ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੀ 6 ਲੱਖ ਰੁਪਏ ਦੀ ਪੁਰਾਣੀ ਕਾਰ ਨੂੰ 1 ਲੱਖ ਰੁਪਏ ‘ਚ ਵੇਚਣ ‘ਤੇ 90 ਹਜ਼ਾਰ ਰੁਪਏ ਦਾ GST ਦੇਣਾ ਪਵੇਗਾ, ਇਹ ਹੈ ਵਾਇਰਲ ਪੋਸਟ ਦੀ ਅਸਲੀਅਤ?

18% GST on Used Cars: ਜੀਐਸਟੀ ਕੌਂਸਲ ਦੁਆਰਾ ਵਰਤੀਆਂ ਗਈਆਂ ਇਲੈਕਟ੍ਰਿਕ ਵਾਹਨਾਂ ਦੀ ਮੁੜ ਵਿਕਰੀ 'ਤੇ 18 ਪ੍ਰਤੀਸ਼ਤ ਟੈਕਸ ਲਗਾਉਣ ਦੇ ਤਾਜ਼ਾ ਫੈਸਲੇ ਤੋਂ ਬਾਅਦ, ਲੋਕਾਂ ਵਿੱਚ ਭੰਬਲਭੂਸਾ ਪੈਦਾ ਹੋ ਗਿਆ ਹੈ। ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਵਿੱਚ ਇਹ ਭੰਬਲਭੂਸਾ ਲਗਾਤਾਰ ਵਧਦਾ ਜਾ ਰਿਹਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਗਣਿਤ ...

ਕੀ 6 ਲੱਖ ਰੁਪਏ ਦੀ ਪੁਰਾਣੀ ਕਾਰ ਨੂੰ 1 ਲੱਖ ਰੁਪਏ ‘ਚ ਵੇਚਣ ‘ਤੇ 90 ਹਜ਼ਾਰ ਰੁਪਏ ਦਾ GST ਦੇਣਾ ਪਵੇਗਾ, ਇਹ ਹੈ ਵਾਇਰਲ ਪੋਸਟ ਦੀ ਅਸਲੀਅਤ?
ਕੀ 6 ਲੱਖ ਦੀ ਪੁਰਾਣੀ ਗੱਡੀ 1 ਲੱਖ ‘ਚ ਵੇਚਣ ‘ਤੇ ਦੇਣੀ ਹੋਵੇਗੀ 90,000 ਦੀ GST?
Follow Us
kusum-chopra
| Updated On: 24 Dec 2024 13:43 PM

ਸਰਕਾਰ ਨੇ ਪੁਰਾਣੇ ਈਵੀ ਵਾਹਨਾਂ ‘ਤੇ 18 ਫੀਸਦੀ ਜੀਐਸਟੀ ਲਗਾ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਕਿ ਜੇਕਰ ਤੁਸੀਂ 6 ਲੱਖ ਰੁਪਏ ‘ਚ ਕਾਰ ਖਰੀਦੀ ਹੈ ਅਤੇ ਬਾਅਦ ‘ਚ 1 ਲੱਖ ਰੁਪਏ ‘ਚ ਵੇਚ ਦਿੱਤੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਵਿਚਕਾਰਲੇ 5 ਲੱਖ ਰੁਪਏ ਦੇ ਮਾਰਜਿਨ ‘ਤੇ 18% ਦਾ ਜੀਐਸਟੀ ਅਦਾ ਕਰਨਾ ਪਏਗਾ। ਭਾਵ 5 ਲੱਖ ਰੁਪਏ 18%.. ਭਾਵ 90,000 ਰੁਪਏ ਦਾ ਟੈਕਸ। ਇਸ ਵਾਇਰਲ ਪੋਸਟ ਤੋਂ ਬਾਅਦ ਲੋਕਾਂ ਵਿੱਚ ਭੰਬਲਭੂਸਾ ਵਧ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਮਾਮਲਾ..

