AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

iPhone Duo ਦੀ ਕੀਮਤ ‘ਚ ਸ਼ੁਰੂ ਕਰੋ ਆਪਣਾ ਬਿਜ਼ਨਸ, ਇੰਨਾ ਹੋਵੇਗਾ ਮੁਨਾਫ਼ਾ ਕਿ ਨੋਟ ਗਿਣਨ ਲਈ ਲਿਆਉਣੀ ਪਵੇਗੀ ਮਸ਼ੀਨ!

IPhone Duo: ਐਪਲ ਦਾ ਨਵਾਂ iPhone Duo ਕਰੀਬ 3 ਤੋਂ 4.5 ਲੱਖ ਰੁਪਏ ਦਾ ਹੈ। ਇੰਨੀ ਵੱਡੀ ਰਕਮ ਇੱਕ ਫੋਨ ਤੇ ਖਰਚ ਕਰਨ ਦੀ ਬਜਾਏ ਤੁਸੀਂ ਆਪਣੀ ਇੱਕ ਛੋਟੀ ਫੈਕਟਰੀ ਲਗਾ ਕੇ ਹਰ ਮਹੀਨੇ ਚੰਗਾ ਮੁਨਾਫ਼ਾ ਕਮਾਉਣ ਵਾਲੇ ਕਾਮਯਾਬ ਬਿਜ਼ਨਸਮੈਨ ਬਣ ਸਕਦੇ ਹੋ।

iPhone Duo ਦੀ ਕੀਮਤ 'ਚ ਸ਼ੁਰੂ ਕਰੋ ਆਪਣਾ ਬਿਜ਼ਨਸ, ਇੰਨਾ ਹੋਵੇਗਾ ਮੁਨਾਫ਼ਾ ਕਿ ਨੋਟ ਗਿਣਨ ਲਈ ਲਿਆਉਣੀ ਪਵੇਗੀ ਮਸ਼ੀਨ!
iPhone Duo ਦੀ ਕੀਮਤ ‘ਚ ਸ਼ੁਰੂ ਕਰੋ ਬਿਜ਼ਨਸ
tv9-punjabi
| Updated On: 10 Sep 2026 11:14 AM IST
Share

Low Budget Business: ਟੈਕ ਦੁਨੀਆ ਵਿੱਚ ਹਰ ਸਾਲ ਐਪਲ ਦੇ ਨਵੇਂ ਗੈਜੇਟਸ ਦਾ ਇੰਤਜ਼ਾਰ ਰਹਿੰਦਾ ਹੈ। 9 ਸਤੰਬਰ 2026 ਨੂੰ ਕੈਲੀਫੋਰਨੀਆ ਦੇ ਐਪਲ ਪਾਰਕ ਵਿੱਚ ਕੰਪਨੀ ਨੇ ਆਪਣਾ ਬਹੁਚਰਚਿਤ Surprise and Shine ਇਵੈਂਟ ਆਯੋਜਿਤ ਕੀਤਾ। ਇਸ ਇਵੈਂਟ ਵਿੱਚ iPhone 18 Pro, Pro Max ਦੇ ਨਾਲ ਇੱਕ ਅਜਿਹਾ ਪ੍ਰੋਡਕਟ ਪੇਸ਼ ਕੀਤਾ ਗਿਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਪ੍ਰੋਡਕਟ ਸੀ iPhone Duo। ਇਸ ਦੇ ਫੀਚਰਜ਼ ਜਿੰਨੇ ਸ਼ਾਨਦਾਰ ਹਨ, ਇਸ ਦੀ ਕੀਮਤ ਓਨੀ ਹੀ ਹੋਸ਼ ਉਡਾਉਣ ਵਾਲੀ ਹੈ। ਇੱਕ ਪਲ ਲਈ ਸੋਚੋ ਕਿ ਜਿਸ ਕੀਮਤ ਵਿੱਚ ਇਹ ਫੋਨ ਆ ਰਿਹਾ ਹੈ, ਉਨ੍ਹਾਂ ਪੈਸਿਆਂ ਨਾਲ ਤੁਸੀਂ ਆਪਣਾ ਇੱਕ ਸ਼ਾਨਦਾਰ ਬਿਜ਼ਨਸ ਖੜ੍ਹਾ ਕਰ ਸਕਦੇ ਹੋ।

