25-12- 2024
TV9 Punjabi
Author: Rohit
ਨਵੇਂ ਸਾਲ ਤੋਂ ਪਹਿਲਾਂ ਅਮਰੀਕੀ ਕਾਰੋਬਾਰੀ ਐਲੋਨ ਮਸਕ ਨੇ ਵੱਡਾ ਝਟਕਾ ਦਿੱਤਾ ਹੈ, ਉਨ੍ਹਾਂ ਨੇ X ਚਲਾਉਣਾ ਮਹਿੰਗਾ ਕਰ ਦਿੱਤਾ ਹੈ। Pics Credit: Unsplash/X
ਮਸਕ ਦੀ ਮਲਕੀਅਤ ਵਾਲੇ ਮਾਈਕ੍ਰੋਬਲਾਗਿੰਗ ਪਲੇਟਫਾਰਮ X ਦੇ ਪ੍ਰੀਮੀਅਮ ਪਲੱਸ ਸਬਸਕ੍ਰਿਪਸ਼ਨ ਲਈ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ।
X ਨੇ ਪ੍ਰੀਮੀਅਮ ਪਲੱਸ ਸਬਸਕ੍ਰਿਪਸ਼ਨ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ, ਇਸ ਦਾ ਅਸਰ ਭਾਰਤ 'ਚ ਵੀ ਪਵੇਗਾ।
X ਪ੍ਰੀਮੀਅਮ ਪਲੱਸ ਪਲਾਨ ਦੀ ਕੀਮਤ 'ਚ 35% ਦਾ ਵਾਧਾ ਕੀਤਾ ਗਿਆ ਹੈ, ਪਹਿਲਾਂ ਇਸਦੀ ਮਾਸਿਕ ਸਬਸਕ੍ਰਿਪਸ਼ਨ 1300 ਰੁਪਏ ਸੀ, ਜੋ ਹੁਣ ਵਧ ਕੇ 1750 ਰੁਪਏ ਹੋ ਗਈ ਹੈ।
ਸਾਲਾਨਾ ਪਲਾਨ ਦੀ ਗੱਲ ਕਰੀਏ ਤਾਂ X ਪ੍ਰੀਮੀਅਮ ਪਲੱਸ ਦੀ ਸਾਲਾਨਾ ਸਬਸਕ੍ਰਿਪਸ਼ਨ ਦੀ ਕੀਮਤ 13600 ਰੁਪਏ ਤੋਂ ਵਧ ਕੇ 18300 ਰੁਪਏ ਹੋ ਗਈ ਹੈ।
X ਦੇ ਬੇਸਿਕ ਅਤੇ ਸਟੈਂਡਰਡ ਪਲਾਨ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੈ, ਬੇਸਿਕ ਪਲਾਨ 243 ਰੁਪਏ/ਮਹੀਨਾ ਹੈ ਅਤੇ ਸਟੈਂਡਰਡ ਪਲਾਨ 650/ਮਹੀਨਾ ਹੈ।
ਜੇਕਰ ਤੁਹਾਡਾ ਬਿਲਿੰਗ ਚੱਕਰ 20 ਜਨਵਰੀ, 2025 ਤੋਂ ਪਹਿਲਾਂ ਸ਼ੁਰੂ ਹੁੰਦਾ ਹੈ, ਤਾਂ ਮੌਜੂਦਾ ਦਰ 'ਤੇ ਜਾਰਜ ਲਿਆ ਜਾਵੇਗਾ, ਇਸ ਤੋਂ ਬਾਅਦ ਨਵੀਂ ਕੀਮਤ ਲਾਗੂ ਹੋਵੇਗੀ