Sensex ਤੋਂ ਬਾਅਦ Nifty ਨੇ ਵੀ ਰਚਿਆ ਗਿਰਾਵਟ ਦਾ ਇਤਿਹਾਸ, ਤੋੜਿਆ 35 ਸਾਲ ਪੁਰਾਣਾ ਰਿਕਾਰਡ
Share Market Update: ਦੇਸ਼ ਦੇ ਸ਼ੇਅਰ ਬਾਜ਼ਾਰ ਵਿੱਚ ਪਿਛਲੇ 5 ਮਹੀਨਿਆਂ ਤੋਂ ਮਾਤਮ ਦਾ ਮਾਹੌਲ ਹੈ। ਸੈਂਸੈਕਸ ਵਿੱਚ 28 ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਆਈ ਹੈ ਅਤੇ ਹੁਣ ਨਿਫਟੀ ਨੇ ਵੀ ਗਿਰਾਵਟ ਦੇ ਮਾਮਲੇ ਵਿੱਚ 35 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਆਖ਼ਿਰਕਾਰ, ਕੀ ਹੈ ਇਹ ਸਾਰਾ ਮਾਮਲਾ ...

ਭਾਰਤੀ ਸਟਾਕ ਮਾਰਕੀਟ ਹੁਣ ਗਿਰਾਵਟ ਦਾ ਇੱਕ ਨਵਾਂ ਰਿਕਾਰਡ ਬਣਾਉਣ ‘ਤੇ ਤੁਲੀ ਹੋਈ ਹੈ। ਬੀਐਸਈ ਸੈਂਸੈਕਸ ਵਿੱਚ 28 ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਆਈ ਹੈ। ਹੁਣ 35 ਸਾਲ ਪਹਿਲਾਂ ਸ਼ੁਰੂ ਹੋਏ NSE ਨਿਫਟੀ ਨੇ 29 ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਦਾ ਨਵਾਂ ਰਿਕਾਰਡ ਬਣਾਇਆ ਹੈ। ਹਾਲਾਂਕਿ, ਇੱਕ ਨਜ਼ਰ ‘ਤੇ, ਇਹ 35 ਸਾਲਾਂ ਦੇ ਇਤਿਹਾਸ ਵਿੱਚ ਇਸਦੀ ਸਭ ਤੋਂ ਵੱਡੀ ਲਗਾਤਾਰ ਗਿਰਾਵਟ ਹੈ। ਜਦੋਂ ਮੰਗਲਵਾਰ ਨੂੰ ਬਾਜ਼ਾਰ ਬੰਦ ਹੋਇਆ, ਤਾਂ ਨਿਫਟੀ ਨੇ ਵੀ ਸਨੈਪਚੈਟ ਵਾਂਗ 10 ਦਿਨਾਂ ਦੀ ਸਟ੍ਰੀਕ ਕ੍ਰਿਏਟ ਕਰ ਲਿਆ, ਪਰ ਇਹ ਸਟ੍ਰੀਕ ਲਗਾਤਾਰ 10 ਦਿਨਾਂ ਤੱਕ ਸੂਚਕਾਂਕ ਦੇ ਡਿੱਗਣ ਨਾਲ ਸਬੰਧਤ ਹੈ।
ਮੰਗਲਵਾਰ ਨੂੰ, ਨਿਫਟੀ ਲਗਾਤਾਰ ਦਸਵੇਂ ਦਿਨ ਗਿਰਾਵਟ ਨਾਲ ਬੰਦ ਹੋਇਆ। ਇਸ ਤੋਂ ਪਹਿਲਾਂ, ਜਨਵਰੀ 1996 ਵਿੱਚ ਨਿਫਟੀ ਵਿੱਚ ਇੰਨੀ ਵੱਡੀ ਲਗਾਤਾਰ ਗਿਰਾਵਟ ਦੇਖੀ ਗਈ ਸੀ। ਫਿਰ 28 ਦਸੰਬਰ 1995 ਤੋਂ 10 ਜਨਵਰੀ 1996 ਤੱਕ, ਨਿਫਟੀ ਲਗਾਤਾਰ 10 ਦਿਨਾਂ ਤੱਕ ਘਾਟੇ ਨਾਲ ਬੰਦ ਹੋਇਆ ਸੀ। ਹਾਲਾਂਕਿ ਇਹ ਨਿਫਟੀ ਦੇ ਅਧਿਕਾਰਤ ਲਾਂਚਿਗ ਤੋਂ ਪਹਿਲਾਂ ਹੋਇਆ ਸੀ। ਨਿਫਟੀ ਨੂੰ ਅਧਿਕਾਰਤ ਤੌਰ ‘ਤੇ 22 ਅਪ੍ਰੈਲ 1996 ਨੂੰ ਲਾਂਚ ਕੀਤਾ ਗਿਆ ਸੀ।
