ਦਰ-ਦਰ ਭਟਕਣ ਤੋਂ ਬਾਅਦ ਹੁਣ Russia ਦੇ ਸਹਾਰੇ Pakistan,ਸਸਤੇ Crude Oil ਨਾਲ ਬੱਚੇਗੀ ਜਾਨ?
Business News: ਮਹਿੰਗਾਈ, ਨਕਦੀ ਦੀ ਕਿੱਲਤ ਅਤੇ ਦੁਨੀਆ ਭਰ ਦੇ ਵਿੱਤੀ ਸੰਸਥਾਵਾਂ ਤੋਂ ਮਦਦ ਮੰਗਣ ਤੋਂ ਬਾਅਦ,
ਪਾਕਿਸਤਾਨ (Pakistan Economic Crisis) ਹੁਣ ਰੂਸ ਦੀ ਮਦਦ ਨਾਲ ਆਪਣੀ ਜਾਨ ਬਚਾਉਣ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨ ਦੀ ਕੋਸ਼ਿਸ਼ ਹੈ ਕਿ ਉਸਨੂੰ ਰੂਸ ਤੋਂ ਸਸਤੇ ਵਿਚ
ਕੱਚਾ ਤੇਲ (Russian Crude Oil) ਮਿਲ ਜਾਵੇ ਅਤੇ ਇਸ ਦੀ ਕੀਮਤ 50 ਡਾਲਰ ਪ੍ਰਤੀ ਬੈਰਲ ਤੱਕ ਹੋਵੇ, ਜਿਸ ਨਾਲ ਉਸ ਨੂੰ ਨਕਦੀ ਦੀ ਸਮੱਸਿਆ ਦੇ ਨਾਲ-ਨਾਲ ਮਹਿੰਗਾਈ ਨਾਲ ਨਜਿੱਠਣ ਵਿਚ ਵੀ ਮਦਦ ਮਿਲੇਗੀ। ਧਿਆਨਯੋਗ ਹੈ ਕਿ ਕੱਚੇ ਤੇਲ ਦੀ ਇਹ ਕੀਮਤ ਵੀ
ਰੂਸੀ ਤੇਲ ‘ਤੇ ਲੱਗੀ 60 ਡਾਲਰ ਦੀ ਕੈਪ (Russian Crude Oil Price Cap)ਤੋਂ 10 ਡਾਲਰ ਪ੍ਰਤੀ ਬੈਰਲ ਘੱਟ ਹੈ।
ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਮੌਜੂਦਾ ਕੀਮਤ 82.78 ਡਾਲਰ ਪ੍ਰਤੀ ਬੈਰਲ ਹੈ। ਹਾਲਾਂਕਿ, ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਦੇ ਹੋਏ, ਰੂਸ ਪਹਿਲਾਂ ਹੀ ਭਾਰੀ ਛੋਟ ‘ਤੇ ਕੱਚਾ ਤੇਲ ਵੇਚ ਰਿਹਾ ਹੈ। ਭਾਰਤ ਅਤੇ ਚੀਨ ਵਰਗੇ ਵੱਡੇ ਦਰਾਮਦ ਕਰਨ ਵਾਲੇ ਦੇਸ਼ਾਂ ਨੇ ਵੀ ਆਪਣੇ ਆਯਾਤ ਦਾ ਵੱਡਾ ਹਿੱਸਾ ਰੂਸ ਨੂੰ ਸ਼ਿਫਟ ਕਰ ਦਿੱਤਾ ਹੈ। ਅਜਿਹੇ ‘ਚ ਪਾਕਿਸਤਾਨ ਵੀ ਰੂਸ ਤੋਂ ਸਸਤਾ ਕੱਚਾ ਤੇਲ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕਰਜ਼ੇ ਵਿੱਚ ਡੁੱਬਿਆ, ਦਰ-ਦਰ ਭਟਕ ਰਿਹਾ ਪਾਕਿਸਤਾਨ
ਪਾਕਿਸਤਾਨ ਇਸ ਸਮੇਂ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਇਸ ਦੇ ਨਾਲ ਹੀ ਉਸ ਦੀ ਕਰੰਸੀ ਦੀ ਹਾਲਤ ਵੀ ਖਰਾਬ ਹੈ। ਇਸ ਲਈ ਉਹ ਰੂਸ ਤੋਂ ਕੱਚੇ ਤੇਲ ਨੂੰ ਛੋਟ ‘ਤੇ ਚਾਹੁੰਦਾ ਹੈ। ‘ਦਿ ਨਿਊਜ਼’ ਦੀ ਖ਼ਬਰ ਮੁਤਾਬਕ ਰੂਸ ਨੇ ਪਾਕਿਸਤਾਨ ਦੀ ਇਸ ਬੇਨਤੀ ਨੂੰ ਅਜੇ ਮਨਜ਼ੂਰ ਨਹੀਂ ਕੀਤਾ ਹੈ। ਇਹ ਉਦੋਂ ਹੀ ਹੋਵੇਗਾ ਜਦੋਂ ਹੋਰ ਰਸਮੀ ਕਾਰਵਾਈਆਂ ਜਿਵੇਂ ਕਿ ਭੁਗਤਾਨ ਦਾ ਢੰਗ, ਭਾੜੇ ਦੀ ਕੀਮਤ ਦੇ ਨਾਲ ਪ੍ਰੀਮੀਅਮ ਅਤੇ ਬੀਮੇ ਨਾਲ ਸਬੰਧਤ ਸ਼ਰਤਾਂ ਆਦਿ ‘ਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਮਤੀ ਬਣ ਜਾਵੇਗੀ।
