਰਿੰਗ’ (OSM) ਸਿਸਟਮ ਦੀ ਵਰਤੋਂ ਕੀਤੀ ਸੀ। ਨਤੀਜੇ ਆਉਣ ਤੋਂ ਬਾਅਦ ਕਈ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨੰਬਰਾਂ ਵਿੱਚ ਗੜਬੜੀ ਹੋਈ ਹੈ ਅਤੇ ਉਨ੍ਹਾਂ ਦੀ ਉਮੀਦ ਮੁਤਾਬਕ ਨਤੀਜੇ ਨਹੀਂ ਆਏ। ਇਸੇ ਮੁੱਦੇ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਸੀ।
ਇਹ ਵੀ ਪੜ੍ਹੋ
CBSE ਦਾ ਪੱਖ
ਰਾਹੁਲ ਗਾਂਧੀ ਦੇ ਹਮਲੇ ਤੋਂ ਬਾਅਦ CBSE ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਨਤੀਜਿਆਂ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਬੋਰਡ ਨੇ ਕਿਹਾ ਕਿ ਕੰਪਨੀ ਦੀ ਚੋਣ ਨਿਯਮਾਂ ਅਨੁਸਾਰ ਕੀਤੀ ਗਈ ਹੈ ਅਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਬੋਰਡ ਅਨੁਸਾਰ, ਨਤੀਜਿਆਂ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨਾਲ ਵਿਦਿਆਰਥੀਆਂ ਵਿੱਚ ਬੇਲੋੜਾ ਡਰ ਪੈਦਾ ਹੋ ਰਿਹਾ ਹੈ, ਜੋ ਕਿ ਮੰਦਭਾਗਾ ਹੈ। ਵਿਦਿਆਰਥੀਆਂ ਦੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਗਿਆ ਹੈ।
