Share Market Crash: ਪਹਿਲਾਂ ਅਡਾਨੀ ਹੁਣ ਸਿਲੀਕਾਨ ਦੀ ਮਾਰ, ਬਾਜ਼ਾਰ ਦੀ ਤਬਾਹੀ ‘ਚ 7.33 ਲੱਖ ਕਰੋੜ ਰੁਪਏ ਸਾਫ
Share Market Crash: 3 ਦਿਨਾਂ ਵਿੱਚ ਬੀਐਸਈ ਸੈਂਸੈਕਸ 2,100 ਅੰਕ ਤੋਂ ਜਿਆਦਾ ਡਿੱਗਿਆ SVB ਸੰਕਟ ਦਾ ਅਸਰ ਗਲੋਬਲ ਸ਼ੇਅਰ ਬਾਜ਼ਾਰ 'ਤੇ ਦੇਖਿਆ ਜਾ ਰਿਹਾ ਹੈ। ਸੈਂਸੈਕਸ 'ਚ 1000 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਬਾਜ਼ਾਰ ਬੰਦ ਹੋਣ 'ਤੇ ਹਲਕੀ ਰਿਕਵਰੀ ਤੋਂ ਬਾਅਦ ਸੈਂਸੈਕਸ 898 ਅੰਕਾਂ ਦੀ ਗਿਰਾਵਟ ਨਾਲ ਅਤੇ ਨਿਫਟੀ 258 ਅੰਕਾਂ ਦੀ ਗਿਰਾਵਟ ਨਾਲ 17154 ਅੰਕਾਂ 'ਤੇ ਬੰਦ ਹੋਇਆ।
ਸ਼ੇਅਰ ਮਾਰਕੀਟ ‘ਚ ਭੂਚਾਲ
Share Market Crash: ਇਹ ਸਾਲ ਸ਼ੇਅਰ ਬਾਜ਼ਾਰ ਲਈ ਅਜੇ ਤੱਕ ਸ਼ੁਭ ਨਹੀਂ ਦਿੱਖ ਰਿਹਾ ਹੈ। 24 ਜਨਵਰੀ ਨੂੰ ਹਿੰਡਨਬਰਗ ਦੀ ਰਿਪੋਰਟ (Hindenburg Report) ਸਾਹਮਣੇ ਆਉਣ ਤੋਂ ਬਾਅਦ ਲਗਭਗ ਦੋ ਮਹੀਨਿਆਂ ਤੋਂ ਬਾਜ਼ਾਰ ‘ਚ ਗਿਰਾਵਟ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਹੁਣ ਜਿਵੇਂ ਹੀ ਬਾਜ਼ਾਰ ਨੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਸਿਲੀਕਾਨ ਦਾ ਕਹਿਰ ਹਾਵੀ ਹੋਣ ਲੱਗ ਪਿਆ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਸ਼ੇਅਰ ਬਾਜ਼ਾਰ ‘ਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਸੈਂਸੈਕਸ ‘ਚ 1000 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।


