Stock Market Update: ਟਾਟਾ ਮੋਟਰਜ਼ ‘ਤੇ ਸਵਾਰ ਸੈਂਸੈਕਸ ਨੇ ਫੜੀ ਰਫਤਾਰ, 1 ਮਹੀਨੇ ਬਾਅਦ 60 ਹਜ਼ਾਰ ਤੋਂ ਪਾਰ
ਅੰਕੜਿਆਂ ਮੁਤਾਬਕ Bombay Stock Exchange ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੁਪਹਿਰ ਇਕ ਵਜੇ 242.5 ਅੰਕਾਂ ਦੇ ਵਾਧੇ ਨਾਲ 60,075.47 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਜਦਕਿ ਇਹ ਵੀ ਕਾਰੋਬਾਰੀ ਸੈਸ਼ਨ ਦੌਰਾਨ 60,109.11 ਅੰਕਾਂ ਦੇ ਨਾਲ ਉੱਚ ਪੱਧਰ 'ਤੇ ਪਹੁੰਚ ਗਿਆ।
ਸਟਾਕ ਮਾਰਕਿਟ
Business News। ਸ਼ੇਅਰ ਬਾਜ਼ਾਰ ‘ਚ ਸੋਮਵਾਰ ਨੂੰ ਭਲੇ ਹੀ 200 ਅੰਕਾਂ ਦਾ ਉਛਾਲ ਦੇਖਿਆ ਗਿਆ ਹੋਵੇ ਪਰ ਸੈਂਸੈਕਸ (Sensex) ਇਕ ਮਹੀਨੇ ਬਾਅਦ 60 ਹਜ਼ਾਰ ਅੰਕਾਂ ਨੂੰ ਪਾਰ ਕਰ ਗਿਆ ਹੈ। ਟਾਟਾ ਮੋਟਰਜ਼ ਦੀ ਸਪੀਡ ਕਾਰਨ ਸੈਂਸੈਕਸ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਟਾਟਾ ਮੋਟਰਜ਼ ਦੇ ਸ਼ੇਅਰਾਂ ‘ਚ ਕਰੀਬ 8 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਓਐਨਜੀਸੀ ਅਤੇ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ ਵੀ 17,700 ਅੰਕਾਂ ਦੇ ਬਹੁਤ ਨੇੜੇ ਪਹੁੰਚ ਗਿਆ ਹੈ।


