Tomato Price in Chandigarh: ਚੰਡੀਗੜ੍ਹ ‘ਚ 350 ਰੁਪਏ ਕਿਲੋ ਵਿੱਕ ਰਿਹਾ ਟਮਾਟਰ, ਦੇਸ਼ ‘ਚ ਸਭ ਤੋਂ ਮਹਿੰਗਾ

Updated On: 

14 Jul 2023 12:03 PM

ਬੀਤੇ ਦਿਨ ਚੰਡੀਗੜ੍ਹ ਦੀ ਮੰਡੀ 'ਚ ਟਮਾਟਰ ਦੀਆਂ ਪ੍ਰਚੂਨ ਕੀਮਤਾਂ 300-350 ਰੁਪਏ ਪ੍ਰਤੀ ਕਿਲੋ ਵਿਕਿਆ, ਜਦਕਿ ਦੂਜੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਉੱਥੇ ਇਹੀ ਟਮਾਟਰ 140 ਤੋਂ 150 ਰੁਪਏ ਪ੍ਰਤੀ ਕਿਲੋ ਵਿਕਿਆ।

Tomato Price in Chandigarh: ਚੰਡੀਗੜ੍ਹ ਚ 350 ਰੁਪਏ ਕਿਲੋ ਵਿੱਕ ਰਿਹਾ ਟਮਾਟਰ, ਦੇਸ਼ ਚ ਸਭ ਤੋਂ ਮਹਿੰਗਾ
Follow Us On

ਪੰਜਾਬ-ਹਿਮਾਚਲ ‘ਚ ਭਾਰੀ ਮੀਂਹ ਅਤੇ ਹੜ੍ਹਾਂ (Heavy Rain & Flood) ਅਤੇ ਲੈਂਡ ਸਲਾਈਡ (Land Slide) ਕਾਰਨ ਸਬਜ਼ੀਆਂ ਦੀਆਂ ਕੀਮਤਾਂ ‘ਤੇ ਵੀ ਅਸਰ ਪਿਆ ਹੈ। ਮੰਡੀਆਂ ਵਿੱਚ ਸਬਜ਼ੀਆਂ ਨਹੀਂ ਹਨ ਅਤੇ ਜੋ ਹਨ ਉਨ੍ਹਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਖਾਸ ਕਰਕੇ ਟਮਾਟਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਚੰਡੀਗੜ੍ਹ ਮੰਡੀ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ।

ਸੈਕਟਰ-26 ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਮੁਖੀ ਬ੍ਰਿਜਮੋਹਨ ਨੇ ਦੱਸਿਆ ਕਿ ਹਿਮਾਚਲ ਅਤੇ ਪੰਜਾਬ ਵਿੱਚ ਹੋਈ ਭਾਰੀ ਬਰਸਾਤ ਕਾਰਨ ਖੇਤਾਂ ਵਿੱਚ ਟਮਾਟਰ ਦੀ ਫ਼ਸਲ ਸੜ ਗਈ ਹੈ। ਬਰਸਾਤ ਦੇ ਮੌਸਮ ਵਿੱਚ ਕਿਸਾਨ ਖੇਤ ਵਿੱਚ ਕੰਮ ਨਹੀਂ ਕਰ ਸਕੇ। ਸੜਕ ਬੰਦ ਹੋਣ ਕਾਰਨ ਖੇਤਾਂ ਵਿੱਚੋਂ ਨਿਕਲਿਆ ਮਾਲ ਚੰਡੀਗੜ੍ਹ ਨਹੀਂ ਪਹੁੰਚ ਸਕਿਆ। ਇਨ੍ਹਾਂ ਦੋਵਾਂ ਕਾਰਨਾਂ ਕਾਰਨ ਟਮਾਟਰ ਸਮੇਤ ਹੋਰ ਸਬਜ਼ੀਆਂ ਦੀਆਂ ਕੀਮਤਾਂ ‘ਚ ਉਛਾਲ ਆਇਆ ਹੈ।

ਬ੍ਰਿਜਮੋਹਨ ਨੇ ਕਿਹਾ ਕਿ ਅਗਲੇ 24 ਤੋਂ 48 ਘੰਟਿਆਂ ਵਿੱਚ ਚੰਡੀਗੜ੍ਹ ਵਿੱਚ ਟਮਾਟਰ ਦੇ ਭਾਅ ਹੇਠਾਂ ਆਉਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਅਤੇ ਹਿਮਾਚਲ ਤੋਂ ਸਪਲਾਈ ਬੰਦ ਹੋਣ ਤੋਂ ਬਾਅਦ ਹੁਣ ਬੰਗਲੁਰੂ ਮੰਡੀ ਤੋਂ ਟਮਾਟਰ ਦੀ ਸਪਲਾਈ ਮੰਗਵਾਈ ਗਈ, ਜਿਸਦੇ ਛੇਤੀ ਹੀ ਚੰਡੀਗੜ੍ਹ ਪਹੁੰਚਣ ਦੀ ਉਮੀਦ। ਇਸ ਸਪਲਾਈ ਦੇ ਆਉਣ ਤੋਂ ਬਾਅਦ ਟਮਾਟਰ ਦੀਆਂ ਕੀਮਤਾਂ ਸਿਟੀ ਬਿਊਟੀਫੁਲ ਵਿੱਚ 160-180 ਰੁਪਏ ਪ੍ਰਤੀ ਕਿਲੋ ਤੱਕ ਆਉਣ ਦੀ ਆਸ ਹੈ।

