ਹਲਦੀ ਤੋਂ ਲੈ ਕੇ ਟਮਾਟਰ ਤੱਕ, ਹਰ ਚੀਜ ਹੋਈ ਪਹੁੰਚ ਤੋਂ ਬਾਹਰ, ਲੱਕ ਤੋੜਵੀਂ ਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਬਜਟ

Updated On: 

07 Aug 2023 13:48 PM

ਟਮਾਟਰ ਤੋਂ ਬਾਅਦ ਹੁਣ ਪਿਆਜ਼, ਅਦਰਕ, ਧਨੀਆ, ਦਾਲਾਂ, ਚੌਲ ਅਤੇ ਮਸਾਲਿਆਂ ਦੇ ਭਾਅ ਵੀ ਵਧਣ ਲੱਗੇ ਹਨ, ਜਿਸ ਕਾਰਨ ਆਮ ਆਦਮੀ ਦੀ ਜੇਬ 'ਤੇ ਭਾਰੀ ਬੋਝ ਪੈ ਰਿਹਾ ਹੈ।

ਹਲਦੀ ਤੋਂ ਲੈ ਕੇ ਟਮਾਟਰ ਤੱਕ, ਹਰ ਚੀਜ ਹੋਈ ਪਹੁੰਚ ਤੋਂ ਬਾਹਰ, ਲੱਕ ਤੋੜਵੀਂ ਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਬਜਟ
Follow Us On

ਦੇਸ਼ ਭਰ ਦੇ ਲੋਕ ਟਮਾਟਰਾਂ (Tomato) ਦੀ ਮਹਿੰਗਾਈ ਤੋਂ ਅਜੇ ਉਭਰ ਹੀ ਸਨ ਕਿ ਹੁਣ ਅਦਰਕ, ਪਿਆਜ਼, ਹਲਦੀ ਅਤੇ ਜੀਰੇ ਦੇ ਭਾਅ ਨੇ ਵੀ ਲੋਕਾਂ ਦੇ ਹੰਝੂ ਕੱਢਣੇ ਸ਼ੁਰੂ ਕਰ ਦਿੱਤੇ ਹਨ। ਦਿਨੋਂ-ਦਿਨ ਵਧਦੀ ਮਹਿੰਗਾਈ ਆਮ ਆਦਮੀ ਦੀ ਰਸੋਈ ਦੀ ਵਿਲੇਨ ਬਣ ਗਈ ਹੈ, ਜਿਸ ਕਾਰਨ ਆਮ ਆਦਮੀ ਦੀ ਜੇਬ ਅਤੇ ਬਜਟ ‘ਤੇ ਬੋਝ ਵਧਦਾ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਦੇ ਵਪਾਰੀਆਂ ਦਾ ਦਾਅਵਾ ਹੈ ਕਿ ਦਾਲਾਂ, ਚਾਵਲ, ਹਲਦੀ ਅਤੇ ਜੀਰੇ ਦੀਆਂ ਕੀਮਤਾਂ ਵਿੱਚ ਵੀ ਪਿਛਲੇ ਤਿੰਨ ਮਹੀਨਿਆਂ ਵਿੱਚ 30 ਤੋਂ 40 ਫੀਸਦੀ ਦਾ ਵਾਧਾ ਹੋਇਆ ਹੈ।

ਅਜਿਹੇ ‘ਚ ਬਾਜ਼ਾਰ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਟਮਾਟਰ, ਅਦਰਕ, ਹਰੀ ਮਿਰਚ ਅਤੇ ਸ਼ਿਮਲਾ ਮਿਰਚ ਦੇ ਰੇਟ ਸਭ ਤੋਂ ਵਧ ਗਏ ਹਨ।

ਪਿਆਜ਼ ਹੁਣ 30 ਰੁਪਏ ਤੋਂ 35 ਰੁਪਏ ਪ੍ਰਤੀ ਕਿਲੋ, ਹਰਾ ਧਨੀਆ 80 ਤੋਂ 200 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਪਹਿਲਾਂ 150 ਰੁਪਏ ਕਿਲੋ ਮਿਲਣ ਵਾਲਾ ਅਦਰਕ ਹੁਣ 320 ਤੋਂ 400 ਰੁਪਏ ਕਿਲੋ ਵਿਕ ਰਿਹਾ ਹੈ। ਆਓ ਜਾਣਦੇ ਹਾਂ ਹਲਦੀ, ਜੀਰੇ ਅਤੇ ਹੋਰ ਮਸਾਲਿਆਂ ਦਾ ਕੀ ਹਾਲ ਹੈ।

ਕੀਮਤ ਦੇ ਲਿਹਾਜ਼ ਨਾਲ ਮਸਾਲੇ ਵੀ ਕਈ ਗੁਣਾ ਮਹਿੰਗੇ

ਪਿਛਲੇ ਇੱਕ ਮਹੀਨੇ ਵਿੱਚ ਜੀਰਾ 250 ਰੁਪਏ ਮਹਿੰਗਾ ਹੋ ਗਿਆ ਹੈ। ਜੀਰਾ ਜੋ ਮਹੀਨਾ ਪਹਿਲਾਂ 500 ਰੁਪਏ ਪ੍ਰਤੀ ਕਿਲੋ ਸੀ, ਹੁਣ 750 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਰਸੋਈ ‘ਚ ਵਰਤੇ ਜਾਣ ਵਾਲੇ ਮਸਾਲੇ ਬਜਟ ਦੇ ਲਿਹਾਜ਼ ਨਾਲ ਵੀ ਸਵਾਦ ਨੂੰ ਵਿਗਾੜ ਰਹੇ ਹਨ। ਜੀਰਾ ਹਰ ਘਰ ਦੀ ਲੋੜ ਹੈ। ਇਸ ਲਈ ਜੀਰੇ ਅਤੇ ਹੋਰ ਮਸਾਲਿਆਂ ਦੀ ਮੰਗ ਜ਼ਿਆਦਾ ਹੋਣ ਕਾਰਨ ਕੀਮਤਾਂ ਵਧ ਗਈਆਂ ਹਨ।

ਇਨ੍ਹਾਂ ਚੀਜ਼ਾਂ ਦੀਆਂ ਵੱਧ ਰਹੀਆਂ ਨੇ ਕੀਮਤਾਂ

ਜੀਰਾ 500– 750 ਰੁਪਏ ਕਿਲੋ
ਹਲਦੀ 130—180 ਰੁਪਏ ਕਿਲੋ
ਲਾਲ ਮਿਰਚ 250–300 ਰੁਪਏ ਕਿਲੋ
ਛੋਲਿਆਂ ਦੀ ਦਾਲ 66–70 ਰੁਪਏ ਪ੍ਰਤੀ ਕਿਲੋ
ਟਮਾਟਰ 200-210 ਰੁਪਏ ਕਿਲੋ
ਪਿਆਜ਼ 20–25 ਰੁਪਏ ਕਿਲੋ
ਸ਼ਿਮਲਾ ਮਿਰਚ 100–160 ਰੁਪਏ ਕਿਲੋ
ਸਰ੍ਹੋਂ ਦਾ ਤੇਲ 120 125 ਰੁਪਏ ਲੀਟਰ

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version