ਅਡਾਨੀ ਮਾਮਲੇ ‘ਤੇ ਆਰਬੀਆਈ ਗਵਰਨਰ ਦਾ ਵੱਡਾ ਬਿਆਨ, ਕੰਪਨੀਆਂ ਨੂੰ ਇਸ ਤਰ੍ਹਾਂ ਮਿਲਦਾ ਹੈ ਲੋਨ
ਅਡਾਨੀ ਸਮੂਹ ਨੂੰ ਬੈਂਕਾਂ ਦੇ ਕਰਜ਼ੇ 'ਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦੇ ਨਾਲ ਦੇਸ਼ ਦੇ ਬੈਂਕਿੰਗ ਖੇਤਰ 'ਚ ਕੋਈ ਡੈਂਟ ਨਹੀਂ ਹੈ। ਦੇਸ਼ ਦਾ ਬੈਂਕਿੰਗ ਖੇਤਰ ਲਗਾਤਾਰ ਮਜਬੂਤੀ ਨਾਲ ਅੱਗੇ ਵੱਧ ਰਿਹਾ ਹੈ।
RBI MPC Meet:ਲੋਨ EMI ‘ਤੇ ਛੇਤੀ ਆ ਸਕਦੀ ਹੈ ਚੰਗੀ ਖਬਰ, ਗਵਰਨਰ ਨੇ ਦਿੱਤੇ ਸੰਕੇਤ
ਐਮਪੀਸੀ ਦੀ ਮੀਟਿੰਗ ਅਤੇ ਘੋਸ਼ਣਾ ਤੋਂ ਬਾਅਦ, ਆਰਬੀਆਈ ਨੇ ਗੌਤਮ ਅਡਾਨੀ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੂੰ ਕਰਜ਼ਾ ਦੇਣਅਤੇ ਹਿੰਡਨਬਰਗ ਦੇ ਦੋਸ਼ਾਂ ਦੇ ਬਾਰੇ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਬੈਂਕ ਕਿਸੇ ਵੀ ਕੰਪਨੀ ਦੇ ਮਾਰਕੀਟ ਕੈਪ ਦੇ ਆਧਾਰ ‘ਤੇ ਕਰਜ਼ਾ ਨਹੀਂ ਦਿੰਦੇ ਹਨ। ਕਰਜ਼ਾ ਦੇਣ ਦੇ ਮਾਪਦੰਡ ਵੱਖਰੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦਾ ਬੈਂਕਿੰਗ ਖੇਤਰ ਬਹੁਤ ਮਜਬੂਤ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡਾ ਆਪਣਾ ਮੁਲਾਂਕਣ ਹੈ ਅਤੇ ਰੇਟਿੰਗ ਏਜੰਸੀਆਂ ਆਪਣੇ ਤਰੀਕੇ ਨਾਲ ਮੁਲਾਂਕਣ ਕਰਦੀਆਂ ਹਨ, ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਦਾ ਬੈਂਕ ਖੇਤਰ ਲਗਾਤਾਰ ਮਜਬੂਤ ਹੋ ਰਿਹਾ ਹੈ।


