CBSE ਨੇ ਜਾਰੀ ਕੀਤੇ ਰੀ-ਵੈਲੂਏਸ਼ਨ ਅਤੇ ਰੀ-ਚੈਕਿੰਗ ਦੇ ਨਤੀਜੇ, ਇੰਝ ਕਰੋ ਚੈੱਕ

Published: 

22 Jun 2026 11:21 AM IST

CBSE Revaluation Result 2026: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਅਕਾਦਮਿਕ ਸੈਸ਼ਨ ਲਈ ਆਪਣੇ ਨਤੀਜਿਆਂ ਤੋਂ ਬਾਅਦ ਦੀਆਂ ਸੇਵਾਵਾਂ ਦੇ ਤਹਿਤ ਰੀ-ਵੈਲੂਏਸ਼ਨ ਅਤੇ ਰੀ-ਚੈਕਿੰਗ ਪ੍ਰਕਿਰਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਸੀਬੀਐਸਈ ਨੇ ਸਪੱਸ਼ਟ ਕੀਤਾ ਕਿ ਨਤੀਜੇ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਣਾਲੀ ਰਾਹੀਂ ਤਿਆਰ ਕੀਤੇ ਗਏ ਸਨ ਅਤੇ ਬੋਰਡ ਦੇ ਅਧਿਕਾਰਤ ਪੋਰਟਲ 'ਤੇ ਉਪਲਬਧ ਕਰਵਾਏ ਗਏ ਹਨ।

CBSE ਨੇ ਜਾਰੀ ਕੀਤੇ ਰੀ-ਵੈਲੂਏਸ਼ਨ ਅਤੇ ਰੀ-ਚੈਕਿੰਗ ਦੇ ਨਤੀਜੇ, ਇੰਝ ਕਰੋ ਚੈੱਕ

CBSE

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਅਕਾਦਮਿਕ ਸੈਸ਼ਨ ਲਈ ਨਤੀਜਿਆਂ ਤੋਂ ਬਾਅਦ ਦੀਆਂ ਸੇਵਾਵਾਂ ਤਹਿਤ ਰੀ-ਵੈਲੂਏਸ਼ਨ ਅਤੇ ਰੀ-ਚੈਕਿੰਗ ਪ੍ਰਕਿਰਿਆ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਬੋਰਡ ਵੱਲੋਂ ਜਾਰੀ ਅਧਿਕਾਰਕ ਜਾਣਕਾਰੀ ਅਨੁਸਾਰ, ਇਸ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਆਪਣੀਆਂ Answer Sheets ਦੀ ਮੁੜ ਜਾਂਚ ਲਈ ਅਰਜ਼ੀਆਂ ਦਿੱਤੀਆਂ ਸਨ। CBSE ਨੇ ਸਪੱਸ਼ਟ ਕੀਤਾ ਹੈ ਕਿ ਇਹ ਨਤੀਜੇ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਣਾਲੀ ਦੇ ਤਹਿਤ ਤਿਆਰ ਕੀਤੇ ਗਏ ਹਨ ਅਤੇ ਬੋਰਡ ਦੇ ਅਧਿਕਾਰਕ ਪੋਰਟਲ ‘ਤੇ ਉਪਲਬਧ ਕਰਵਾ ਦਿੱਤੇ ਗਏ ਹਨ।

ਇਨ੍ਹਾਂ ਨਤੀਜਿਆਂ ਦੇ ਜਾਰੀ ਹੋਣ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਉੱਚ ਸਿੱਖਿਆ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਆਪਣੇ ਸੋਧੇ ਹੋਏ ਅਤੇ ਅੰਤਿਮ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। CBSE ਨੇ ਇਸ ਸਮੇਂ ਪ੍ਰਾਪਤ ਹੋਈਆਂ ਕੁੱਲ ਅਰਜ਼ੀਆਂ ਵਿੱਚੋਂ 87% ਤੋਂ ਵੱਧ ਦੇ ਨਤੀਜੇ ਐਲਾਨ ਦਿੱਤੇ ਹਨ। ਬਾਕੀ ਅਰਜ਼ੀਆਂ ਦੇ ਨਤੀਜੇ ਪੜਾਵਾਂ ਵਿੱਚ ਜਾਰੀ ਕੀਤੇ ਜਾਣਗੇ, ਅਤੇ ਪੂਰੀ ਪ੍ਰਕਿਰਿਆ ਜਲਦੀ ਹੀ ਪੂਰੀ ਹੋਣ ਦੀ ਉਮੀਦ ਹੈ। ਤੁਸੀਂ https://results.digilocker.gov.in ‘ਤੇ ਆਪਣੀ ਅਰਜ਼ੀ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ।

