CBSE ਦੇ ਲੁਧਿਆਣਾ ਦਫ਼ਤਰ ‘ਚ 17 ਹਜ਼ਾਰ ਤੋਂ ਵੱਧ Re-evaluation ਅਰਜ਼ੀਆਂ ਪਹੁੰਚਿਆ, ਵਿਦਿਆਰਥੀ ਪਰੇਸ਼ਾਨ
ਸੀਬੀਐਸਈ ਦੇ ਸੂਤਰਾਂ ਅਨੁਸਾਰ ਲੁਧਿਆਣਾ ਖੇਤਰੀ ਦਫ਼ਤਰ ਵਿੱਚ ਵੱਖ-ਵੱਖ ਵਿਸ਼ਿਆਂ ਲਈ 17 ਹਜ਼ਾਰ ਤੋਂ ਵੱਧ Re-evaluation ਅਰਜ਼ੀਆਂ ਪਹੁੰਚ ਚੁੱਕੀਆਂ ਹਨ। ਇਸ ਕਾਰਨ ਮੁੜ-ਮੁਲਾਂਕਣ ਦੀ ਪ੍ਰਕਿਰਿਆ ਚ ਵੱਡਾ ਬੈਕਲਾਗ ਬਣ ਗਿਆ ਹੈ। ਅਧਿਆਪਕਾਂ ਦੀ ਘਾਟ ਕਾਰਨ ਪੇਪਰ ਜਾਂਚ ਦਾ ਕੰਮ ਹੌਲੀ ਗਤੀ ਨਾਲ ਚੱਲ ਰਿਹਾ ਹੈ।
CBSE ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਮੁੜ-ਮੁਲਾਂਕਣ ਪ੍ਰਕਿਰਿਆ ਵਿਦਿਆਰਥੀਆਂ ਲਈ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ। ਹਜ਼ਾਰਾਂ ਵਿਦਿਆਰਥੀਆਂ ਨੇ ਆਪਣੀਆਂ ਉੱਤਰ-ਪੱਤਰੀਆਂ ਦੇ ਮੁੜ-ਮੁਲਾਂਕਣ ਲਈ ਅਰਜ਼ੀਆਂ ਦਿੱਤੀਆਂ ਹਨ। ਕਈ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ ਡਿਜੀਟਲ ਉੱਤਰ-ਪੱਤਰੀਆਂ ਤੇ ਦਿੱਤੇ ਅੰਕ ਅਤੇ ਵੈੱਬਸਾਈਟ ਤੇ ਦਰਸਾਏ ਕੁੱਲ ਅੰਕਾਂ ਵਿੱਚ ਵੱਡਾ ਅੰਤਰ ਹੈ।
ਲੁਧਿਆਣਾ ਚ 17 ਹਜ਼ਾਰ ਤੋਂ ਵੱਧ ਅਰਜ਼ੀਆਂ
ਸੀਬੀਐਸਈ ਦੇ ਸੂਤਰਾਂ ਅਨੁਸਾਰ ਲੁਧਿਆਣਾ ਖੇਤਰੀ ਦਫ਼ਤਰ ਵਿੱਚ ਵੱਖ-ਵੱਖ ਵਿਸ਼ਿਆਂ ਲਈ 17 ਹਜ਼ਾਰ ਤੋਂ ਵੱਧ Re-evaluation ਅਰਜ਼ੀਆਂ ਪਹੁੰਚ ਚੁੱਕੀਆਂ ਹਨ। ਇਸ ਕਾਰਨ ਮੁੜ-ਮੁਲਾਂਕਣ ਦੀ ਪ੍ਰਕਿਰਿਆ ਚ ਵੱਡਾ ਬੈਕਲਾਗ ਬਣ ਗਿਆ ਹੈ। ਅਧਿਆਪਕਾਂ ਦੀ ਘਾਟ ਕਾਰਨ ਪੇਪਰ ਜਾਂਚ ਦਾ ਕੰਮ ਹੌਲੀ ਗਤੀ ਨਾਲ ਚੱਲ ਰਿਹਾ ਹੈ।
ਕਈ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੀਆਂ ਉੱਤਰ-ਪੱਤਰੀਆਂ ਦੇ ਕੁਝ ਪੰਨੇ ਦੋ ਵਾਰ ਅਪਲੋਡ ਹੋਏ ਹਨ, ਜਦਕਿ ਕਈ ਮਹੱਤਵਪੂਰਨ ਪੰਨੇ ਗਾਇਬ ਹਨ। ਧੁੰਦਲੀਆਂ ਸਕੈਨ ਕਾਪੀਆਂ ਅਤੇ ਲਗਾਤਾਰ ਸਰਵਰ ਖਰਾਬੀ ਕਾਰਨ ਵਿਦਿਆਰਥੀ ਆਪਣੀ ਜਾਂਚ ਵੀ ਢੰਗ ਨਾਲ ਨਹੀਂ ਕਰ ਸਕ ਰਹੇ।
