AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਇੱਕ ਰਜਿਸਟ੍ਰੇਸ਼ਨ ਨਾਲ ਕਿਤੇ ਵੀ ਪ੍ਰੈਕਟਿਸ ਕਰ ਸਕਣਗੇ ਡਾਕਟਰ, NMC ਦਾ ਨਵਾਂ ਪ੍ਰਸਤਾਵ

Doctor Registration: ਨੈਸ਼ਨਲ ਮੈਡੀਕਲ ਕਮਿਸ਼ਨ (NMC) ਡਾਕਟਰਾਂ ਦੇ ਰਜਿਸਟ੍ਰੇਸ਼ਨ ਸਿਸਟਮ ਵਿੱਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਪ੍ਰਸਤਾਵਿਤ ਨਿਯਮਾਂ ਤਹਿਤ ਦੇਸ਼ ਦੇ ਹਰ ਰਜਿਸਟਰਡ ਡਾਕਟਰ ਨੂੰ ਇੱਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ (UID) ਦਿੱਤਾ ਜਾਵੇਗਾ।

ਇੱਕ ਰਜਿਸਟ੍ਰੇਸ਼ਨ ਨਾਲ ਕਿਤੇ ਵੀ ਪ੍ਰੈਕਟਿਸ ਕਰ ਸਕਣਗੇ ਡਾਕਟਰ, NMC ਦਾ ਨਵਾਂ ਪ੍ਰਸਤਾਵ
ਡਾਕਟਰਾਂ ਲਈ NMC ਦਾ ਨਵਾਂ ਪ੍ਰਸਤਾਵ
tv9-punjabi
| Published: 21 Aug 2026 13:55 PM IST
Share

ਨੈਸ਼ਨਲ ਮੈਡੀਕਲ ਕਮਿਸ਼ਨ (NMC) ਡਾਕਟਰਾਂ ਦੇ ਰਜਿਸਟ੍ਰੇਸ਼ਨ ਸਿਸਟਮ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਪ੍ਰਸਤਾਵਿਤ ਨਵੇਂ ਨਿਯਮਾਂ ਤਹਿਤ ਦੇਸ਼ ਦੇ ਹਰ ਰਜਿਸਟਰਡ ਡਾਕਟਰ ਨੂੰ ਇੱਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ (UID) ਦਿੱਤਾ ਜਾਵੇਗਾ। ਇਹ ਨੰਬਰ ਡਾਕਟਰ ਦੀ ਰਾਸ਼ਟਰੀ ਪੱਧਰ ‘ਤੇ ਪਛਾਣ ਬਣੇਗਾ। ਇਸ ਤੋਂ ਬਾਅਦ ਕਿਸੇ ਇੱਕ ਸੂਬੇ ਵਿੱਚ ਮੈਡੀਕਲ ਰਜਿਸਟ੍ਰੇਸ਼ਨ ਹੋਣ ‘ਤੇ ਡਾਕਟਰ ਨੂੰ ਦੂਜੇ ਸੂਬੇ ਵਿੱਚ ਪ੍ਰੈਕਟਿਸ ਸ਼ੁਰੂ ਕਰਨ ਲਈ ਵੱਖਰੇ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਦੀ ਲੋੜ ਨਹੀਂ ਹੋਵੇਗੀ। ਇਸ ਦੇ ਨਾਲ ਹੀ ਡਾਕਟਰਾਂ ਦੀ ਲਾਇਸੈਂਸ ਸਥਿਤੀ ਅਤੇ ਉਨ੍ਹਾਂ ਖ਼ਿਲਾਫ਼ ਹੋਈ ਅਨੁਸ਼ਾਸਨਾਤਮਕ ਕਾਰਵਾਈ ਦਾ ਰਿਕਾਰਡ ਵੀ ਡਿਜੀਟਲ ਰੂਪ ਵਿੱਚ ਉਪਲਬਧ ਰਹੇਗਾ।