ਆਈਫੋਨ Duo ਦੀ ਹੈਰਾਨ ਕਰਨ ਵਾਲੀ ਕੀਮਤ

ਐਪਲ ਨੇ ਆਪਣੇ ਇਸ ਨਵੇਂ ਫੋਨ ਨੂੰ ਪ੍ਰੀਮੀਅਮ ਸੈਗਮੈਂਟ ਵਿੱਚ ਰੱਖਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 2,99,900 ਰੁਪਏ ਤੈਅ ਕੀਤੀ ਗਈ ਹੈ, ਜਿਸ ਵਿੱਚ ਤੁਹਾਨੂੰ 256GB ਸਟੋਰੇਜ ਮਿਲਦੀ ਹੈ। ਜੇਕਰ ਤੁਸੀਂ 512GB ਵਾਲਾ ਵੇਰੀਐਂਟ ਲੈਂਦੇ ਹੋ ਤਾਂ ਤੁਹਾਨੂੰ 3,24,900 ਰੁਪਏ ਚੁਕਾਉਣੇ ਪੈਣਗੇ। 1TB ਸਟੋਰੇਜ ਵਾਲੇ ਮਾਡਲ ਦੀ ਕੀਮਤ 3,74,900 ਰੁਪਏ ਹੈ। ਉੱਥੇ ਹੀ ਇਸ ਦੇ ਟਾਪ ਵੇਰੀਐਂਟ ਯਾਨੀ 2TB ਲਈ ਗਾਹਕਾਂ ਨੂੰ ਪੂਰੇ 4,49,900 ਰੁਪਏ ਖਰਚ ਕਰਨੇ ਪੈਣਗੇ। ਭਾਰਤ ਵਿੱਚ ਇੱਕ ਆਮ ਇਨਸਾਨ ਲਈ ਇਹ ਰਕਮ ਕਿਸੇ ਵੱਡੇ ਨਿਵੇਸ਼ ਤੋਂ ਘੱਟ ਨਹੀਂ ਹੈ।

ਫੋਨ ਦੀ ਥਾਂ ਆਪਣੀ ਫੈਕਟਰੀ ਲਗਾਉਣ ਦਾ ਵਿਕਲਪ

ਅੱਜ ਕੱਲ੍ਹ ਭਾਰਤ ਵਿੱਚ ਛੋਟੇ ਪੱਧਰ ਤੇ ਮੈਨਿਊਫੈਕਚਰਿੰਗ ਯੂਨਿਟ ਸ਼ੁਰੂ ਕਰਨਾ ਨੌਜਵਾਨਾਂ ਲਈ ਇੱਕ ਸ਼ਾਨਦਾਰ ਮੌਕਾ ਬਣ ਚੁੱਕਾ ਹੈ। ਜੇਕਰ ਤੁਹਾਡੇ ਕੋਲ 3 ਤੋਂ 5 ਲੱਖ ਰੁਪਏ ਦਾ ਬਜਟ ਹੈ ਤਾਂ ਤੁਸੀਂ ਸਿਰਫ਼ ਇੱਕ ਫੋਨ ਖਰੀਦਣ ਦੀ ਬਜਾਏ ਆਪਣੀ ਖੁਦ ਦੀ ਛੋਟੀ ਫੈਕਟਰੀ ਸ਼ੁਰੂ ਕਰ ਸਕਦੇ ਹੋ। ਅਜਿਹੇ ਕਈ ਪ੍ਰੋਡਕਟ ਹਨ, ਜਿਨ੍ਹਾਂ ਦੀ ਮਾਰਕੀਟ ਵਿੱਚ ਹਮੇਸ਼ਾ ਡਿਮਾਂਡ ਰਹਿੰਦੀ ਹੈ। ਥੋੜ੍ਹੀ ਜਿਹੀ ਸਮਝ ਅਤੇ ਸਥਾਨਕ ਮਾਰਕੀਟ ਦੀ ਜਾਣਕਾਰੀ ਦੇ ਨਾਲ ਇਹ ਬਿਜ਼ਨਸ ਤੁਹਾਨੂੰ ਘੱਟ ਸਮੇਂ ਵਿੱਚ ਵਧੀਆ ਮੁਨਾਫ਼ਾ ਦੇ ਸਕਦੇ ਹਨ।

