Share Market News: ਮੁੱਧੇ ਮੁੰਹ ਡਿੱਗਿਆ ਸ਼ੇਅਰ ਬਜ਼ਾਰ , ਨਿਵੇਸ਼ਕਾਂ ਦੇ ਡੁੱਬੇ 7 ਲੱਖ ਕਰੋੜ
Stock Market Crash: ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ਵਿੱਚ, ਸੈਂਸੈਕਸ 900 ਤੋਂ ਵੱਧ ਅੰਕ ਡਿੱਗਿਆ, ਜਦੋਂ ਕਿ ਪਿਛਲੇ ਚਾਰ ਸੈਸ਼ਨਾਂ ਵਿੱਚ, ਸੈਂਸੈਕਸ ਲਗਭਗ 1500 ਅੰਕ ਟੁੱਟ ਚੁੱਕਾ ਹੈ।

ਸ਼ੇਅਰ ਮਾਰਕੀਟ ‘ਚ ਭੂਚਾਲ
ਭਾਰਤੀ ਸਟਾਕ ਮਾਰਕੀਟ (Indian Share Market) ਵਿੱਚ ਬੀਅਰ ਗੈਂਗ ਦਾ ਨੰਗਾ ਨਾਚ ਜਾਰੀ ਹੈ। ਬੁੱਧਵਾਰ ਨੂੰ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬਾਜ਼ਾਰ ‘ਚ ਗਿਰਾਵਟ ਕਾਰਨ ਸੈਂਸੈਕਸ ‘ਚ 928 ਅੰਕਾਂ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਜਦਕਿ ਨਿਫਟੀ ਵੀ 272 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਅੱਜ ਜਿੱਥੇ ਬੀਅਰ ਗੈਂਗ ਦਾ ਬਜ਼ਾਰ ਦੀ ਗਿਰਾਵਟ ‘ਤੇ ਦਬਦਬਾ ਬਣਾਇਆ, ਉੱਥੇ ਹੀ ਕਈ ਅਜਿਹੇ ਕਾਰਕ ਵੀ ਸਨ, ਜਿਨ੍ਹਾਂ ਕਾਰਨ ਬਾਜ਼ਾਰ ‘ਚ ਗਿਰਾਵਟ ਆਈ।
ਬੁੱਧਵਾਰ ਨੂੰ ਬਾਜ਼ਾਰ ‘ਚ ਗਿਰਾਵਟ ਨਾਲ ਨਿਵੇਸ਼ਕਾਂ ਨੂੰ 3.9 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਪਿਛਲੇ ਚਾਰ ਦਿਨਾਂ ਤੋਂ ਬਾਜ਼ਾਰ ‘ਚ ਗਿਰਾਵਟ ਦਾ ਰੁਝਾਨ ਹੈ। 4 ਦਿਨਾਂ ਦੀ ਗਿਰਾਵਟ ‘ਚ ਬਾਜ਼ਾਰ ‘ਚੋਂ ਕਰੀਬ 7 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।