AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਡੀਜ਼ਲ-ATF ਤੇ ਲੱਗਣ ਵਾਲਾ ਵਿੰਡਫਾਲ ਟੈਕਸ ਘਟਿਆ, ਪੈਟਰੋਲ ਐਕਸਪੋਰਟ ਰਹੇਗਾ ਡਿਊਟੀ ਫ੍ਰੀ

windfall tax cut: ਸਰਕਾਰ ਨੇ 1 ਮਈ, 2026 ਤੋਂ ਡੀਜ਼ਲ ਅਤੇ ATF ਦੇ ਨਿਰਯਾਤ 'ਤੇ ਵਿੰਡਫਾਲ ਟੈਕਸ ਘਟਾ ਦਿੱਤਾ ਹੈ ਅਤੇ ਪੈਟਰੋਲ ਨਿਰਯਾਤ 'ਤੇ ਡਿਊਟੀ ਮੁਕਤ ਦਰਜਾ ਜਾਰੀ ਰੱਖਿਆ ਹੈ।

ਡੀਜ਼ਲ-ATF ਤੇ ਲੱਗਣ ਵਾਲਾ ਵਿੰਡਫਾਲ ਟੈਕਸ ਘਟਿਆ, ਪੈਟਰੋਲ ਐਕਸਪੋਰਟ ਰਹੇਗਾ ਡਿਊਟੀ ਫ੍ਰੀ
ਪੈਟਰੋਲ ਡੀਜ਼ਲ
tv9-punjabi
| Updated On: 01 May 2026 14:37 PM IST
Share

ਸਰਕਾਰ ਨੇ 1 ਮਈ 2026 ਤੋਂ ਡੀਜ਼ਲ ਦੇ ਨਿਰਯਾਤ ਤੇ ਲੱਗਣ ਵਾਲਾ ਅਚਾਨਕ ਵੱਧ ਮੁਨਾਫ਼ੇ ਵਾਲਾ ਟੈਕਸ (ਵਿੰਡਫਾਲ ਟੈਕਸ) ਘਟਾ ਕੇ 23 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ। ਇਸੇ ਸਮੇਂ, ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਫਿਊਲ (ATF) ਤੇ ਇਹ ਟੈਕਸ ਹੁਣ 33 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਵੀਰਵਾਰ ਦੇਰ ਰਾਤ ਵਿੱਤ ਮੰਤਰਾਲੇ ਦੇ ਬਿਆਨ ਵਿੱਚ ਦੱਸਿਆ ਗਿਆ ਕਿ ਪੈਟਰੋਲ ਦੇ ਨਿਰਯਾਤ ਤੇ ਟੈਕਸ ਅਜੇ ਵੀ ਜ਼ੀਰੋ ਹੀ ਰਹੇਗਾ।

ਮੰਤਰਾਲੇ ਨੇ ਇਹ ਵੀ ਕਿਹਾ ਕਿ ਦੇਸ਼ ਦੇ ਅੰਦਰ ਵਰਤੇ ਜਾਣ ਵਾਲੇ ਪੈਟਰੋਲ ਅਤੇ ਡੀਜ਼ਲ ਤੇ ਲੱਗ ਰਹੇ ਐਕਸਾਈਟ ਟੈਕਸ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ। ਡੀਜ਼ਲ ਦੇ ਐਕਸਪੋਰਟ ਤੇ ਲੱਗਣ ਵਾਲਾ ਖ਼ਾਸ ਵਾਧੂ ਟੈਕਸ ਪਹਿਲਾਂ 55.5 ਰੁਪਏ ਪ੍ਰਤੀ ਲੀਟਰ ਸੀ, ਜਿਸਨੂੰ ਹੁਣ ਘਟਾ ਕੇ 23 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ATF ਤੇ ਇਹ ਟੈਕਸ 42 ਰੁਪਏ ਤੋਂ ਘਟਾ ਕੇ 33 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।