ਹੈਲਪਲਾਈਨ ਨੰਬਰ ਵੀ ਨਹੀਂ ਦੇ ਰਿਹਾ ਸਹਾਇਤਾ
ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਸੀਬੀਐਸਈ ਵੱਲੋਂ ਜਾਰੀ ਹੈਲਪਲਾਈਨ ਨੰਬਰ ਤੇ ਸੰਪਰਕ ਕਰਨ ਦੀ ਕੋਸ਼ਿਸ਼ ਬੇਅਸਰ ਰਹਿੰਦੀ ਹੈ, ਕਿਉਂਕਿ ਕਾਲ ਇੱਕ ਬੀਪ ਤੋਂ ਬਾਅਦ ਹੀ ਕੱਟ ਜਾਂਦੀ ਹੈ। ਦੂਜੇ ਪਾਸੇ ਅਧਿਆਪਕ ਵੀ ਵੱਧਦੇ ਦਬਾਅ ਕਾਰਨ ਨਾਰਾਜ਼ ਨਜ਼ਰ ਆ ਰਹੇ ਹਨ।
ਨਵੀਂ ਡਿਜੀਟਲ ਮੁਲਾਂਕਣ ਪ੍ਰਣਾਲੀ ਬਣੀ ਚਰਚਾ ਦਾ ਵਿਸ਼ਾ
ਸੀਬੀਐਸਈ ਨੇ 2026 ਤੋਂ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਆਨ-ਸਕ੍ਰੀਨ ਮਾਰਕਿੰਗ (OSM) ਪ੍ਰਣਾਲੀ ਲਾਗੂ ਕੀਤੀ ਹੈ। ਇਸ ਤਹਿਤ ਉੱਤਰ-ਪੱਤਰੀਆਂ ਨੂੰ ਸਕੈਨ ਕਰਕੇ ਕੰਪਿਊਟਰ ਰਾਹੀਂ ਚੈੱਕ ਕੀਤਾ ਜਾ ਰਿਹਾ ਹੈ। ਬੋਰਡ ਦਾ ਮਕਸਦ ਮਨੁੱਖੀ ਗਲਤੀਆਂ ਘਟਾਉਣਾ ਅਤੇ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣਾ ਸੀ, ਪਰ ਮੌਜੂਦਾ ਤਕਨੀਕੀ ਖਾਮੀਆਂ ਨੇ ਵਿਦਿਆਰਥੀਆਂ ਦੀ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ
ਅੰਤਿਮ ਮਿਤੀ ਵਧਾਉਣੀ ਪਈ
ਵੈੱਬਸਾਈਟ ਤੇ ਵਧੇ ਹੋਏ ਟ੍ਰੈਫਿਕ ਅਤੇ ਤਕਨੀਕੀ ਦਿੱਕਤਾਂ ਦੇ ਮੱਦੇਨਜ਼ਰ ਸੀਬੀਐਸਈ ਨੇ ਸਕੈਨ ਕੀਤੀਆਂ ਉੱਤਰ-ਪੱਤਰੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ 25 ਮਈ ਤੱਕ ਵਧਾ ਦਿੱਤੀ ਸੀ। ਵਿਦਿਆਰਥੀਆਂ ਨੂੰ ਸਕੈਨ ਕਾਪੀ ਮਿਲਣ ਤੋਂ ਬਾਅਦ ਵੈਰੀਫਿਕੇਸ਼ਨ ਜਾਂ ਮੁੜ-ਮੁਲਾਂਕਣ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ।