CBSE ਦੇ ਰੀ-ਵੈਲੂਏਸ਼ਨ ਅਤੇ ਰੀ-ਚੈਕਿੰਗ ਦੇ ਨਤੀਜੇ ਦੇਖਣਾ ਬਹੁਤ ਆਸਾਨ ਹੈ। ਵਿਦਿਆਰਥੀ ਹੇਠਾਂ ਦਿੱਤੇ ਗਏ ਕਦਮਾਂ ਦੀ ਪਾਲਣਾ ਕਰਕੇ ਆਪਣੇ ਸੋਧੇ ਹੋਏ ਨਤੀਜੇ ਦੇਖ ਸਕਦੇ ਹਨ:

  • ਸਭ ਤੋਂ ਪਹਿਲਾਂ, CBSE ਦੀ ਅਧਿਕਾਰਕ ਵੈੱਬਸਾਈਟ cbseresults.nic.in ਜਾਂ cbse.gov.in ‘ਤੇ ਜਾਓ।
  • ਹੋਮਪੇਜ ‘ਤੇ CBSE Revaluation/Rechecking Results 2026 ਵਾਲੇ ਲਿੰਕ ‘ਤੇ ਕਲਿੱਕ ਕਰੋ।
  • ਇੱਕ ਨਵਾਂ ਪੇਜ ਖੁੱਲ੍ਹੇਗਾ; ਉੱਥੇ ਆਪਣਾ ਰੋਲ ਨੰਬਰ ਅਤੇ ਲੋੜੀਂਦੀ ਜਾਣਕਾਰੀ ਦਰਜ ਕਰੋ।
  • ਜਾਣਕਾਰੀ ਭਰਨ ਤੋਂ ਬਾਅਦ Submit ਬਟਨ ‘ਤੇ ਕਲਿੱਕ ਕਰੋ।
  • ਤੁਹਾਡਾ ਸੋਧਿਆ ਹੋਇਆ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ; ਇਸਨੂੰ ਡਾਊਨਲੋਡ ਕਰ ਲਵੋ ਅਤੇ ਭਵਿੱਖ ਲਈ ਇਸ ਦਾ ਪ੍ਰਿੰਟਆਉਟ ਵੀ ਕੱਢ ਲਵੋ।

CBSE ਨੇ ਵਿਦਿਆਰਥੀਆਂ ਨੂੰ ਦਿੱਤਾ ਭਰੋਸਾ ਅਤੇ ਸਲਾਹ

CBSE ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਨਿਰਪੱਖਤਾ ਅਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਹਰ ਅਰਜ਼ੀ ਨੂੰ ਇੱਕ ਮਜ਼ਬੂਤ, ਪਾਰਦਰਸ਼ੀ ਅਤੇ ਧਿਆਨਪੂਰਵਕ ਨਿਗਰਾਨੀ ਵਾਲੀ ਪ੍ਰਕਿਰਿਆ ਰਾਹੀਂ ਪ੍ਰੋਸੈਸ ਕੀਤਾ ਗਿਆ ਹੈ। ਇਸ ਦੇ ਨਾਲ ਹੀ CBSE ਵੱਲੋਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਜਾਂ ਬਿਨਾਂ ਪੁਸ਼ਟੀ ਵਾਲੀਆਂ ਪੋਸਟਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਸਹੀ ਜਾਣਕਾਰੀ ਲਈ ਸਿਰਫ਼ ਬੋਰਡ ਵੱਲੋਂ ਜਾਰੀ ਕੀਤੀਆਂ ਅਧਿਕਾਰਕ ਸੂਚਨਾਵਾਂ ‘ਤੇ ਹੀ ਭਰੋਸਾ ਕਰਨ। CBSE ਨੇ ਇਹ ਵੀ ਕਿਹਾ ਹੈ ਕਿ ਉਸ ਦੇ ਦਫ਼ਤਰ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਹਮੇਸ਼ਾ ਉਪਲਬਧ ਰਹਿਣਗੇ।

Source: TV9Hindi.com

Follow Us