1 ਮਈ ਤੋਂ ਸ਼ੁਰੂ ਹੋਣ ਵਾਲੇ ਅਗਲੇ 15 ਦਿਨਾਂ ਦੇ ਪੀਰੀਅਡ ਲਈ ਡੀਜ਼ਲ ਦੇ ਐਕਸਪੋਰਟ ਤੇ ਸੜਕ ਅਤੇ ਵਿਕਾਸ ਲਈ ਲੱਗਣ ਵਾਲਾ ਟੈਕਸ (ਸੈਸ) ਜ਼ੀਰੋ ਰੱਖਿਆ ਗਿਆ ਹੈ। ਸਰਕਾਰ ਨੇ 26 ਮਾਰਚ ਨੂੰ ਡੀਜ਼ਲ ਤੇ 21.50 ਰੁਪਏ ਅਤੇ ATF ਤੇ 29.5 ਰੁਪਏ ਪ੍ਰਤੀ ਲੀਟਰ ਐਕਸਪੋਰਟ ਟੈਕਸ ਲਗਾਇਆ ਸੀ। ਇਸ ਤੋਂ ਬਾਅਦ 11 ਅਪ੍ਰੈਲ ਦੇ ਰਿਵਿਊ ਵਿੱਚ ਇਨ੍ਹਾਂ ਟੈਕਸਾਂ ਨੂੰ ਵਧਾ ਕੇ 55.5 ਰੁਪਏ ਅਤੇ 42 ਰੁਪਏ ਕਰ ਦਿੱਤਾ ਗਿਆ ਸੀ।

ਕਿਉਂ ਲਾਇਆ ਗਿਆ ਸੀ ਇਹ ਟੈਕਸ?

ਅਮਰੀਕਾ, ਇਸਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਦੇਸ਼ ਵਿੱਚ ਫਿਊਲ ਦੀ ਸਪਲਾਈ ਬਣੀ ਰਹੇ, ਇਸ ਲਈ ਸਰਕਾਰ ਨੇ ਇਹ ਟੈਕਸ ਲਗਾਇਆ ਸੀ। ਇਸ ਦਾ ਮਕਸਦ ਇਹ ਵੀ ਸੀ ਕਿ ਜੋ ਕੰਪਨੀਆਂ ਫਿਊਲ ਬਾਹਰ ਭੇਜਦੀਆਂ ਹਨ, ਉਹ ਗਲੋਬਲ ਕੀਮਤਾਂ ਦੇ ਫਰਕ ਦਾ ਗਲਤ ਫਾਇਦਾ ਨਾ ਉਠਾ ਸਕਣ। ਜੰਗ ਸ਼ੁਰੂ ਹੋਣ ਤੋਂ ਬਾਅਦ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਗਈਆਂ ਸਨ। 28 ਫ਼ਰਵਰੀ ਨੂੰ ਅਮਰੀਕਾ ਅਤੇ ਇਸਰਾਈਲ ਨੇ ਈਰਾਨ ਤੇ ਸੈਨਿਕ ਹਮਲਾ ਕੀਤਾ, ਜਿਸ ਤੋਂ ਬਾਅਦ ਈਰਾਨ ਨੇ ਵੀ ਜਵਾਬੀ ਕਾਰਵਾਈ ਕੀਤੀ।

ਇਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵੱਧ ਕੇ ਕਰੀਬ 126 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ, ਜਦਕਿ ਜੰਗ ਤੋਂ ਪਹਿਲਾਂ ਇਹ ਲਗਭਗ 73 ਡਾਲਰ ਪ੍ਰਤੀ ਬੈਰਲ ਸਨ। ਮੰਤਰਾਲੇ ਨੇ ਕਿਹਾ ਕਿ ਵੈਸਟ ਏਸ਼ੀਆ ਵਿੱਚ ਤਣਾਅ ਨੂੰ ਦੇਖਦੇ ਹੋਏ ਐਕਸਪੋਰਟ ਘਟਾ ਕੇ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀ ਸਪਲਾਈ ਬਣਾਈ ਰੱਖਣ ਲਈ ਇਹ ਟੈਕਸ ਲਗਾਇਆ ਗਿਆ ਸੀ।

ਇਹ ਵੀ ਪੜੋ: New Rules from 1 May: LPG ਡਿਲਿਵਰੀ ਤੋਂ ਲੈ ਕੇ ਆਨਲਾਈਨ ਗੇਮ ਤੱਕ ਬਦਲ ਗਏ ਇਹ ਨਿਯਮ, ਸਿੱਧਾ ਤੁਹਾਡੀ ਜੇਬ ਤੇ ਪਵੇਗਾ ਅਸਰ

Source ਟੀਵੀ9 ਭਾਰਤਵਰਸ਼

Follow Us
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...