ਪਾਕਿਸਤਾਨ ਇਸ ਤੋਂ ਪਹਿਲਾਂ
ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਤੋਂ ਵੀ ਮਦਦ ਦੀ ਅਪੀਲ ਕਰ ਚੁੱਕਾ ਹੈ। IMF ਤੋਂ ਗ੍ਰਾਂਟ ਪ੍ਰਾਪਤ ਕਰਨ ਲਈ, ਪਾਕਿਸਤਾਨ ਨੇ ਖਰਚਿਆਂ ਵਿੱਚ ਕਟੌਤੀ ਅਤੇ ਟੈਕਸ ਸੰਗ੍ਰਹਿ ਵਧਾਉਣ ਲਈ ਕਈ ਉਪਾਅ ਵੀ ਕੀਤੇ ਹਨ।
‘ਦਿ ਨਿਊਜ਼’ ਮੁਤਾਬਕ ਪਾਕਿਸਤਾਨ ਪਹਿਲਾਂ ਰੂਸ ਤੋਂ ਕੱਚੇ ਤੇਲ ਦਾ ਸਿਰਫ਼ ਇਕ ਜਹਾਜ਼ ਹੀ ਖਰੀਦੇਗਾ, ਤਾਂ ਜੋ ਉਸ ਨੂੰ ਰੂਸੀ ਤੇਲ ਦੀ ਅਸਲ ਕੀਮਤ ਦਾ ਅੰਦਾਜ਼ਾ ਮਿਲ ਸਕੇ। ਉਮੀਦ ਹੈ ਕਿ ਇਹ ਰੂਸੀ ਤੇਲ ਅਗਲੇ ਮਹੀਨੇ ਦੇ ਅੰਤ ਤੱਕ ਪਾਕਿਸਤਾਨ ਨੂੰ ਪਹੁੰਚਾ ਦਿੱਤਾ ਜਾਵੇਗਾ।
ਭਾਰਤ ਅਤੇ ਚੀਨ ਵੀ ਖਰੀਦ ਰਹੇ ਸਸਤਾ ਤੇਲ
ਪਾਕਿਸਤਾਨ ਹੀ ਨਹੀਂ ਭਾਰਤ ਅਤੇ ਚੀਨ ਵੀ ਰੂਸ ਤੋਂ ਸਸਤਾ ਤੇਲ ਖਰੀਦਣ ਦੀ ਦੌੜ ਵਿੱਚ ਪਿੱਛੇ ਨਹੀਂ ਹਨ। ਹੁਣ ਭਾਰਤ ਦੇ ਕੁੱਲ ਕੱਚੇ ਤੇਲ ਦੇ ਆਯਾਤ ਦਾ ਇੱਕ ਤਿਹਾਈ ਤੋਂ ਵੱਧ ਹਿੱਸਾ ਰੂਸ ਦਾ ਹੈ। ਇਸ ਦੇ ਨਾਲ ਹੀ ਘੱਟ ਕੀਮਤ ਦਾ ਫਾਇਦਾ ਉਠਾਉਣ ਲਈ ਚੀਨੀ ਰਿਫਾਇਨਰੀਆਂ ਨੇ ਵੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਵਧਾ ਦਿੱਤੀ ਹੈ। ਮਾਰਚ ‘ਚ ਇਹ ਨਵੇਂ ਰਿਕਾਰਡ ਪੱਧਰ ਨੂੰ ਛੂਹ ਸਕਦਾ ਹੈ।
ਰੂਸ-ਯੂਕਰੇਨ ਯੁੱਧ ਦੇ ਕਾਰਨ, ਜੀ 7 ਦੇਸ਼ਾਂ ਨੇ ਰੂਸੀ ਕੱਚੇ ਤੇਲ ਦੀ ਕੀਮਤ ‘ਤੇ ਪ੍ਰਤੀ ਬੈਰਲ 60 ਡਾਲਰ ਪ੍ਰਤੀ ਬੈਰਲ ਦੀ ਕੈਪ ਲਗਾ ਦਿੱਤੀ ਹੈ। ਇਸ ਤੋਂ ਘੱਟ ਕੀਮਤ ‘ਤੇ ਕੱਚੇ ਤੇਲ ਨੂੰ ਵੇਚਣ ਲਈ ਯੂਰਪੀਅਨ ਯੂਨੀਅਨ ਦੀਆਂ ਸ਼ਿਪਿੰਗ ਅਤੇ ਬੀਮਾ ਆਦਿ ਦੀਆਂ ਸਹੂਲਤਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ।
ਹਾਲਾਂਕਿ, ਭਾਰਤੀ ਰਿਫਾਇਨਰੀ ਕੰਪਨੀਆਂ ਯੂਏਈ ਦੀ ਕਰੰਸੀ ਦਿਰਹਮ ਦੀ ਵਰਤੋਂ ਕਰਕੇ ਰੂਸੀ ਤੇਲ ਦੀ ਦਰਾਮਦ ਕਰ ਰਹੀਆਂ ਹਨ, ਤਾਂ ਜੋ ਇਹ ਪ੍ਰਤੀ ਬੈਰਲ 60 ਡਾਲਰ ਤੋਂ ਘੱਟ ਕੀਮਤ ‘ਤੇ ਮਿਲ ਸਕੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