Cooling Spices: ਗਰਮੀਆਂ ‘ਚ ਖਾਓ ਇਹ ਠੰਡੇ ਮਸਾਲੇ, ਹਾਜਮਾ ਵੀ ਰਹੇਗਾ ਠੀਕ
ਗਰਮੀਆਂ 'ਚ ਤੁਸੀਂ ਡਾਈਟ 'ਚ ਕਈ ਤਰ੍ਹਾਂ ਦੇ ਠੰਡੇ ਮਸਾਲੇ ਸ਼ਾਮਲ ਕਰ ਸਕਦੇ ਹੋ। ਇਹ ਤੁਹਾਡੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਸਿਹਤ ਨੂੰ ਹੋਰ ਵੀ ਕਈ ਫਾਇਦੇ ਪ੍ਰਦਾਨ ਕਰਦੇ ਹਨ।
Image Credit source: pixabay.com
ਸੌਂਫ
ਸ਼ੌਂਫ ਨੂੰ ਮਾਊਥ ਫ੍ਰੈਸਨਰ ਦੇ ਤੌਰ ‘ਤੇ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਪਾਚਨ ਕਿਰਿਆ ਨੂੰ ਵੀ ਠੀਕ ਰੱਖਦਾ ਹੈ। ਸੌਂਫ ਨੂੰ ਆਮ ਤੌਰ ‘ਤੇ ਖਾਣੇ ਤੋਂ ਬਾਅਦ ਪਰੋਸਿਆ ਜਾਂਦਾ ਹੈ। ਇਹ ਕੂਲਿੰਗ ਪ੍ਰਭਾਵ ਵਾਲਾ ਮਸਾਲਾ ਹੈ। ਗਰਮੀਆਂ ‘ਚ ਇਸ ਨੂੰ ਖਾਣ ਨਾਲ ਠੰਡਕ ਮਿਲਦੀ ਹੈ। ਇਹ ਐਸੀਡਿਟੀ (Acidity), ਕਬਜ਼ ਨਾਲ ਲੜਨ ਵਿੱਚ ਵੀ ਮਦਦ ਕਰਦਾ ਹੈ। ਇਹ ਅੰਤੜੀਆਂ ਦੀ ਜਲਣ ਨੂੰ ਵੀ ਘੱਟ ਕਰਦਾ ਹੈਇਲਾਇਚੀ
ਇਲਾਇਚੀ ਸਰੀਰ ਦੇ ਤਾਪਮਾਨ ਨੂੰ ਕੰਟਰੋਲ ‘ਚ ਰੱਖਦੀ ਹੈ। ਇਸ ਵਿੱਚ ਠੰਡਾ ਕਰਨ ਦੇ ਗੁਣ ਹਨ। ਇਸ ਨਾਲ ਐਸੀਡਿਟੀ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਡੀਟਾਕਸ ਹੋ ਜਾਂਦਾ ਹੈ। ਕਈ ਲੋਕ ਚਾਹ ਲਈ ਇਲਾਇਚੀ ਦੀ ਵਰਤੋਂ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਦੀ ਵਰਤੋਂ ਖੀਰ ਅਤੇ ਹੋਰ ਕਈ ਮਿਠਾਈਆਂ ਵਿੱਚ ਕੀਤੀ ਜਾਂਦੀ ਹੈ।ਧਨੀਆ
ਧਨੀਏ ਦੇ ਬੀਜਾਂ ਦਾ ਠੰਢਾ ਪ੍ਰਭਾਵ ਹੁੰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ (Antioxidents) ਗੁਣ ਹੁੰਦੇ ਹਨ। ਇਸ ਵਿੱਚ ਵਿਟਾਮਿਨ ਏ, ਸੀ ਅਤੇ ਕੇ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਖਾਣ ਨਾਲ ਮੈਟਾਬੋਲਿਜ਼ਮ ਤੇਜ਼ੀ ਨਾਲ ਕੰਮ ਕਰਦਾ ਹੈ। ਇਹ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਧਨੀਆ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ।ਅਮਚੂਰ
ਕੱਚੇ ਅੰਬਾਂ ਨੂੰ ਸੁਕਾ ਕੇ ਅਮਚੂਰ ਪਾਊਡਰ ਬਣਾਇਆ ਜਾਂਦਾ ਹੈ। ਇਸ ਮਸਾਲੇ ਦਾ ਅਸਰ ਠੰਡਾ ਹੁੰਦਾ ਹੈ। ਇਹ ਭੋਜਨ ਨੂੰ ਖਟਾਸ ਦਿੰਦਾ ਹੈ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਇਹ ਗਰਮੀ ਨੂੰ ਹਰਾਉਂਦਾ ਹੈ.
Follow Us