ਪ੍ਰਸ਼ਾਸਨ ਦੀ ਮਨਮਾਨੀ ਕਾਰਨ ਕੀਮਤਾਂ ਵਧੀਆ

ਬ੍ਰਿਜਮੋਹਨ ਨੇ ਕਿਹਾ ਕਿ ਪ੍ਰਸ਼ਾਸਨ ਦੀ ਮਨਮਾਨੀ ਕਾਰਨ ਆਮ ਜਨਤਾ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬਜ਼ੀ ਮੰਡੀ ਵਿੱਚ ਮਾਲ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੂੰ ਸ਼ੈੱਡ ਨਾ ਹਟਾਉਣ ਦੀ ਅਪੀਲ ਕੀਤੀ ਗਈ ਸੀ, ਪਰ ਬਰਸਾਤ ਦੇ ਮੌਸਮ ਵਿੱਚ ਹੀ ਨੋਟਿਸ ਜਾਰੀ ਕਰ ਦਿੱਤਾ ਗਿਆ। ਆੜ੍ਹਤਿਆਂ ਨੇ ਖਰਾਬ ਹੋਣ ਦੇ ਡਰੋਂ ਘੱਟ ਸਾਮਾਨ ਮੰਗਵਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਮੰਡੀ ਵਿੱਚ ਕੋਈ ਸਟਾਕ ਨਹੀਂ ਬਚਿਆ ਅਤੇ ਟਮਾਟਰ ਅਤੇ ਹੋਰ ਸਬਜ਼ੀਆਂ ਦੇ ਭਾਅ ਵਧ ਗਏ।

5 ਦਿਨ ਪਹਿਲਾਂ ਅਤੇ ਮੌਜੂਦਾ ਪ੍ਰਚੂਨ ਦਰ

ਸਬਜ਼ੀਆਂ ਦੇ ਭਾਅ ਪੰਜ ਦਿਨ ਪਹਿਲਾਂ ਵੀਰਵਾਰ ਨੂੰ
ਟਮਾਟਰ 200 ਰੁਪਏ 350 ਕਿਲੋ
ਅਦਰਕ 180 ਰੁਪਏ 250 ਕਿਲੋ
ਗੋਭੀ 50 ਤੋਂ 200 ਰੁਪਏ ਕਿਲੋ
ਮਟਰ 50-60 ਰੁਪਏ 80 ਤੋਂ 90 ਰੁਪਏ

ਸਬਜੀਆਂ ‘ਚ ਟਮਾਟਰ ਦਾ ਇਹ ਹੋ ਸਕਦਾ ਹੈ ਬਦਲ

ਜਦੋਂ ਤੱਕ ਟਮਾਟਰ ਦੀਆਂ ਕੀਮਤਾਂ ਹੇਠਾਂ ਨਹੀਂ ਆਉਂਦੀਆਂ, ਹੋਰ ਵਿਕਲਪਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੀਐੱਮਐੱਸਐੱਚ.-16 ਡਾਈਟੀਸ਼ੀਅਨ ਡਾ: ਮਨੀਸ਼ਾ ਅਰੋੜਾ ਦਾ ਕਹਿਣਾ ਹੈ ਕਿ ਕੱਚੇ ਅੰਬ ਜਾਂ ਇਮਲੀ ਨੂੰ ਸਬਜ਼ੀਆਂ ਅਤੇ ਦਾਲਾਂ ਵਿੱਚ ਖੱਟੇਪਣ ਲਈ ਮਿਲਾਇਆ ਜਾ ਸਕਦਾ ਹੈ। ਇਸ ਦੇ ਲਈ ਸਬਜ਼ੀ ਬਣਾਉਣ ਤੋਂ ਪਹਿਲਾਂ ਪੱਕੀ ਇਮਲੀ ਦੀਆਂ ਕੁਝ ਬੇਲੀਆਂ ਨੂੰ ਪਾਣੀ ‘ਚ ਭਿਓ ਦਿਓ।

ਇਸ ਤੋਂ ਬਾਅਦ ਇਸ ਨੂੰ ਮੈਸ਼ ਕਰ ਲਓ ਅਤੇ ਇਸ ਦਾ ਗੁੱਦਾ ਕੱਢ ਲਓ ਅਤੇ ਲੋੜ ਅਨੁਸਾਰ ਸਬਜ਼ੀਆਂ ਜਾਂ ਦਾਲਾਂ ‘ਚ ਪਾ ਦਿਓ। ਇੰਝ ਹੀ ਅੰਬ ਦੀ ਕੈਰੀ ਨੂੰ ਉਸੇ ਤਰ੍ਹਾਂ ਉਬਾਲੋ, ਛਿਲਕਾ ਕੱਢ ਦਿਓ ਅਤੇ ਇਸ ਦੇ ਗੁਦੇ ਨੂੰ ਸਬਜ਼ੀਆਂ ਅਤੇ ਹੋਰ ਖਾਣਿਆ ਵਿਚ ਮਿਲਾ ਕੇ ਖੱਟਾਪਨ ਲਿਆ ਸਕਦੇ ਹੋ। ਇਸ ਤੋਂ ਇਲਾਵਾ ਨਿੰਬੂ, ਆਂਵਲਾ, ਅਮਚੂਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

ਪੰਜਾਬ ਵਿੱਚ ਕਿੱਥੇ ਕਿੰਨੇ ਟਮਾਟਰ (ਪ੍ਰਤੀ ਕਿਲੋ)

ਸ਼ਹਿਰ ਥੋਕ ਪ੍ਰਚੂਨ
ਅੰਮ੍ਰਿਤਸਰ – 100 160
ਲੁਧਿਆਣਾ 170 200
ਜਲਾਲਾਬਾਦ 150 190

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