ਪੀਕ ਹਾਈ ਤੋਂ 16% ਡਿੱਗਿਆ ਨਿਫਟੀ
ਪਿਛਲੇ ਸਾਲ ਸਤੰਬਰ ਵਿੱਚ, ਨਿਫਟੀ ਆਪਣੇ ਪਿਛਲੇ ਪੀਕ ਲੈਵਲ ਯਾਨੀ 26,277 ਅੰਕਾਂ ਨੂੰ ਛੂਹ ਗਿਆ ਸੀ। ਜੇਕਰ ਅਸੀਂ ਉਦੋਂ ਤੋਂ ਹੁਣ ਤੱਕ ਦੀ ਤੁਲਨਾ ਕਰੀਏ, ਤਾਂ ਨਿਫਟੀ ਵਿੱਚ 15.4 ਪ੍ਰਤੀਸ਼ਤ ਦੀ ਗਿਰਾਵਟ ਆ ਚੁੱਕੀ ਹੈ। ਮੰਗਲਵਾਰ ਨੂੰ ਨਿਫਟੀ 22,082.65 ਅੰਕਾਂ ‘ਤੇ ਬੰਦ ਹੋਇਆ। ਇਸ ਦੇ ਨਾਲ ਹੀ, ਬੀਐਸਈ ਸੈਂਸੈਕਸ ਵੀ ਹੁਣ ਤੱਕ 16.2 ਪ੍ਰਤੀਸ਼ਤ ਡਿੱਗ ਚੁੱਕਾ ਹੈ। ਇੰਨਾ ਹੀ ਨਹੀਂ, ਕੋਵਿਡ ਕਾਰਨ 2020 ਵਿੱਚ ਬਾਜ਼ਾਰ ਵਿੱਚ ਆਈ ਗਿਰਾਵਟ ਤੋਂ ਬਾਅਦ, ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਵੀ ਹੈ।
ਕਿਉਂ ਡਿੱਗ ਰਿਹਾ ਹੈ ਬਾਜ਼ਾਰ ?
ਜੇਕਰ ਅਸੀਂ ਸਟਾਕ ਮਾਰਕੀਟ ਵਿੱਚ ਗਿਰਾਵਟ ਦੇ ਕਾਰਨਾਂ ‘ਤੇ ਨਜ਼ਰ ਮਾਰੀਏ, ਤਾਂ ਸਭ ਤੋਂ ਵੱਡਾ ਕਾਰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPIs) ਦੀ ਇੱਥੋਂ ਲਗਾਤਾਰ ਨਿਕਾਸੀ ਕਰਨਾ ਹੈ। 2025 ਵਿੱਚ ਹੁਣ ਤੱਕ, FPIs ਨੇ ਭਾਰਤੀ ਸਟਾਕ ਮਾਰਕੀਟ ਤੋਂ 1.24 ਲੱਖ ਕਰੋੜ ਰੁਪਏ ਕਢਵਾ ਲਏ ਹਨ। ਜਦੋਂ ਕਿ ਪਿਛਲੇ 5 ਮਹੀਨਿਆਂ ਵਿੱਚ, FPIs ਨੇ ਬਾਜ਼ਾਰ ਵਿੱਚੋਂ 3.52 ਲੱਖ ਕਰੋੜ ਰੁਪਏ ਕਢਵਾ ਚੁੱਕੇ ਹਨ।
ਉੱਧਰ, ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਦਾ ਗਲੋਬਰ ਬਾਜ਼ਾਰ ‘ਤੇ ਕੀ ਪ੍ਰਭਾਵ ਪਵੇਗਾ? ਨਿਵੇਸ਼ਕ ਵੀ ਇਸ ਬਾਰੇ ਸਾਵਧਾਨ ਹਨ, ਜਿਸ ਕਾਰਨ ਨਿਵੇਸ਼ਕ ਬਾਜ਼ਾਰ ਤੋਂ ਪੈਸੇ ਕਢਵਾ ਰਹੇ ਹਨ। ਇੱਕ ਹੋਰ ਕਾਰਨ ਭਾਰਤੀ ਬਾਜ਼ਾਰ ਦਾ ਓਵਰ ਵੈਲਿਊਡ ਹੋਣਾ ਵੀ ਹੈ। ਭਾਰਤ ਦੇ ਉਲਟ, ਚੀਨ ਦਾ ਸਟਾਕ ਮਾਰਕੀਟ ਇਸ ਸਮੇਂ ਅੰਡਕ ਵੈਲਿਊਡ ਵਾਲਾ ਹੈ, ਜਿਸ ਕਾਰਨ FPI ਇੱਥੋਂ ਪੈਸੇ ਕਢਵਾ ਕੇ ਉੱਥੇ ਨਿਵੇਸ਼ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਬਿਹਤਰ ਰਿਟਰਨ ਕਮਾਉਣ ਦੀ ਉਮੀਦ ਹੈ।