ਇੱਕ UID ਨਾਲ ਦੇਸ਼ ਭਰ ਵਿੱਚ ਪ੍ਰੈਕਟਿਸ ਦੀ ਸਹੂਲਤ

NMC ਦੇ 2026 ਦੇ ਡਰਾਫਟ ਨਿਯਮਾਂ ਵਿੱਚ ਡਾਕਟਰਾਂ ਲਈ ਰਾਸ਼ਟਰੀ ਪੱਧਰ ‘ਤੇ ਇੱਕ ਸਮਾਨ ਰਜਿਸਟ੍ਰੇਸ਼ਨ ਪ੍ਰਣਾਲੀ ਦਾ ਪ੍ਰਸਤਾਵ ਰੱਖਿਆ ਗਿਆ ਹੈ। ਸਟੇਟ ਮੈਡੀਕਲ ਕੌਂਸਲ ਤੋਂ ਰਜਿਸਟ੍ਰੇਸ਼ਨ ਮਿਲਣ ਤੋਂ ਬਾਅਦ NMC ਦਾ ਐਥਿਕਸ ਐਂਡ ਮੈਡੀਕਲ ਰਜਿਸਟ੍ਰੇਸ਼ਨ ਬੋਰਡ (EMRB) ਡਾਕਟਰ ਨੂੰ UID ਜਾਰੀ ਕਰੇਗਾ। ਇਸ ਤੋਂ ਬਾਅਦ ਡਾਕਟਰ ਦਾ ਨਾਮ ਨੈਸ਼ਨਲ ਮੈਡੀਕਲ ਰਜਿਸਟਰ (NMR) ਵਿੱਚ ਦਰਜ ਕੀਤਾ ਜਾਵੇਗਾ।

ਇਹ UID ਪੂਰੇ ਦੇਸ਼ ਵਿੱਚ ਡਾਕਟਰ ਦੀ ਪਛਾਣ ਵਜੋਂ ਵਰਤਿਆ ਜਾਵੇਗਾ। ਇਸ ਨਾਲ ਡਾਕਟਰ ਨੂੰ ਕਿਸੇ ਹੋਰ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੰਮ ਕਰਨ ਲਈ ਵੱਖਰੀ ਲਾਇਸੈਂਸ ਪ੍ਰਕਿਰਿਆ ਵਿੱਚੋਂ ਲੰਘਣ ਦੀ ਲੋੜ ਨਹੀਂ ਪਵੇਗੀ।

ਲਾਇਸੈਂਸ 5 ਸਾਲ ਲਈ ਹੋਵੇਗਾ ਵੈਧ

ਪ੍ਰਸਤਾਵ ਦੇ ਮੁਤਾਬਕ ਡਾਕਟਰ ਦਾ ਪ੍ਰੈਕਟਿਸ ਲਾਇਸੈਂਸ ਪੰਜ ਸਾਲ ਤੱਕ ਵੈਧ ਰਹੇਗਾ। ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਤਿੰਨ ਮਹੀਨਿਆਂ ਦੇ ਅੰਦਰ ਇਸ ਨੂੰ ਅਪਡੇਟ ਕਰਵਾਉਣਾ ਜ਼ਰੂਰੀ ਹੋਵੇਗਾ। ਨਿਰਧਾਰਤ ਸਮੇਂ ਵਿੱਚ ਰਿਨਿਊ ਨਾ ਕਰਵਾਉਣ ‘ਤੇ ਡਾਕਟਰ ਦਾ ਰਜਿਸਟ੍ਰੇਸ਼ਨ ਨਿਸ਼ਕ੍ਰਿਆ ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਨੂੰ ਪ੍ਰੈਕਟਿਸ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਇਸ ਦੀ ਜਾਣਕਾਰੀ NMR ਵਿੱਚ ਵੀ ਅਪਡੇਟ ਕੀਤੀ ਜਾਵੇਗੀ।