ਦਰਅਸਲ, ਯੂਜ਼ਡ ਇਲੈਕਟ੍ਰਿਕ ਵਾਹਨਾਂ (ਈਵੀ) ਦੀ ਰੀਸੇਲ ‘ਤੇ 18 ਪ੍ਰਤੀਸ਼ਤ ਟੈਕਸ ਲਗਾਉਣ ਦੇ ਜੀਐਸਟੀ ਕੌਂਸਲ ਦੇ ਹਾਲਿਆਂ ਫੈਸਲੇ ਨੇ ਕਾਫੀ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਕਾਰਾਂ ਦੀ ਮੁੜ ਵਿਕਰੀ ਦੇ “ਮਾਰਜਨ ਵੈਲਿਊ” ‘ਤੇ ਟੈਕਸ ਲਗਾਇਆ ਜਾਵੇਗਾ। ਪਰ ਗਲਤੀ ਨਾਲ ਇਹ ਸਮਝ ਲਿਆ ਗਿਆ ਕਿ ਆਪਣੀਆਂ ਯੂਜ਼ਡ ਕਾਰਾਂ ਵੇਚਣ ਵਾਲੇ ਲੋਕਾਂ ਨੂੰ ਟੈਕਸ ਦੇਣਾ ਪਵੇਗਾ। ਹਾਲਾਂਕਿ, ਅਜਿਹਾ ਨਹੀਂ ਹੈ। ਟੈਕਸ ਅਸਲ ਵਿੱਚ ਯੂਜ਼ਡ ਕਾਰਾਂ ਦੀ ਮੁੜ ਵਿਕਰੀ ਵਿੱਚ ਸ਼ਾਮਲ ਬਿਜ਼ਨੈਸ ਵੈਂਚਰ ਨੂੰ ਅਦਾ ਕਰਨਾ ਹੋਵੇਗਾ, ਪਰਸਨਲ ਸੈਲਰ ਦੁਆਰਾ ਨਹੀਂ।

ਜੀਐਸਟੀ ਵਾਧੇ ਨੂੰ ਲੈ ਕੇ ਗਲਤਫਹਿਮੀ

ਸ਼ਨੀਵਾਰ ਨੂੰ 55ਵੀਂ ਜੀਐਸਟੀ ਕੌਂਸਲ ਦੀ ਮੀਟਿੰਗ ਦੀ ਪ੍ਰੈਸ ਕਾਨਫਰੰਸ ਦੌਰਾਨ, ਪੈਨਲ ਨੇ ਬਿਜ਼ਨੈਸ ਵੈਂਚਰ ਦੁਆਰਾ ਵੇਚੀਆਂ ਜਾਣ ਵਾਲੀਆਂ ਈਵੀਜ਼ ‘ਤੇ 12 ਫੀਸਦੀ ਦੀ ਬਜਾਏ 18 ਫੀਸਦੀ ਜੀਐਸਟੀ ਨੂੰ ਮਨਜ਼ੂਰੀ ਦਿੱਤੀ। ਨਿਰਮਲਾ ਸੀਤਾਰਮਨ ਨੇ ਇਕ ਉਦਾਹਰਣ ਦੇ ਨਾਲ ਇਸ ਦੀ ਵਿਆਖਿਆ ਕਰਦੇ ਹੋਏ ਕਿਹਾ ਸੀ ਕਿ ਜੇਕਰ ਕੋਈ ਕਾਰ 12 ਲੱਖ ਰੁਪਏ ‘ਚ ਖਰੀਦੀ ਗਈ ਹੈ ਅਤੇ 9 ਲੱਖ ਰੁਪਏ ‘ਚ ਯੂਜ਼ਡ ਕਾਰ ਦੇ ਰੂਪ ‘ਚ ਵੇਚੀ ਗਈ ਹੈ ਤਾਂ ਕੀਮਤ ‘ਚ ਫਰਕ ‘ਤੇ ਟੈਕਸ ਲਗਾਇਆ ਜਾਵੇਗਾ। ਜਿਸ ਕਾਰਨ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਗਈ। ਇਸ ਨਾਲ ਲੋਕਾਂ ਨੂੰ ਲੱਗਾ ਕਿ ਜੇਕਰ ਉਹ ਕਾਰ ਵੇਚਦੇ ਹਨ ਤਾਂ ਉਨ੍ਹਾਂ ‘ਤੇ ਟੈਕਸ ਲੱਗੇਗਾ। ਜਦੋਂਕਿ ਉਸ ਨੇ ਆਪਣੀ ਕਾਰ ਘਾਟੇ ਵਿੱਚ ਵੇਚੀ ਹੈ। ਇਹੀ ਗੱਲ ਕੁਝ ਮੀਡੀਆ ਰਿਪੋਰਟਾਂ ਵਿੱਚ ਵੀਡੀਓਜ਼ ਦੇ ਜ਼ਰੀਏ ਸਮਝਾਈ ਗਈ ਸੀ। ਜਿਸ ਕਾਰਨ ਆਮ ਲੋਕਾਂ ਵਿੱਚ ਇਹ ਭੰਬਲਭੂਸਾ ਹੋਰ ਵੀ ਵੱਧ ਗਿਆ।

Used EV ਸੇਲ ‘ਤੇ ਮੁੜ ਕੌਣ ਦੇਵੇਗਾ ਟੈਕਸ?

