AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

EPF ਖਾਤਾਧਾਰਕਾਂ ਲਈ ਬੇਹੱਦ ਕੰਮ ਦਾ ਹੈ UMANG ਐਪ, ਘਰ ਬੈਠੇ ਮਿੰਟਾਂ ‘ਚ ਨਿਪਟ ਜਾਣਗੇ ਇਹ 5 ਜ਼ਰੂਰੀ ਕੰਮ

UMANG app: UMANG ਐਪ ਰਾਹੀਂ ਆਧਾਰ ਆਧਾਰਿਤ ਫੇਸ ਆਥੈਂਟੀਕੇਸ਼ਨ ਦੀ ਮਦਦ ਨਾਲ UAN ਨਾਲ ਜੁੜੇ ਕੰਮ ਹੁਣ ਆਸਾਨ ਹੋ ਗਏ ਹਨ। ਨਵੇਂ ਅਤੇ ਪਹਿਲਾਂ ਤੋਂ UAN ਰੱਖਣ ਵਾਲੇ ਦੋਵਾਂ ਤਰ੍ਹਾਂ ਦੇ ਕਰਮਚਾਰੀ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।

EPF ਖਾਤਾਧਾਰਕਾਂ ਲਈ ਬੇਹੱਦ ਕੰਮ ਦਾ ਹੈ UMANG ਐਪ, ਘਰ ਬੈਠੇ ਮਿੰਟਾਂ 'ਚ ਨਿਪਟ ਜਾਣਗੇ ਇਹ 5 ਜ਼ਰੂਰੀ ਕੰਮ
UMANG ਐਪ ’ਤੇ ਮਿਲਣਗੀਆਂ ਇਹ ਸਹੂਲਤਾਂ
tv9-punjabi
| Published: 07 Sep 2026 14:00 PM IST
Share

EPF ਖਾਤਾਧਾਰਕਾਂ ਲਈ ਹੁਣ ਕਈ ਜ਼ਰੂਰੀ ਸੇਵਾਵਾਂ UMANG ਐਪ ਤੇ ਉਪਲਬਧ ਹਨ। ਕਰਮਚਾਰੀ ਐਪ ਰਾਹੀਂ ਆਪਣਾ UAN ਜਨਰੇਟ, ਐਕਟੀਵੇਟ ਅਤੇ ਫੇਸ ਆਥੈਂਟੀਕੇਸ਼ਨ ਵਰਗੇ 5 ਜ਼ਰੂਰੀ ਕੰਮ ਘਰ ਬੈਠੇ ਕਰ ਸਕਦੇ ਹਨ। ਇਸ ਤੋਂ ਇਲਾਵਾ EPF ਬੈਲੇਂਸ ਚੈੱਕ ਕਰਨ, ਪਾਸਬੁੱਕ ਡਾਊਨਲੋਡ ਕਰਨ ਅਤੇ ਕਲੇਮ ਦਾ ਸਟੇਟਸ ਜਾਣਨ ਵਰਗੀਆਂ ਸਹੂਲਤਾਂ ਵੀ ਮਿਲਦੀਆਂ ਹਨ। ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਇਸ ਦੀ ਜਾਣਕਾਰੀ ਦਿੱਤੀ ਹੈ।

UMANG ਐਪ ਤੇ ਮਿਲਣਗੀਆਂ EPFO ਦੀਆਂ 5 ਜ਼ਰੂਰੀ ਸੇਵਾਵਾਂ

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਮੁਤਾਬਕ, UMANG ਐਪ ਰਾਹੀਂ UAN ਅਲਾਟਮੈਂਟ, UAN ਐਕਟੀਵੇਸ਼ਨ ਅਤੇ ਪਹਿਲਾਂ ਤੋਂ ਐਕਟਿਵ UAN ਦਾ ਫੇਸ ਆਥੈਂਟੀਕੇਸ਼ਨ ਕੀਤਾ ਜਾ ਸਕਦਾ ਹੈ। UAN ਮਿਲਣ ਅਤੇ ਐਕਟਿਵ ਹੋਣ ਤੋਂ ਬਾਅਦ ਮੈਂਬਰ ਆਪਣੇ EPF ਖਾਤੇ ਨਾਲ ਜੁੜੀਆਂ ਆਨਲਾਈਨ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ। ਇਨ੍ਹਾਂ ਵਿੱਚ EPF ਬੈਲੇਂਸ ਚੈੱਕ ਕਰਨਾ, ਪਾਸਬੁੱਕ ਡਾਊਨਲੋਡ ਕਰਨਾ, ਕਲੇਮ ਦਾ ਸਟੇਟਸ ਦੇਖਣਾ ਅਤੇ KYC ਅਪਡੇਟ ਕਰਨ ਵਰਗੀਆਂ ਸਹੂਲਤਾਂ ਸ਼ਾਮਲ ਹਨ। ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਵੈਧ ਆਧਾਰ ਨੰਬਰ, ਆਧਾਰ ਨਾਲ ਲਿੰਕ ਮੋਬਾਈਲ ਨੰਬਰ ਅਤੇ ਫੇਸ ਆਥੈਂਟੀਕੇਸ਼ਨ ਲਈ Aadhaar Face RD ਐਪ ਦੀ ਲੋੜ ਹੋਵੇਗੀ।