ਕਾਰਵਾਈ ਦਾ ਰਿਕਾਰਡ ਵੀ ਰਾਸ਼ਟਰੀ ਪੱਧਰ ‘ਤੇ ਦਿਖੇਗਾ

ਨਵੇਂ ਸਿਸਟਮ ਵਿੱਚ ਡਾਕਟਰ ਦੇ ਰਜਿਸਟ੍ਰੇਸ਼ਨ, ਲਾਇਸੈਂਸ ਅਤੇ ਅਨੁਸ਼ਾਸਨਾਤਮਕ ਕਾਰਵਾਈ ਨਾਲ ਜੁੜੀ ਜਾਣਕਾਰੀ ਇੱਕ ਡਿਜੀਟਲ ਰਿਕਾਰਡ ਵਿੱਚ ਰੱਖੀ ਜਾਵੇਗੀ। ਜੇਕਰ ਕਿਸੇ ਸੂਬੇ ਦੀ ਮੈਡੀਕਲ ਕੌਂਸਲ ਡਾਕਟਰ ਖ਼ਿਲਾਫ਼ ਕਾਰਵਾਈ ਕਰਦੀ ਹੈ ਤਾਂ ਉਸ ਦੀ ਜਾਣਕਾਰੀ NMR ਵਿੱਚ ਵੀ ਦਰਜ ਹੋਵੇਗੀ। ਇਸ ਦੇ ਨਾਲ ਹੀ ਸਬੰਧਤ ਡਾਕਟਰ ਦੇ ਮੂਲ ਸੂਬੇ ਦੇ ਮੈਡੀਕਲ ਰਜਿਸਟਰ ਵਿੱਚ ਵੀ ਇਹ ਰਿਕਾਰਡ ਅਪਡੇਟ ਹੋ ਜਾਵੇਗਾ। ਮਰੀਜ਼ ਅਤੇ ਹਸਪਤਾਲ ਵੀ ਉਪਲਬਧ ਜਾਣਕਾਰੀ ਆਨਲਾਈਨ ਦੇਖ ਸਕਣਗੇ।

ਇੱਕ ਪੋਰਟਲ ਰਾਹੀਂ ਹੋਵੇਗਾ ਰਜਿਸਟ੍ਰੇਸ਼ਨ

ਇਸ ਵਿਵਸਥਾ ਲਈ ਯੂਨੀਫਾਈਡ ਪੈਨ-ਇੰਡੀਆ ਰਜਿਸਟ੍ਰੇਸ਼ਨ ਪੋਰਟਲ ਤਿਆਰ ਕਰਨ ਦਾ ਪ੍ਰਸਤਾਵ ਹੈ। ਜਿਨ੍ਹਾਂ ਸੂਬਿਆਂ ਵਿੱਚ ਪਹਿਲਾਂ ਤੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਹੈ, ਉਨ੍ਹਾਂ ਨੂੰ ਵੀ ਇਸ ਰਾਸ਼ਟਰੀ ਪੋਰਟਲ ਨਾਲ ਜੋੜਿਆ ਜਾਵੇਗਾ।

ਪੁਰਾਣੇ ਡਾਕਟਰਾਂ ਨੂੰ ਵੀ ਮਿਲੇਗਾ UID

ਜਿਨ੍ਹਾਂ ਡਾਕਟਰਾਂ ਕੋਲ ਅਜੇ UID ਨਹੀਂ ਹੈ, ਉਨ੍ਹਾਂ ਲਈ ਇੱਕ ਵਿਸ਼ੇਸ਼ ਅਪਡੇਟ ਮੁਹਿੰਮ ਚਲਾਈ ਜਾ ਸਕਦੀ ਹੈ। ਉਹ EMRB ਪੋਰਟਲ ‘ਤੇ ਆਪਣੀ ਜਾਣਕਾਰੀ ਅਪਡੇਟ ਕਰਕੇ UID ਹਾਸਲ ਕਰ ਸਕਣਗੇ। ਇਸ ਲਈ EMRB ਵੱਲੋਂ ਕੋਈ ਫੀਸ ਨਹੀਂ ਲਈ ਜਾਵੇਗੀ।

Source:TV9Hindi.com

Follow Us
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...
ਮੰਤਰੀ ਬੈਂਸ ਨੇ ਪੇਸ਼ ਕੀਤੀ ਸਿੱਖਿਆ ਵਿਭਾਗ ਦੀ ਸਟੇਟਸ ਰਿਪੋਰਟ... ਗਿਣਵਾਈਆਂ ਪ੍ਰਾਪਤੀਆਂ
ਮੰਤਰੀ ਬੈਂਸ ਨੇ ਪੇਸ਼ ਕੀਤੀ ਸਿੱਖਿਆ ਵਿਭਾਗ ਦੀ ਸਟੇਟਸ ਰਿਪੋਰਟ... ਗਿਣਵਾਈਆਂ ਪ੍ਰਾਪਤੀਆਂ...
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...