ਦਰਅਸਲ, ਕੌਂਸਲ ਨੇ ਕਾਰਾਂ ਦੀ ਰੀਸੇਲ ਦਾ ਕਾਰੋਬਾਰ ਕਰਨ ਵਾਲੇ ਵੈਂਚਰਸ ‘ਤੇ ਅਜਿਹਾ ਟੈਕਸ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਤੋਂ ਪਹਿਲਾਂ ਯੂਜ਼ਡ ਈਵੀਜ਼ ਦੀ ਮੁੜ ਵਿਕਰੀ ‘ਤੇ 12 ਫੀਸਦੀ ਜੀਐਸਟੀ ਲਗਾਇਆ ਜਾਂਦਾ ਸੀ, ਜਿਸ ਨੂੰ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਇਹ ਜੀਐਸਟੀ ਵੀ ਸਿਰਫ਼ ਮੁਨਾਫ਼ੇ ‘ਤੇ ਹੀ ਅਦਾ ਕਰਨਾ ਹੋਵੇਗਾ। ਆਓ ਇਸ ਨੂੰ ਇੱਕ ਉਦਾਹਰਣ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਜੇਕਰ ਕੋਈ ਡੀਲਰ 9 ਲੱਖ ਰੁਪਏ ‘ਚ ਵਰਤੀ ਗਈ ਈਵੀ ਕਾਰ ਖਰੀਦਦਾ ਹੈ ਅਤੇ 10 ਲੱਖ ਰੁਪਏ ‘ਚ ਦੁਬਾਰਾ ਵੇਚਦਾ ਹੈ, ਤਾਂ GST ਸਿਰਫ 1 ਲੱਖ ਰੁਪਏ ਦੇ ਲਾਭ ‘ਤੇ ਲਗਾਇਆ ਜਾਵੇਗਾ। ਜਦਕਿ ਜੇਕਰ ਦੋ ਵਿਅਕਤੀ ਆਪਸ ‘ਚ ਅਜਿਹਾ ਲੈਣ-ਦੇਣ ਕਰਦੇ ਹਨ ਤਾਂ ਉਸ ‘ਤੇ ਟੈਕਸ ਛੋਟ ਹੋਵੇਗੀ।

ਕੀ ਕਹਿੰਦੇ ਹਨ ਐਕਸਪਰਟ?

ਇਸ ਨੂੰ ਹੋਰ ਸਰਲ ਭਾਸ਼ਾ ਵਿੱਚ ਸਮਝਾਉਣ ਲਈ, TV9 Digital ਨੇ GST ਮਾਹਰ ਅਭਿਸ਼ੇਕ ਰਸਤੋਗੀ ਨਾਲ ਗੱਲ ਕੀਤੀ। ਰਸਤੋਗੀ ਨੇ ਹੇਠਾਂ ਦਿੱਤੀਆਂ ਉਦਾਹਰਣਾਂ ਨਾਲ ਸਮਝਾਇਆ ਕਿ ਮਾਮਲਾ ਕੀ ਹੈ।

ਵਿਅਕਤੀਗਤ ‘ਤੇ ਕੋਈ ਜੀਐਸਟੀ ਨਹੀਂ: ਜੇਕਰ ਤੁਸੀਂ 18 ਲੱਖ ਰੁਪਏ ਦੀ ਕਾਰ ਖਰੀਦਦੇ ਹੋ ਅਤੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਜਾਂ ਜਾਣਕਾਰ ਨੂੰ 13 ਲੱਖ ਰੁਪਏ ਵਿੱਚ ਵੇਚਦੇ ਹੋ, ਤਾਂ ਕੋਈ ਜੀਐਸਟੀ ਨਹੀਂ ਲਗਾਇਆ ਜਾਵੇਗਾ।