ਇਸ ਤਰ੍ਹਾਂ ਜਨਰੇਟ ਅਤੇ ਐਕਟੀਵੇਟ ਹੋਵੇਗਾ ਨਵਾਂ UAN

ਜਿਨ੍ਹਾਂ ਲੋਕਾਂ ਕੋਲ ਅਜੇ UAN ਨਹੀਂ ਹੈ, ਉਹ UMANG ਐਪ ਵਿੱਚ UAN Allotment and Activation ਵਿਕਲਪ ਤੇ ਜਾ ਕੇ ਆਧਾਰ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰ ਸਕਦੇ ਹਨ। ਆਧਾਰ ਵੈਲਿਡੇਸ਼ਨ ਲਈ ਸਹਿਮਤੀ ਦੇਣ ਤੋਂ ਬਾਅਦ ਮੋਬਾਈਲ ਤੇ ਆਇਆ OTP ਦਰਜ ਕਰਨਾ ਹੋਵੇਗਾ। ਸਿਸਟਮ ਪਹਿਲਾਂ ਜਾਂਚ ਕਰੇਗਾ ਕਿ ਆਧਾਰ ਪਹਿਲਾਂ ਤੋਂ ਕਿਸੇ UAN ਨਾਲ ਲਿੰਕ ਹੈ ਜਾਂ ਨਹੀਂ।

ਜੇਕਰ ਕੋਈ UAN ਨਹੀਂ ਮਿਲਦਾ ਤਾਂ ਯੂਜ਼ਰ ਨੂੰ ਫੇਸ ਆਥੈਂਟੀਕੇਸ਼ਨ ਕਰਨਾ ਹੋਵੇਗਾ। ਸਫਲ ਫੇਸ ਸਕੈਨ ਤੋਂ ਬਾਅਦ ਸਿਸਟਮ ਜਾਣਕਾਰੀ ਲੈ ਕੇ ਨਵਾਂ UAN ਜਨਰੇਟ ਕਰੇਗਾ ਅਤੇ ਰਜਿਸਟਰਡ ਮੋਬਾਈਲ ਨੰਬਰ ਤੇ SMS ਰਾਹੀਂ ਭੇਜ ਦੇਵੇਗਾ। OTP ਜਾਂ ਫੇਸ ਆਥੈਂਟੀਕੇਸ਼ਨ ਫੇਲ ਹੋਣ ਤੇ ਦੁਬਾਰਾ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਾਂ ਸਪੋਰਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਪਹਿਲਾਂ ਤੋਂ UAN ਹੈ ਤਾਂ ਇਸ ਤਰ੍ਹਾਂ ਕਰੋ ਐਕਟੀਵੇਟ ਅਤੇ ਫੇਸ ਵੈਰੀਫਿਕੇਸ਼ਨ

ਜਿਨ੍ਹਾਂ ਕਰਮਚਾਰੀਆਂ ਕੋਲ UAN ਹੈ ਪਰ ਉਹ ਐਕਟੀਵੇਟ ਨਹੀਂ ਹੈ, ਉਹ UMANG ਐਪ ਦੇ UAN Activation ਵਿਕਲਪ ਤੇ ਜਾ ਕੇ UAN, ਆਧਾਰ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰ ਸਕਦੇ ਹਨ। OTP ਵੈਰੀਫਿਕੇਸ਼ਨ ਤੋਂ ਬਾਅਦ UIDAI API ਰਾਹੀਂ ਫੇਸ ਆਥੈਂਟੀਕੇਸ਼ਨ ਕਰਨਾ ਹੋਵੇਗਾ। ਵੈਰੀਫਿਕੇਸ਼ਨ ਸਫਲ ਹੋਣ ਤੇ UAN ਐਕਟੀਵੇਟ ਹੋ ਜਾਵੇਗਾ ਅਤੇ SMS ਰਾਹੀਂ UAN ਅਤੇ ਅਸਥਾਈ ਪਾਸਵਰਡ ਮਿਲੇਗਾ।

ਉੱਥੇ ਹੀ, ਪਹਿਲਾਂ ਤੋਂ ਐਕਟੀਵੇਟ UAN ਵਾਲੇ ਮੈਂਬਰ Face Authentication of Already Activated UAN ਵਿਕਲਪ ਰਾਹੀਂ ਆਪਣੀ ਪਛਾਣ ਵੈਰੀਫਾਈ ਕਰ ਸਕਦੇ ਹਨ। ਇਸ ਤੋਂ ਬਾਅਦ UAN, ਆਧਾਰ ਡਿਟੇਲ ਅਤੇ ਰਜਿਸਟਰਡ ਮੋਬਾਈਲ ਨੰਬਰ ਦੇ ਆਧਾਰ ਤੇ EPFO ਰਿਕਾਰਡ ਦੀ ਜਾਣਕਾਰੀ ਆਪਣੇ ਆਪ ਅਪਡੇਟ ਹੋ ਜਾਵੇਗੀ।

Source:TV9Hindi.com

Follow Us
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...