ਘੱਟ ਬਜਟ ਵਾਲੇ ਟਾਪ ਬਿਜ਼ਨਸ ਆਈਡੀਆ

ਜੇਕਰ ਤੁਸੀਂ 3 ਤੋਂ 4 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ ਤਾਂ ਅਗਰਬੱਤੀ ਬਣਾਉਣ ਦਾ ਕੰਮ ਸਭ ਤੋਂ ਸੁਰੱਖਿਅਤ ਵਿਕਲਪਾਂ ਵਿੱਚੋਂ ਇੱਕ ਹੈ। ਧਾਰਮਿਕ ਸਮਾਗਮਾਂ ਤੋਂ ਲੈ ਕੇ ਘਰਾਂ ਤੱਕ ਇਸ ਦੀ ਰੋਜ਼ਾਨਾ ਲੋੜ ਹੁੰਦੀ ਹੈ। ਇਸ ਨੂੰ ਤੁਸੀਂ ਆਪਣੇ ਘਰ ਜਾਂ ਕਿਸੇ ਛੋਟੇ ਸ਼ੈੱਡ ਤੋਂ ਸ਼ੁਰੂ ਕਰ ਸਕਦੇ ਹੋ। ਇਸੇ ਤਰ੍ਹਾਂ ਮਸਾਲਾ ਪ੍ਰੋਸੈਸਿੰਗ ਦਾ ਕੰਮ ਵੀ ਕਾਫ਼ੀ ਫਾਇਦੇਮੰਦ ਹੈ। 3 ਤੋਂ 5 ਲੱਖ ਰੁਪਏ ਦੇ ਬਜਟ ਵਿੱਚ ਤੁਸੀਂ ਗ੍ਰਾਈਂਡਰ ਅਤੇ ਸੀਲਿੰਗ ਮਸ਼ੀਨ ਖਰੀਦ ਕੇ ਸ਼ੁੱਧ ਮਸਾਲਿਆਂ ਦੀ ਪੈਕਿੰਗ ਸ਼ੁਰੂ ਕਰ ਸਕਦੇ ਹੋ। ਹੋਟਲਾਂ ਤੋਂ ਲੈ ਕੇ ਆਮ ਘਰਾਂ ਤੱਕ ਤਾਜ਼ੇ ਮਸਾਲਿਆਂ ਦੀ ਕਾਫ਼ੀ ਮੰਗ ਰਹਿੰਦੀ ਹੈ।

ਰੋਜ਼ਾਨਾ ਦੀਆਂ ਲੋੜਾਂ ਨਾਲ ਜੁੜਿਆ ਕਾਰੋਬਾਰ

ਘੱਟ ਬਜਟ ਵਿੱਚ ਤੁਸੀਂ ਚਾਹੋ ਤਾਂ ਮੋਮਬੱਤੀ ਬਣਾਉਣ ਦੀ ਫੈਕਟਰੀ ਵੀ ਲਗਾ ਸਕਦੇ ਹੋ। ਮਹਿਜ਼ 3 ਲੱਖ ਰੁਪਏ ਵਿੱਚ ਸਾਂਚੇ ਅਤੇ ਕੱਚਾ ਮਾਲ ਲੈ ਕੇ ਡਿਜ਼ਾਈਨਰ ਮੋਮਬੱਤੀਆਂ ਬਣਾਈਆਂ ਜਾ ਸਕਦੀਆਂ ਹਨ। ਤਿਉਹਾਰਾਂ ਦੇ ਸੀਜ਼ਨ ਵਿੱਚ ਇਨ੍ਹਾਂ ਤੋਂ ਚੰਗੀ ਕਮਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਡਿਟਰਜੈਂਟ ਪਾਊਡਰ, ਸਾਬਣ ਜਾਂ ਫਿਰ ਪੇਪਰ ਪਲੇਟ ਬਣਾਉਣ ਦਾ ਕੰਮ ਵੀ ਸਦਾਬਹਾਰ ਹੈ। ਪਲਾਸਟਿਕ ਤੇ ਪਾਬੰਦੀ ਤੋਂ ਬਾਅਦ ਪੇਪਰ ਪਲੇਟਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। 4 ਤੋਂ 5 ਲੱਖ ਰੁਪਏ ਵਿੱਚ ਸੈਮੀ-ਆਟੋਮੈਟਿਕ ਮਸ਼ੀਨ ਲਗਾ ਕੇ ਤੁਸੀਂ ਵਿਆਹਾਂ ਅਤੇ ਪਾਰਟੀਆਂ ਲਈ ਸਮਾਨ ਸਪਲਾਈ ਕਰ ਸਕਦੇ ਹੋ। ਬਿਜ਼ਨਸ ਦਾ ਆਕਾਰ, ਉਸ ਦੀ ਲੋਕੇਸ਼ਨ ਅਤੇ ਹੋਰ ਕਈ ਫੈਕਟਰ ਤੁਹਾਡੀ ਲਾਗਤ ਨੂੰ ਥੋੜ੍ਹਾ ਘੱਟ ਜਾਂ ਜ਼ਿਆਦਾ ਕਰ ਸਕਦੇ ਹਨ, ਪਰ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਤੁਹਾਨੂੰ ਇੱਕ ਸਫਲ ਉਦਯੋਗਪਤੀ ਬਣਾ ਸਕਦਾ ਹੈ।

Source:TV9Hindi.com

Follow Us
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?...
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ...
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ...
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...