ਹੁਣ ਇਸ ਰਿਪੋਰਟ ਨੇ ਅਡਾਨੀ ਨੂੰ ਬਣਾਇਆ ਮਾਲਾਮਾਲ, ਸਿਰਫ 35 ਮਿੰਟਾਂ ‘ਚ ਕਮਾਏ 26,186 ਕਰੋੜ
Adani Enterprises ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ ਅਤੇ ਸ਼ੇਅਰ ਬਾਜ਼ਾਰ ਨੇ ਇਸ 'ਤੇ ਜਬਰਦਸਤ ਪ੍ਰਤੀਕਿਰਿਆ ਦਿੱਤੀ ਹੈ। ਸਿਰਫ 35 ਮਿੰਟਾਂ 'ਚ ਕੰਪਨੀ ਦੇ ਸ਼ੇਅਰਾਂ 'ਚ 14 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ।

ਇਨ੍ਹਾਂ ਦੋ ਕਾਰਨਾਂ ਕਰਕੇ ਅਡਾਨੀ ਇੰਟਰਪ੍ਰਾਈਜਿਜ਼ ਦੇ ਡਿੱਗੇ ਸ਼ੇਅਰ, ਸੈਂਸੈਕਸ 540 ਅੰਕ ਡਿੱਗਿਆ।
Adani Enterprises Share Price: 24 ਜਨਵਰੀ ਨੂੰ, ਹਿੰਡਨਬਰਗ ਰਿਸਚਸ ਦੀ ਰਿਪੋਰਟ ਸਾਹਮਣੇ ਆਈ ਅਤੇ ਅਡਾਨੀ ਸਮੂਹ ਨੂੰ 120 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਦੂਜੇ ਪਾਸੇ ਮੰਗਲਵਾਰ ਨੂੰ ਅਡਾਨੀ ਗਰੁੱਪ ਨੇ ਆਪਣੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜਜ ਦੇ ਤਿਮਾਹੀ ਨਤੀਜਿਆਂ ਦੀ ਰਿਪੋਰਟ ਪੇਸ਼ ਕੀਤੀ ਹੈ ਅਤੇ ਕੰਪਨੀ ਨੇ ਨਿਵੇਸ਼ਕਾਂ ਨੂੰ ਮਾਲਾਮਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਨਤੀਜੇ ਆਉਂਦੇ ਹੀ ਸਟਾਕ ਮਾਰਕੀਟ ‘ਚ ਅਡਾਨੀ ਐਂਟਰਪ੍ਰਾਈਜਿਜ ਦੇ ਸ਼ੇਅਰਾਂ ‘ਚ 14 ਫੀਸਦੀ ਦੀ ਉਛਾਲ ਆਈ ਹੈ ਅਤੇ 35 ਮਿੰਟਾਂ ‘ਚ ਕੰਪਨੀ ਅਤੇ ਨਿਵੇਸ਼ਕਾਂ ਨੂੰ 26,000 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਆਖਰ ਅਡਾਨੀ ਇੰਟਰਪ੍ਰਾਈਜਿਜ ਦੇ ਨਤੀਜਿਆਂ ਕਾਰਨ ਕੰਪਨੀ ਨੂੰ ਸ਼ੇਅਰ ਬਾਜ਼ਾਰ ਤੋਂ ਕਿਵੇਂ ਫਾਇਦਾ ਹੋਇਆ ਹੈ।