ਬਿਜ਼ਨੈਸ ਵੈਂਚਰ ‘ਤੇ ਜੀਐਸਟੀ: ਜੇਕਰ ਕੋਈ ਡੀਲਰ 13 ਲੱਖ ਰੁਪਏ ਵਿੱਚ ਕਾਰ ਖਰੀਦਦਾ ਹੈ ਅਤੇ ਇਸਨੂੰ 17 ਲੱਖ ਰੁਪਏ ਵਿੱਚ ਵੇਚਦਾ ਹੈ, ਤਾਂ 4 ਲੱਖ ਰੁਪਏ ਦੇ ਮੁਨਾਫੇ ਦੇ ਮਾਰਜਿਨ ‘ਤੇ 18 ਪ੍ਰਤੀਸ਼ਤ ਜੀਐਸਟੀ ਲਾਗੂ ਹੋਵੇਗਾ। ਇਸ ਦਾ ਮਤਲਬ ਹੈ ਕਿ ਹੁਣ ਪੁਰਾਣੀ ਕਾਰ ਖਰੀਦਣ ‘ਤੇ ਚਾਹੇ ਉਹ ਪੈਟਰੋਲ, ਡੀਜ਼ਲ ਜਾਂ ਈਵੀ ਹੋਵੇ, ਤੁਹਾਨੂੰ ਮੁਨਾਫੇ ਦੇ ਮਾਰਜਿਨ ‘ਤੇ 18 ਫੀਸਦੀ ਟੈਕਸ ਦੇਣਾ ਹੋਵੇਗਾ।

ਵਰਤੀ ਗਈ ਈਵੀ ‘ਤੇ ਟੈਕਸ ਦਾ ਪ੍ਰਭਾਵ

ਇਸ ਫੈਸਲੇ ਕਾਰਨ ਸੈਕਿੰਡ ਹੈਂਡ ਈਵੀ ਬਾਜ਼ਾਰ ਦੀਆਂ ਚਿੰਤਾਵਾਂ ਕਾਫੀ ਵਧ ਗਈਆਂ ਹਨ। ਇਸ ਦਾ ਵੀ ਇੱਕ ਕਾਰਨ ਹੈ। ਡੀਲਰ ਮਾਰਜਿਨ ‘ਤੇ ਟੈਕਸ ਲੱਗਣ ਨਾਲ ਖਰੀਦਦਾਰਾਂ ਲਈ ਵਾਹਨਾਂ ਦੀਆਂ ਕੀਮਤਾਂ ਵਧਣਗੀਆਂ। ਜਦੋਂ ਕਿ ਨਵੀਂ ਈਵੀ ਖਰੀਦਣ ‘ਤੇ ਸਿਰਫ 5 ਫੀਸਦੀ ਜੀਐਸਟੀ ਦੇਣਾ ਹੋਵੇਗਾ। ਰੀਸੇਲ EVs ਲਈ ਟੈਕਸ ਵਿੱਚ ਬਦਲਾਅ EVs ਨੂੰ ਉਤਸ਼ਾਹਿਤ ਕਰਨ ਵਿੱਚ ਹੋਰ ਚੁਣੌਤੀਆਂ ਪੈਦਾ ਕਰ ਸਕਦਾ ਹੈ।

ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ...
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ...
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!...
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ...
ਚੰਡੀਗੜ੍ਹ 'ਚ AP ਢਿੱਲੋਂ ਦੇ ਕੰਸਰਟ ਤੋਂ ਪਹਿਲਾਂ ਸੁਰੱਖਿਆ ਕਿਉਂ ਵਧਾਈ ਗਈ?
ਚੰਡੀਗੜ੍ਹ 'ਚ AP ਢਿੱਲੋਂ ਦੇ ਕੰਸਰਟ ਤੋਂ ਪਹਿਲਾਂ ਸੁਰੱਖਿਆ ਕਿਉਂ ਵਧਾਈ ਗਈ?...
OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!
OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!...
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ...
ਖੜਗੇ, ਸਾਰੰਗੀ, ਰਾਹੁਲ ਤੇ ਰਾਜਪੂਤ ਸੰਸਦ ਵਿੱਚ ਧੱਕਾ-ਮੁੱਕੀ ਦੇ ਕਿੰਨੇ ਕਿਰਦਾਰ? ਵੇਖੋ
ਖੜਗੇ, ਸਾਰੰਗੀ, ਰਾਹੁਲ ਤੇ ਰਾਜਪੂਤ ਸੰਸਦ ਵਿੱਚ ਧੱਕਾ-ਮੁੱਕੀ ਦੇ ਕਿੰਨੇ ਕਿਰਦਾਰ? ਵੇਖੋ...
ਕਟੜਾ : ਬੰਦ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਹੁਣ ਕਿਵੇਂ ਕਰ ਪਾਉਣਗੇ ਦਰਸ਼ਨ?
ਕਟੜਾ : ਬੰਦ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਹੁਣ ਕਿਵੇਂ ਕਰ ਪਾਉਣਗੇ ਦਰਸ਼ਨ?...